ਧੋਨੀ ਦੇ ਪ੍ਰਸ਼ੰਸਕ ਵੀ ਆਪਣੇ ਮਨਪਸੰਦ ਕ੍ਰਿਕਟਰ ਨੂੰ ਹੋਰ ਖੇਡਦੇ ਵੇਖਣਾ ਚਾਹੁੰਦੇ ਹਨ, ਪਰ ਧੋਨੀ ਦੇ ਸੰਨਿਆਸ ਲੈਣ ਦੀਆਂ ਅਫਵਾਹਾਂ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਫੈਲ ਗਈਆਂ ਤੇ ਲਗਾਤਾਰ ਟ੍ਰੈਂਡ ਕਰਨ ਲੱਗ ਪਈਆਂ ਹਨ।
ਬੁੱਧਵਾਰ ਨੂੰ,#DhoniRetires ਟਵਿੱਟਰ 'ਤੇ ਅਚਾਨਕ ਟ੍ਰੈਂਡ ਕਰਨਾ ਸ਼ੁਰੂ ਹੋ ਗਿਆ। ਇਸ ਨੂੰ ਵੇਖਦਿਆਂ ਹੀ ਧੋਨੀ ਦੇ ਪ੍ਰਸ਼ੰਸਕ ਭਾਵੁਕ ਵੀ ਹੋ ਗਏ ਤੇ ਉਨ੍ਹਾਂ ਨੂੰ ਸ਼ਾਨਦਾਰ ਕਰੀਅਰ ਲਈ ਯਾਦ ਕੀਤਾ। ਉਸੇ ਸਮੇਂ, ਬਹੁਤ ਸਾਰੇ ਪ੍ਰਸ਼ੰਸਕ ਇਸ ਅਫਵਾਹ ਤੋਂ ਬਹੁਤ ਨਾਰਾਜ਼ ਸਨ ਤੇ ਧੋਨੀ ਦੇ ਸਮਰਥਨ ਵਿੱਚ ਉਤਰ ਆਏ ਤੇ ਉਨ੍ਹਾਂ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ।
ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਧੋਨੀ ਦੇ ਸੰਨਿਆਸ ਦੀਆਂ ਅਫਵਾਹਾਂ ਇਸ ਤਰ੍ਹਾਂ ਫੈਲੀਆਂ ਹੋਣ। ਪਿਛਲੇ ਸਾਲ ਵਰਲਡ ਕੱਪ ਹੋਣ ਤੋਂ ਬਾਅਦ ਤੋਂ ਹੀ ਧੋਨੀ ਦੀ ਰਿਟਾਇਰਮੈਂਟ ਦੀਆਂ ਅਫਵਾਹਾਂ ਟਵਿੱਟਰ 'ਤੇ ਘੱਟੋ-ਘੱਟ 2-3 ਵਾਰ ਫੈਲੀਆਂ ਸੀ।
ਇੱਕ ਵਾਰ, ਧੋਨੀ ਨੂੰ ਖੁਦ ਅੱਗੇ ਆਉਣਾ ਪਏ ਤੇ ਉਨ੍ਹਾਂ ਅਜਿਹੀਆਂ ਖ਼ਬਰਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਵੀ ਕੀਤੀ। ਉਸ ਵਕਤ ਵੀ ਸਾਕਸ਼ੀ ਨੇ ਇਨ੍ਹਾਂ ਰਿਪੋਰਟਾਂ ਨੂੰ ਸਿਰਫ ਅਫਵਾਹ ਤੇ ਸ਼ਰਾਰਤੀ ਦੱਸਿਆ ਸੀ। ਹਾਲਾਂਕਿ, ਫਿਲਹਾਲ ਧੋਨੀ ਦੇ ਭਵਿੱਖ ਬਾਰੇ ਸਥਿਤੀ ਸਪੱਸ਼ਟ ਨਹੀਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ