ਰਾਜਕੋਟ ਟੈਸਟ : ਇੰਗਲੈਂਡ - 450/6
ਮੋਇਨ ਅਲੀ ਦੀ ਪਾਰੀ 'ਚ 13 ਚੌਕੇ ਸ਼ਾਮਿਲ ਸਨ। ਮੋਇਨ ਅਲੀ ਨੇ ਪਹਿਲਾਂ ਜੋ ਰੂਟ ਨਾਲ ਮਿਲਕੇ ਚੌਥੇ ਵਿਕਟ ਲਈ 179 ਰਨ ਜੋੜੇ ਅਤੇ ਫਿਰ ਸਟੋਕਸ ਨਾਲ ਮਿਲਕੇ 5ਵੇਂ ਵਿਕਟ ਲਈ 62 ਰਨ ਦੀ ਪਾਰਟਨਰਸ਼ਿਪ ਕੀਤੀ। ਮੋਇਨ ਅਲੀ ਨੂੰ ਮੋਹੰਮਦ ਸ਼ਮੀ ਨੇ ਆਊਟ ਕੀਤਾ।
ਅਲੀ ਦਾ ਸੈਂਕੜਾ
ਇੰਗਲੈਂਡ ਲਈ ਮੋਇਨ ਅਲੀ ਨੇ ਧਮਾਕੇਦਾਰ ਪਾਰੀ ਖੇਡੀ। ਪਹਿਲੇ ਦਿਨ ਦੇ ਅੰਤ ਤਕ 99 ਰਨ ਬਣਾ ਕੇ ਨਾਬਾਦ ਰਹੇ ਮੋਇਨ ਅਲੀ ਨੇ ਦੂਜੇ ਦਿਨ ਆਪਣਾ ਸੈਂਕੜਾ ਪੂਰਾ ਕੀਤਾ। ਮੋਇਨ ਅਲੀ ਨੇ 213 ਗੇਂਦਾਂ 'ਤੇ 117 ਰਨ ਦੀ ਪਾਰੀ ਖੇਡੀ।
ਇੰਗਲੈਂਡ ਦੀ ਟੀਮ ਨੇ ਲੰਚ ਵੇਲੇ ਤਕ 6 ਵਿਕਟ ਗਵਾ ਕੇ 450 ਰਨ ਬਣਾ ਲਏ ਸਨ ਅਤੇ ਇੰਗਲੈਂਡ ਦੇ ਬੱਲੇਬਾਜ ਅਜੇ ਟੀਮ ਨੂੰ ਹੋਰ ਵੱਡੇ ਸਕੋਰ ਤਕ ਪਹੁੰਚਾਉਣ ਲਈ ਤਿਆਰ ਨਜਰ ਆ ਰਹੇ ਹਨ। ਬੈਨ ਸਟੋਕਸ 84 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ ਜਦਕਿ ਕ੍ਰਿਸ ਵੋਕਸ 4 ਰਨ ਬਣਾ ਕੇ ਨਾਬਾਦ ਸਨ।
ਇੰਗਲੈਂਡ ਦੀ ਟੀਮ ਨੇ ਪਹਿਲਾ ਸੈਸ਼ਨ ਖਤਮ ਹੋਣ ਤਕ ਆਪਣੀ ਸਥਿਤੀ ਬੇਹਦ ਮਜਬੂਤ ਕਰ ਲਈ ਸੀ। ਇੰਗਲੈਂਡ ਨੇ ਲੰਚ ਵੇਲੇ ਤਕ 6 ਵਿਕਟ ਗਵਾ ਕੇ 450 ਰਨ ਬਣਾ ਲਏ ਸਨ।
ਇੰਗਲੈਂਡ ਦੀ ਸਥਿਤੀ ਮਜਬੂਤ
ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ 'ਚ ਖੇਡੇ ਜਾ ਰਹੇ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੇ ਦੂਜੇ ਦਿਨ ਇੰਗਲੈਂਡ ਨੇ ਦਮਦਾਰ ਸ਼ੁਰੂਆਤ ਕੀਤੀ।
ਇੰਗਲੈਂਡ ਦੀ ਟੀਮ ਹੁਣ ਤਕ 123 ਓਵਰਾਂ ਦੌਰਾਨ ਭਾਰਤੀ ਫਿਰਕੀ ਅਤੇ ਤੇਜ਼ ਗੇਂਦਬਾਜ਼ਾਂ ਨੂੰ ਆਪਣੇ 'ਤੇ ਹਾਵੀ ਨਾ ਹੋਣ ਦੇਣ 'ਚ ਕਾਮਯਾਬ ਰਹੀ ਹੈ।