ਕ੍ਰਿਕਟਰ ਮਨਦੀਪ ਦੇ ਘਰ ਖੁਸ਼ੀਆਂ, ਪੰਜਾਬ ਦਾ ਪੁੱਤਰ ਚੜ੍ਹਿਆ ਘੋੜੀ
ਕਿੰਗਜ਼ ਇਲੈਵਨ ਪੰਜਾਬ ਲਈ ਖੇਡਦੇ ਹੋਏ ਮਨਦੀਪ ਸਿੰਘ IPL ਦੇ ਰਾਈਜਿੰਗ ਸਟਾਰ ਵੀ ਬਣੇ ਸਨ।
ਅੱਜ ਪੰਜਾਬ ਰਣਜੀ ਟੀਮ ਦੇ ਕਪਤਾਨ ਅਤੇ ਭਾਰਤ ਦੇ ਮਸ਼ਹੂਰ ਕ੍ਰਿਕਟਰ ਮਨਦੀਪ ਸਿੰਘ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਯੁਵਰਾਜ ਸਿੰਘ ਅਤੇ ਇਸ਼ਾਂਤ ਸ਼ਰਮਾ ਤੋਂ ਬਾਅਦ ਟੀਮ ਇੰਡੀਆ ਦੇ ਕ੍ਰਿਕਟਰ ਮਨਦੀਪ ਸਿੰਘ ਨੇ ਵੀ ਵਿਆਹ ਕਰਵਾ ਰਹੇ ਹਨ।
ਮਨਦੀਪ ਸਿੰਘ ਨੇ ਇਸੇ ਸਾਲ ਟੀਮ ਇੰਡੀਆ ਲਈ ਵਨਡੇ ਅਤੇ ਟੀ-20 ਮੈਚਾਂ 'ਚ ਡੈਬਿਊ ਕੀਤਾ ਸੀ।
ਮਨਦੀਪ ਸਿੰਘ ਦਾ ਵਿਆਹ ਜਲੰਧਰ 'ਚ ਹੋ ਰਿਹਾ ਹੈ। ਮਨਦੀਪ ਸਿੰਘ ਨੇ ਹਾਲ 'ਚ ਫੇਸਬੁੱਕ 'ਤੇ ਲਾਈਵ ਵੀਡੀਓ ਦੇ ਜਰੀਏ ਆਪਣੇ ਫੈਨਸ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ।
ਮਨਦੀਪ ਸਿੰਘ IPL 'ਚ ਰਾਇਲ ਚੈਲੈਂਜਰਸ ਬੈਂਗਲੌਰ ਲਈ ਖੇਡਦੇ ਹਨ। ਬੀਤੇ 2 ਸਾਲਾਂ 'ਚ ਮਨਦੀਪ ਸਿੰਘ ਨੇ IPL 'ਚ ਕਈ ਦਮਦਾਰ ਪਰਫਾਰਮੈਂਸਿਸ ਦਿੱਤੀਆਂ ਹਨ।
ਮਨਦੀਪ ਸਿੰਘ ਨੇ ਆਪਣੀ ਗਰਲਫਰੈਂਡ ਜਗਦੀਪ ਜਸਵਾਲ ਨਾਲ ਜਲੰਧਰ ਕੋਲ ਫਗਵਾੜਾ 'ਚ ਵਿਆਹ ਰਚਾਇਆ।
ਇਸ ਵੀਡੀਓ 'ਚ ਮਨਦੀਪ ਆਪਣੇ ਸੰਗੀਤ ਸੈਰੇਮਨੀ ਮੌਕੇ ਪ੍ਰੋਫੈਸ਼ਨਲ ਤਰੀਕੇ ਨਾਲ ਬਾਲੀਵੁਡ ਗੀਤਾਂ 'ਤੇ ਖੂਬ ਨੱਚਦੇ ਨਜਰ ਆ ਰਹੇ ਸਨ।