Akaay Viral Photo: ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਆਸਟ੍ਰੇਲੀਆ 'ਚ ਹਨ। ਵਿਰਾਟ ਕੋਹਲੀ ਆਸਟ੍ਰੇਲੀਆ ਦੇ ਪਰਥ ਵਿੱਚ ਬਾਰਡਰ-ਗਾਵਸਕਰ ਟਰਾਫੀ ਲਈ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਹਨ। ਪਰ ਇਸ ਵਿਚਾਲੇ ਵਿਰਾਟ ਕੋਹਲੀ ਨਾਲ ਜੁੜੀ ਇੱਕ ਫੋਟੋ ਵਾਈਰਲ ਹੋ ਰਹੀ ਹੈ। ਇਹ ਫੋਟੋ ਨੂੰ ਲੈ ਕੇ ਵਿਰਾਟ ਕੋਹਲੀ ਦੇ ਬੇਟੇ ਅਕਾਯ ਕੋਹਲੀ ਦੀ ਪਹਿਲੀ ਤਸਵੀਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।


ਜਾਣੋ ਫੋਟੋ ਵਿੱਚ ਕੀ ਹੈ?


ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ 'ਚ ਅਨੁਸ਼ਕਾ ਸ਼ਰਮਾ ਨਜ਼ਰ ਆ ਰਹੀ ਹੈ। ਉਹ ਇੱਕ ਸਟੇਡੀਅਮ ਵਿੱਚ ਟੀਮ ਇੰਡੀਆ ਲਈ ਚੀਅਰ ਕਰ ਰਹੀ ਹੈ। ਉਨ੍ਹਾਂ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਬੱਚਾ ਹੈ। ਇਹ ਬੱਚਾ ਵਿਰਾਟ-ਅਨੁਸ਼ਕਾ ਦਾ ਬੇਟਾ ਦੱਸਿਆ ਜਾ ਰਿਹਾ ਹੈ। ਜੋ ਉਸ ਦੀ ਪਹਿਲੀ ਤਸਵੀਰ ਹੈ ਜੋ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ।






 


ਵਾਇਰਲ ਫੋਟੋ ਦਾ ਕੀ ਹੈ ਸੱਚ?


ਸੋਸ਼ਲ ਮੀਡੀਆ 'ਤੇ ਵਾਈਰਲ ਉਸ ਫੋਟੋ ਦੀ ਜਾਂਚ ਤੋਂ ਬਾਅਦ ਇੱਕ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। ਜਿਸ ਫੋਟੋ ਨੂੰ ਅਨੁਸ਼ਕਾ-ਵਿਰਾਟ ਦੇ ਬੇਟੇ ਅਕਾਯ ਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਵਿੱਚ ਅਕਾਯ ਨਹੀਂ ਹੈ। ਦੋਵਾਂ ਦਿੱਗਜਾਂ ਦੇ ਕਰੀਬੀ ਲੋਕਾਂ ਮੁਤਾਬਕ ਇਹ ਫੋਟੋ ਅਨੁਸ਼ਕਾ-ਵਿਰਾਟ ਦੇ ਦੋਸਤ ਦੀ ਬੇਟੀ ਦੀ ਹੈ। ਦਰਅਸਲ, ਅਨੁਸ਼ਕਾ ਅਤੇ ਵਿਰਾਟ ਕੋਹਲੀ ਨੇ ਆਪਣੇ ਦੋ ਬੱਚਿਆਂ ਵਾਮਿਕਾ ਅਤੇ ਅਕਾਯ ਦੀਆਂ ਫੋਟੋਆਂ ਨੂੰ ਜਨਤਕ ਨਾ ਕਰਨ ਦਾ ਫੈਸਲਾ ਕੀਤਾ ਹੈ। ਉਹ ਅਜੇ ਵੀ ਇਸ ਗੱਲ 'ਤੇ ਕਾਇਮ ਹੈ ਪਰ ਸੋਸ਼ਲ ਮੀਡੀਆ 'ਤੇ ਫਰਜ਼ੀ ਫੋਟੋਆਂ ਪਾ ਕੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ।


ਵਿਰਾਟ-ਅਨੁਸ਼ਕਾ ਦੇ ਸਮਰਥਨ 'ਚ ਆਏ ਫੈਨਜ਼


ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਵਿਆਹ ਸਾਲ 2017 ਵਿੱਚ ਹੋਇਆ ਸੀ। ਆਪਣੀ ਧੀ ਦੇ ਜਨਮ ਦੌਰਾਨ, ਇਹ ਜੋੜਾ ਲੰਡਨ ਸ਼ਿਫਟ ਹੋ ਗਿਆ ਅਤੇ ਉੱਥੇ ਉਨ੍ਹਾਂ ਦੇ ਬੇਟੇ ਅਕਾਯ ਨੇ ਜਨਮ ਲਿਆ। ਵਿਰਾਟ ਅਤੇ ਅਨੁਸ਼ਕਾ ਨੇ ਹੁਣ ਤੱਕ ਆਪਣੇ ਦੋਹਾਂ ਬੱਚਿਆਂ ਨੂੰ ਕੈਮਰੇ ਅਤੇ ਇੰਡਸਟਰੀ ਤੋਂ ਦੂਰ ਰੱਖਿਆ ਹੈ। ਜੋੜੇ ਦੇ ਪ੍ਰਸ਼ੰਸਕ ਵੀ ਹੁਣ ਦੋਵਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਅਤੇ ਅਜਿਹੀਆਂ ਫੋਟੋਆਂ ਸ਼ੇਅਰ ਕਰਨ ਵਾਲੇ ਉਪਭੋਗਤਾਵਾਂ 'ਤੇ ਗੁੱਸੇ ਹੁੰਦੇ ਵੀ ਨਜ਼ਰ ਆ ਰਹੇ ਹਨ। ਇਸ ਵਾਰ ਵੀ ਅਜਿਹਾ ਹੀ ਹੋਇਆ ਹੈ। ਸੋਸ਼ਲ ਮੀਡੀਆ 'ਤੇ ਵਿਰਾਟ ਅਤੇ ਅਨੁਸ਼ਕਾ ਦੇ ਪ੍ਰਸ਼ੰਸਕਾਂ ਨੇ ਫਰਜ਼ੀ ਤਸਵੀਰ ਸੱਚ ਹੋਣ ਦਾ ਦਾਅਵਾ ਕਰਨ ਵਾਲਿਆਂ ਦੀ ਆਲੋਚਨਾ ਕੀਤੀ ਹੈ।