IND vs ZIM New Team: ਟੀ-20 ਵਿਸ਼ਵ ਕੱਪ ਚੈਪੀਅਨ ਜਿੱਤਣ ਤੋਂ ਬਾਅਦ ਹੁਣ ਟੀਮ ਇੰਡੀਆ ਨੇ  ਟੀ-20 ਸੀਰੀਜ਼ ਲਈ ਪੂਰੀ ਤਿਆਰੀ ਖਿੱਚ ਲਈ ਹੈ। ਦੱਸ ਦੇਈਏ ਕਿ ਜ਼ਿੰਬਾਬਵੇ ਦੌਰੇ 'ਤੇ ਰਵਾਨਾ ਹੋਣ ਤੋਂ ਠੀਕ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 15 ਮੈਂਬਰੀ ਟੀਮ 'ਚ ਤਿੰਨ ਵੱਡੇ ਬਦਲਾਅ ਕੀਤੇ ਹਨ। ਕਰੀਬ ਇੱਕ ਹਫ਼ਤਾ ਪਹਿਲਾਂ ਜ਼ਿੰਬਾਬਵੇ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਸੀ। ਪਰ ਇਸ ਦੌਰਾਨ ਨਿਤੀਸ਼ ਰੈੱਡੀ ਸੱਟ ਕਾਰਨ ਬਾਹਰ ਹੋ ਗਏ ਅਤੇ ਉਨ੍ਹਾਂ ਦੀ ਜਗ੍ਹਾ ਸ਼ਿਵਮ ਦੂਬੇ ਨੂੰ ਦਿੱਤੀ ਗਈ।



ਪਰ ਹੁਣ ਟੀ-20 ਸੀਰੀਜ਼ ਦੇ ਪਹਿਲੇ 2 ਮੈਚਾਂ ਤੋਂ ਯਸ਼ਸਵੀ ਜੈਸਵਾਲ, ਸ਼ਿਵਮ ਦੂਬੇ ਅਤੇ ਸੰਜੂ ਸੈਮਸਨ ਦੇ ਨਾਂ ਹਟਾ ਦਿੱਤੇ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਸਾਈ ਸੁਦਰਸ਼ਨ, ਜਿਤੇਸ਼ ਸ਼ਰਮਾ ਅਤੇ ਹਰਸ਼ਿਤ ਰਾਣਾ ਨੂੰ ਦਿੱਤੀ ਗਈ ਹੈ। ਜਿਤੇਸ਼ ਸ਼ਰਮਾ ਅਤੇ ਸਾਈ ਸੁਦਰਸ਼ਨ ਇਸ ਤੋਂ ਪਹਿਲਾਂ ਟੀਮ ਇੰਡੀਆ ਲਈ ਖੇਡ ਚੁੱਕੇ ਹਨ ਪਰ ਹਰਸ਼ਿਤ ਰਾਣਾ ਲਈ ਇਹ ਡੈਬਿਊ ਕਾਲ ਹੈ। ਹਰਸ਼ਿਤ ਨੇ ਆਈਪੀਐਲ 2024 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਦੇ ਹੋਏ ਕੁੱਲ 19 ਵਿਕਟਾਂ ਲਈਆਂ ਸਨ।


ਜਾਣੋ ਕਿਉਂ ਹੋਏ ਬਦਲਾਅ ?


ਤੁਹਾਨੂੰ ਦੱਸ ਦੇਈਏ ਕਿ ਸ਼ਿਵਮ ਦੁਬੇ, ਸੰਜੂ ਸੈਮਸਨ ਅਤੇ ਯਸ਼ਸਵੀ ਜੈਸਵਾਲ, ਇਹ ਤਿੰਨੇ ਖਿਡਾਰੀ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਦਾ ਹਿੱਸਾ ਸਨ। ਕਿਉਂਕਿ ਟੀਮ ਇੰਡੀਆ ਇਸ ਸਮੇਂ ਚੱਕਰਵਾਤ ਕਾਰਨ ਬਾਰਬਾਡੋਸ ਵਿੱਚ ਫਸ ਗਈ ਹੈ, ਇਸ ਲਈ ਪਹਿਲਾਂ ਉਨ੍ਹਾਂ ਦੇ ਭਾਰਤ ਆਉਣ ਦਾ ਇੰਤਜ਼ਾਰ ਕੀਤਾ ਜਾਏਗਾ ਅਤੇ ਫਿਰ ਜੈਸਵਾਲ, ਦੁਬੇ ਅਤੇ ਸੈਮਸਨ ਨੂੰ ਜ਼ਿੰਬਾਬਵੇ ਭੇਜਣ 'ਤੇ ਵਿਚਾਰ ਕੀਤਾ ਜਾਵੇਗਾ। ਅਜਿਹੇ 'ਚ ਸਾਈ ਸੁਦਰਸ਼ਨ, ਜਿਤੇਸ਼ ਸ਼ਰਮਾ ਅਤੇ ਹਰਸ਼ਿਤ ਰਾਣਾ ਪਹਿਲੇ 2 ਟੀ-20 ਮੈਚਾਂ 'ਚ ਉਸ ਦੀ ਜਗ੍ਹਾ 'ਤੇ ਖੇਡਦੇ ਨਜ਼ਰ ਆਉਣਗੇ।


ਸੀਰੀਜ਼ ਕਦੋਂ ਸ਼ੁਰੂ ਹੋਵੇਗੀ?


ਭਾਰਤ ਅਤੇ ਜ਼ਿੰਬਾਬਵੇ ਵਿਚਾਲੇ 5 ਮੈਚ 6 ਜੁਲਾਈ ਤੋਂ ਸ਼ੁਰੂ ਹੋਣਗੇ ਅਤੇ 14 ਜੁਲਾਈ ਤੱਕ ਚੱਲਣਗੇ। ਸੀਰੀਜ਼ ਦੇ ਸਾਰੇ 5 ਮੈਚ ਹਰਾਰੇ 'ਚ ਖੇਡੇ ਜਾਣੇ ਹਨ। ਇਕ ਪਾਸੇ ਭਾਰਤ ਨੇ ਇਸ ਸੀਰੀਜ਼ ਲਈ ਆਪਣੇ ਸਾਰੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਹੈ, ਦੂਜੇ ਪਾਸੇ ਜ਼ਿੰਬਾਬਵੇ ਨੇ ਵੀ ਆਉਣ ਵਾਲੀ ਸੀਰੀਜ਼ ਲਈ ਨੌਜਵਾਨ ਟੀਮ ਤਿਆਰ ਕਰ ਲਈ ਹੈ, ਜਿਸ ਕਾਰਨ ਕ੍ਰੇਗ ਇਰਵਿਨ ਅਤੇ ਸ਼ਾਨ ਵਾਲਟਮੈਨ ਵਰਗੇ ਤਜ਼ਰਬੇਕਾਰ ਖਿਡਾਰੀਆਂ ਨੂੰ ਬਾਹਰ ਰੱਖਿਆ ਗਿਆ ਹੈ।