✕
  • ਹੋਮ

ਯੂਰੋ ਕਪ ਦਾ ਸੈਮੀਫਾਈਨਲ ਲਾਈਨ-ਅਪ ਤਿਆਰ

ਏਬੀਪੀ ਸਾਂਝਾ   |  04 Jul 2016 12:00 PM (IST)
1

ਯੂਰੋ ਕਪ ਦਾ ਸੈਮੀਫਾਈਨਲ ਲਾਈਨ-ਅਪ ਤਿਆਰ ਹੋ ਗਿਆ ਹੈ। ਐਤਵਾਰ ਦੇ ਦਿਨ ਖੇਡੇ ਗਏ ਚੌਥੇ ਤੇ ਆਖਰੀ ਕੁਆਟਰਫਾਈਨਲ 'ਚ ਫਰਾਂਸ ਨੇ ਆਈਸਲੈਂਡ ਨੂੰ ਮਾਤ ਦਿੱਤੀ।

2

3

ਫਰਾਂਸ ਨੇ ਇਹ ਮੁਕਾਬਲਾ 5-2 ਦੇ ਫਰਕ ਨਾਲ ਜਿੱਤਿਆ।

4

ਫਰਾਂਸ ਨੂੰ ਆਮ ਤੌਰ 'ਤੇ ਧੀਮੀ ਸ਼ੁਰੂਆਤ ਲਈ ਜਾਣਿਆ ਜਾਂਦਾ ਹੈ, ਪਰ ਐਤਵਾਰ ਨੂੰ ਫਰਾਂਸ ਦੀ ਟੀਮ ਨੇ ਸ਼ੁਰੂਆਤ ਤੋਂ ਹੀ ਧਮਾਕਾ ਕੀਤਾ ਅਤੇ ਲਗਾਤਾਰ ਅਟੈਕਿੰਗ ਖੇਡ ਜਾਰੀ ਰਖਿਆ।

5

6

ਆਈਸਲੈਂਡ ਦਾ ਯੂਰੋ ਕਪ ਦਾ ਦਮਦਾਰ ਸਫਰ ਉਸ ਵੇਲੇ ਖਤਮ ਹੋਇਆ ਜਦ ਬਾਰਿਸ਼ ਨਾਲ ਗਿੱਲੇ ਸਟੈਡ ਡੀ ਫਰਾਂਸ ਸਟੇਡੀਅਮ 'ਚ ਫਰਾਂਸ ਨੇ ਉਨ੍ਹਾਂ ਦਾ ਵਿਜੈ ਅਭਿਆਨ ਰੋਕ ਦਿੱਤਾ।

7

ਫਰਾਂਸ ਨੇ ਮੈਚ ਦੇ ਪਹਿਲੇ ਹਾਫ 'ਚ ਹੀ 4 ਗੋਲ ਕਰ ਦਿੱਤੇ ਸਨ।

8

ਫਰਾਂਸ ਲਈ ਔਲਿਵਰ ਗਿਰੌਡ ਨੇ 2 ਗੋਲ ਕੀਤੇ ਜਦਕਿ ਪੌਲ ਪੌਗਬਾ, ਡਿਮੀਟਰੀ ਪਾਏਟ ਅਤੇ ਐਂਟਨੀ ਗਰੀਜ਼ਮੈਨ ਨੇ 1-1 ਗੋਲ ਕੀਤਾ।

9

ਆਈਸਲੈਂਡ ਲਈ ਸਿਗਥੌਰਸਨ ਅਤੇ ਬਾਰਨੇਸਨ ਨੇ 1-1 ਗੋਲ ਕੀਤਾ। ਆਈਸਲੈਂਡ ਵੱਲੋਂ ਦੋਨੇ ਗੋਲ ਦੂਜੇ ਹਾਫ 'ਚ ਹੋਏ।

10

ਹੁਣ ਸੈਮੀਫਾਈਨਲ 'ਚ ਫਰਾਂਸ ਦੀ ਟੱਕਰ ਜਰਮਨੀ ਨਾਲ ਹੋਵੇਗੀ। ਇਹ ਮੈਚ 7 ਜੁਲਾਈ ਨੂੰ ਖੇਡਿਆ ਜਾਵੇਗਾ। ਪਹਿਲੇ ਸੈਮੀਫਾਈਨਲ 'ਚ ਪੁਰਤਗਾਲ ਅਤੇ ਵੇਲਸ ਦੀ ਟੱਕਰ ਹੋਵੇਗੀ।

  • ਹੋਮ
  • ਖੇਡਾਂ
  • ਯੂਰੋ ਕਪ ਦਾ ਸੈਮੀਫਾਈਨਲ ਲਾਈਨ-ਅਪ ਤਿਆਰ
About us | Advertisement| Privacy policy
© Copyright@2026.ABP Network Private Limited. All rights reserved.