ਇੰਗਲੈਂਡ ਨੂੰ ਮਿਲੀ 49 ਰਨ ਦੀ ਲੀਡ
ਪਹਿਲੇ ਸੈਸ਼ਨ 'ਚ ਕਮਜ਼ੋਰ ਸ਼ੁਰੂਆਤ
Download ABP Live App and Watch All Latest Videos
View In Appਟੀਮ ਇੰਡੀਆ ਨੂੰ ਦਿਨ ਦੀ ਖੇਡ ਦੀ ਸ਼ੁਰੂਆਤ 'ਚ ਪਹਿਲਾ ਝਟਕਾ ਅਜਿੰਕਿਆ ਰਹਾਣੇ ਦੇ ਰੂਪ 'ਚ ਲੱਗਾ। ਅਜਿੰਕਿਆ ਰਹਾਣੇ ਵੀ 13 ਰਨ ਬਣਾ ਕੇ ਪੈਵਲੀਅਨ ਪਰਤ ਗਏ।
ਇਸਤੋਂ ਬਾਅਦ ਕਪਤਾਨ ਵਿਰਾਟ ਕੋਹਲੀ 40 ਰਨ ਬਣਾ ਕੇ ਰਾਸ਼ਿਦ ਦੀ ਗੇਂਦ 'ਤੇ ਹਿਟ ਵਿਕਟ ਹੋ ਗਏ। ਟੀਮ ਇੰਡੀਆ 361 ਰਨ ਦੇ ਸਕੋਰ 'ਤੇ 6 ਵਿਕਟ ਗਵਾ ਚੁੱਕੀ ਸੀ।
ਅਸ਼ਵਿਨ ਅਤੇ ਸਾਹਾ ਦੀ ਪਾਰੀਆਂ ਸਦਕਾ ਟੀਮ ਇੰਡੀਆ ਨੇ 400 ਰਨ ਦਾ ਅੰਕੜਾ ਪਾਰ ਕੀਤਾ। ਸਾਹਾ ਅਤੇ ਅਸ਼ਵਿਨ ਨੇ 7ਵੇਂ ਵਿਕਟ ਲਈ 64 ਰਨ ਜੋੜੇ ਅਤੇ ਟੀਮ ਇੰਡੀਆ ਨੂੰ 425 ਰਨ ਤਕ ਪਹੁੰਚਾਇਆ। ਸਾਹਾ 35 ਰਨ ਬਣਾ ਕੇ ਆਊਟ ਹੋਏ। ਅਸ਼ਵਿਨ ਨੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ।
ਅਸ਼ਵਿਨ ਦੇ ਦਮਦਾਰ ਅਰਧ-ਸੈਂਕੜੇ ਦੇ ਆਸਰੇ ਟੀਮ ਇੰਡੀਆ 488 ਰਨ ਤਕ ਪਹੁੰਚਣ 'ਚ ਕਾਮਯਾਬ ਰਹੀ। ਇੰਗਲੈਂਡ ਨੂੰ ਪਹਿਲੀ ਪਾਰੀ 'ਚ 49 ਰਨ ਦੀ ਲੀਡ ਹਾਸਿਲ ਹੋਈ।
ਅਸ਼ਵਿਨ ਨੇ ਸੰਭਾਲਿਆ
ਅਸ਼ਵਿਨ ਨੇ 70 ਰਨ ਦੀ ਪਾਰੀ ਖੇਡੀ ਅਤੇ ਟੀਮ ਇੰਡੀਆ ਨੂੰ 488 ਰਨ ਦੇ ਮਜਬੂਤ ਸਕੋਰ ਤਕ ਪਹੁੰਚਾਇਆ।
ਟੀਮ ਇੰਡੀਆ ਨੇ ਇੰਗਲੈਂਡ ਦੇ 537 ਰਨ ਦੇ ਪਹਾੜ ਜਿਹੇ ਸਕੋਰ ਦੇ ਜਵਾਬ 'ਚ ਪਹਿਲੀ ਪਾਰੀ 'ਚ 488 ਰਨ ਦਾ ਸਕੋਰ ਖੜਾ ਕੀਤਾ।
ਚੌਥੇ ਦਿਨ ਦੀ ਖੇਡ ਦੇ ਸ਼ੁਰੂਆਤੀ ਸੈਸ਼ਨ 'ਚ 2 ਝਟਕਿਆਂ ਤੋਂ ਹਿੱਲੀ ਟੀਮ ਇੰਡੀਆ ਨੂੰ ਅਸ਼ਵਿਨ ਅਤੇ ਸਾਹਾ ਨੇ ਸੰਭਾਲਿਆ। ਦੋਨੇ ਬੱਲੇਬਾਜਾਂ ਨੇ ਮਿਲਕੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ ਅਤੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਆਪਣੇ 'ਤੇ ਹਾਵੀ ਹੋਣ ਦਾ ਕੋਈ ਮੌਕਾ ਨਹੀਂ ਦਿੱਤਾ।
- - - - - - - - - Advertisement - - - - - - - - -