CSK vs DC, IPL 2020: ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਅੱਜ ਆਈਪੀਐਲ 2020 ਦੇ 7 ਵੇਂ ਮੈਚ ਵਿੱਚ ਇੱਕ ਦੂਜੇ ਦੇ ਵਿਰੁੱਧ ਖੇਡਣਗੀਆਂ। ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਖੇਡਿਆ ਜਾ ਰਿਹਾ। ਇਸ ਸੀਜ਼ਨ ਦੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ ਹਰਾਉਣ ਵਾਲੇ ਚੇਨਈ ਨੂੰ ਆਪਣੇ ਦੂਜੇ ਮੈਚ ਵਿਚ ਰਾਜਸਥਾਨ ਰਾਇਲਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਚੇਨਈ ਨੇ ਟੌਸ ਜਿੱਤ ਲਿਆ ਹੈ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।


ਦੂਜੇ ਪਾਸੇ, ਦਿੱਲੀ ਕੈਪੀਟਲਸ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਸੁਪਰ ਓਵਰ ਥ੍ਰਿਲਰ ਵਿੱਚ ਹਰਾ ਕੇ ਇੱਕ ਸ਼ਾਨਦਾਰ ਜਿੱਤ ਨਾਲ ਸੀਜ਼ਨ ਦੀ ਸ਼ੁਰੂਆਤ ਕੀਤੀ ਸੀ। ਅੱਜ ਦੇ ਮੈਚ ਵਿੱਚ ਦਿੱਗਜ ਕਪਤਾਨ ਧੋਨੀ ਦਾ ਮੁਕਾਬਲਾ ਨੌਜਵਾਨ ਕਪਤਾਨ ਸ਼੍ਰੇਅਸ ਅਈਅਰ ਨਾਲ ਹੋਵੇਗਾ।

ਚੇਨਈ ਸੁਪਰ ਕਿੰਗਜ਼ ਆਪਣੇ ਸਰਬੋਤਮ ਬੱਲੇਬਾਜ਼ ਅੰਬਤੀ ​​ਰਾਇਡੂ ਨੂੰ ਦਿੱਲੀ ਖਿਲਾਫ ਮੈਚ ਵਿੱਚ ਨਹੀਂ ਖਿਡਾਵੇਗੀ ਕਿਉਂਕਿ ਉਹ ਮਸਲ ਸਟ੍ਰੇਨ ਕਾਰਨ ਅੱਜ ਦੇ ਮੈਚ ਵਿੱਚ ਨਹੀਂ ਖੇਡੇਗਾ। ਇਸ ਦੇ ਨਾਲ ਹੀ, ਆਲਰਾਊਂਡਰ ਡਵੇਨ ਬ੍ਰਾਵੋ, ਜੋ ਗੋਡੇ ਦੀ ਸੱਟ ਕਾਰਨ ਬਾਹਰ ਹਨ, ਵੀ ਸੀਐਸਕੇ ਖਿਲਾਫ ਮੈਚ ਦੀ ਪਲੇਇੰਗ ਇਲੈਵਨ ਸੂਚੀ 'ਚ ਨਹੀਂ ਹੋਣਗੇ।

ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਸੀਐਸਕੇ ਲਈ ਸਭ ਤੋਂ ਵੱਡੀ ਸਮੱਸਿਆ ਸ਼ੁਰੂਆਤੀ ਬੱਲੇਬਾਜ਼ੀ ਜੋੜੀ ਬਣੀ ਹੋਈ ਹੈ। ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਅਤੇ ਮੁਰਲੀ ​​ਵਿਜੇ ਪਿਛਲੇ ਦੋ ਮੈਚਾਂ ਵਿਚ ਜ਼ਿਆਦਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ। ਇਸ ਲਈ, ਅੱਜ ਦੀ ਖੇਡ ਵਿਚ ਸ਼ੁਰੂਆਤੀ ਜੋੜੀ ਵਿਚ ਤਬਦੀਲੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਦੂਜੇ ਪਾਸੇ, ਦਿੱਲੀ ਕੈਪੀਟਲਸ, ਜਿਨ੍ਹਾਂ ਨੇ ਇਸ ਸੀਜ਼ਨ ਦੀ ਜਿੱਤ ਨਾਲ ਸ਼ੁਰੂਆਤ ਕੀਤੀ ਹੈ, ਨੂੰ ਆਪਣੇ ਸਟਾਰ ਖਿਡਾਰੀ ਸ਼ਿਖਰ ਧਵਨ ਅਤੇ ਪ੍ਰਿਥਵੀ ਸ਼ਾਅ ਤੋਂ ਚੇਨਈ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।
CSK vs DC Head to Head stats

ਆਈਪੀਐਲ ਵਿਚ ਚੇਨਈ ਅਤੇ ਦਿੱਲੀ ਵਿਚ ਹੁਣ ਤਕ 21 ਮੈਚ ਖੇਡੇ ਜਾ ਚੁੱਕੇ ਹਨ, ਜਿਸ ਵਿਚ 15 ਵਾਰ ਚੇਨਈ ਅਤੇ ਦਿੱਲੀ ਨੇ 6 ਵਾਰ ਜਿੱਤ ਹਾਸਲ ਕੀਤੀ ਹੈ।

ਸੁਝਾਅ 1. CSK vs DC ਫੈਨਟਸੀ ਕ੍ਰਿਕੇਟ ਟਿਪਸ

ਕਪਤਾਨ: ਫਾਫ ਡੂ ਪਲੇਸਿਸ, ਉਪ-ਕਪਤਾਨ: ਮਾਰਕਸ ਸਟੋਨੀਸ

ਫਾਫ ਡੂ ਪਲੇਸਿਸ, ਮਾਰਕਸ ਸਟੋਨੀਸ, ਸ਼ੇਨ ਵਾਟਸਨ, ਰਵਿੰਦਰ ਜਡੇਜਾ, ਸੈਮ ਕੁਰਨ, ਰਵੀਚੰਦਰਨ ਅਸ਼ਵਿਨ, ਕਾਗੀਸੋ ਰਬਾਡਾ, ਦੀਪਕ ਚਾਹਰ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਪ੍ਰਿਥਵੀ ਸ਼ਾਅ