✕
  • ਹੋਮ

ਫਿਲਮ ਨੂੰ ਇੰਟ੍ਰਸਟਿੰਗ ਬਣਾਉਣ ਲਈ ਇਹ ਕੀ ਕਰ ਬੈਠੇ ?

ਏਬੀਪੀ ਸਾਂਝਾ   |  25 Dec 2016 05:28 PM (IST)
1

2

ਫਿਲਮ 'ਚ ਵਿਖਾਏ ਗਏ ਮੈਚਾਂ ਦੇ ਰੋਮਾਂਚ ਅਤੇ ਅਸਲ 'ਚ ਜਿਸ ਅੰਦਾਜ਼ 'ਚ ਮੈਚ ਖੇਡੇ ਗਏ ਉਸ 'ਚ ਵੀ ਵੱਡਾ ਫਰਕ ਨਜਰ ਆ ਰਿਹਾ ਹੈ। ਗੀਤਾ ਫੋਗਾਟ ਲਈ ਮੈਚ ਜਿੱਤਣੇ ਆਸਾਨ ਨਹੀਂ ਸਨ, ਪਰ ਜਿਸ ਤਰੀਕੇ ਨਾਲ ਗੀਤਾ ਨੂੰ ਫਿਲਮ 'ਚ ਜਿੱਤਦੇ ਵਿਖਾਇਆ ਗਿਆ ਹੈ, ਓਹ ਅਸਲ ਮੈਚਾਂ ਤੋਂ ਬਿਲਕੁਲ ਹਟਕੇ ਹੈ।

3

ਕੁਆਟਰਫਾਈਨਲ 'ਚ ਗੀਤਾ ਨੇ ਨੋਨ ਇਵਾਂਸ ਨੂੰ 2-0 ਦੇ ਫਰਕ ਨਾਲ 2 ਸੈਟਾਂ 'ਚ ਹੀ ਹਰਾ ਦਿੱਤਾ ਸੀ। ਓਹ ਮੈਚ 'ਚ ਇੱਕ ਵਾਰ ਵੀ ਗੀਤਾ ਆਪਣੀ ਵਿਰੋਧੀ ਭਲਵਾਨ ਤੋਂ ਪਿਛੜੀ ਨਹੀਂ ਸੀ।

4

ਪਰ ਫਿਲਮ 'ਚ ਨਾਈਜੀਰੀਆ ਦੀ ਖਿਡਾਰਨ ਦਾ ਨਾਮ ਨਾਓਮੀ ਵਿਖਾਇਆ ਗਿਆ। ਫਾਈਨਲ 'ਚ ਗੀਤਾ ਦਾ ਸਾਹਮਣਾ ਆਸਟ੍ਰੇਲੀਆ ਦੀ ਐਮਿਲੀ ਬੈਨਸਟੇਡ ਨਾਲ ਹੋਇਆ ਸੀ। ਪਰ ਫਿਲਮ 'ਚ ਫਾਈਨਲ 'ਚ ਗੀਤਾ ਦਾ ਮੈਚ ਐਂਜਲੀਨਾ ਨਾਮ ਦੀ ਭਲਵਾਨ ਨਾਲ ਵਿਖਾਇਆ ਗਿਆ।

5

ਫਿਲਮ 'ਚ ਵਿਖਾਇਆ ਗਿਆ ਕਿ ਗੀਤਾ ਵੇਲਸ ਦੀ ਖਿਡਾਰਨ ਨਾਲ ਤੀਜੇ ਰਾਊਂਡ ਤਕ ਜਾਂਦੀ ਹੈ ਅਤੇ ਪਹਿਲੇ ਰਾਊਂਡ 'ਚ ਪਿਛੜਨ ਤੋਂ ਬਾਅਦ ਫਿਰ ਵਾਪਸੀ ਕਰ 6-3 ਨਾਲ ਜਿੱਤ ਦਰਜ ਕਰ ਸੈਮੀਫਾਈਨਲ 'ਚ ਐਂਟਰੀ ਕਰਦੀ ਹੈ। ਇਹ ਮੈਚ ਅਸਲ ਮੈਚ ਤੋਂ ਬਿਲਕੁਲ ਵਖਰਾ ਨਜਰ ਆਇਆ।

6

7

ਕਾਮਨਵੈਲਥ ਖੇਡਾਂ ਦੇ ਕੁਆਟਰਫਾਈਨਲ, ਸੈਮੀ-ਫਾਈਨਲ ਅਤੇ ਫਾਈਨਲ ਸਮੇਤ ਗੀਤਾ ਦੇ ਕੁਲ 3 ਮੈਚ ਵਿਖਾਏ ਗਏ ਹਨ। ਪਰ ਇਨ੍ਹਾਂ ਮੈਚਾਂ 'ਚ ਫਿਲਮ 'ਚ ਵਿਰੋਧੀ ਖਿਡਾਰਨਾ ਦੇ ਨਾਮ ਬਦਲ ਦਿੱਤੇ ਗਏ ਹਨ। ਸਿਰਫ ਨਾਮ ਹੀ ਨਹੀਂ ਬਦਲੇ ਗਏ ਸਗੋਂ ਜਿਸ ਅੰਦਾਜ਼ ਨਾਲ ਮੈਚ ਹੋਏ ਉਸ 'ਚ ਵੀ ਵੱਡਾ ਫਰਕ ਰਹਿ ਗਿਆ।

8

ਦੰਗਲ ਫਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਫਿਲਮ ਦੇ ਪਹਿਲੇ 2 ਦਿਨ ਦੀ ਕਮਾਈ (64.60 ਕਰੋੜ) ਨੇ ਬਾਲੀਵੁਡ 'ਚ ਨਵੇਂ ਰਿਕਾਰਡ ਬਣਾਏ ਹਨ। ਪਰ ਹੁਣ ਇਸ ਫਿਲਮ 'ਤੇ ਕੁਝ ਸਵਾਲ ਉੱਠਣ ਲੱਗੇ ਹਨ। ਸਵਾਲ ਵੀ ਅਜਿਹੇ ਕਿ ਸੱਚਾਈ ਅਤੇ ਫਿਲਮ 'ਚ ਵੱਡਾ ਫਰਕ ਨਜਰ ਆਉਣ ਲੱਗਾ ਹੈ।

9

ਫਿਲਮ ਦੇ ਕਲਾਈਮੈਕਸ ਨੂੰ ਰੋਮਾਂਚਕ ਬਣਾਉਣ ਲਈ ਮਿਸਟਰ ਪ੍ਰਫੈਕਸ਼ਨਿਸਟ ਨੇ ਫੈਕਟਸ 'ਚ ਹੀ ਫੇਰਬਦਲ ਕਰ ਦਿੱਤੇ ਹਨ।

10

ਇਸੇ ਤਰ੍ਹਾ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਨਾਲ ਵੀ ਫਿਲਮ 'ਚ ਜੋ ਵਿਖਾਇਆ ਗਿਆ ਓਹ ਅਸਲ ਮੈਚਾਂ ਨਾਲ ਮੇਲ ਨਹੀਂ ਖਾਂਦਾ ਸੀ। ਫਿਲਮ ਦੇ ਇਨ੍ਹਾਂ ਮੈਚਾਂ ਨੂੰ ਸਿਨੇਮਾ ਘਰਾਂ 'ਚ ਵੇਖ ਦਰਸ਼ਕ ਤਾਂ ਖੂਬ ਤਾੜੀਆਂ ਮਾਰ ਰਹੇ ਹਨ। ਪਰ ਨਾਲ ਹੀ ਇਨ੍ਹਾਂ ਮੈਚਾਂ ਦਾ ਅਸਲ ਮੈਚਾਂ ਤੋਂ ਬਿਲਕੁਲ ਹਟਕੇ ਵਿਖਾਇਆ ਜਾਣਾ ਕੁਝ ਦਰਸ਼ਕਾਂ ਨੂੰ ਹਜਮ ਨਹੀਂ ਹੋ ਰਿਹਾ।

11

12

13

ਕੁਆਟਰਫਾਈਨਲ 'ਚ ਗੀਤ ਦਾ ਮੁਕਾਬਲਾ ਵੇਲਸ ਦੀ ਭਲਵਾਨ ਨੋਨ ਇਵਾਂਸ ਨਾਲ ਹੋਇਆ ਸੀ। ਫਿਲਮ 'ਚ ਵੇਲਸ ਦੀ ਇਸ ਖਿਡਾਰਨ ਦਾ ਨਾਲ ਬਦਲ ਕੇ ਐਮਿਲੀ ਰਖਿਆ ਗਿਆ ਹੈ। ਸੈਮੀਫਾਈਨਲ 'ਚ ਗੀਤਾ ਦਾ ਮੈਚ ਨਾਈਜੀਰੀਆ ਦੀ ਲੋਵਿਨਾ ਐਡਵਰਡਸ ਨਾਲ ਹੋਈ ਸੀ।

14

2 ਘੰਟੇ 50 ਮਿਨਟ ਦੀ ਫਿਲਮ 'ਚ ਆਖਿਰ ਦੇ ਕਲਾਈਮੈਕਸ 'ਚ ਕਾਮਨਵੈਲਥ ਖੇਡਾਂ 2010 ਦੇ ਮੁਕਾਬਲੇ ਫਿਲਮਾਏ ਗਏ ਹਨ। ਇਨ੍ਹਾਂ ਮੈਚਾਂ 'ਚ ਅਤੇ ਅਸਲ ਮੈਚਾਂ 'ਚ ਬਹੁਤ ਫਰਕ ਨਜਰ ਆ ਰਿਹਾ ਹੈ।

  • ਹੋਮ
  • ਖੇਡਾਂ
  • ਫਿਲਮ ਨੂੰ ਇੰਟ੍ਰਸਟਿੰਗ ਬਣਾਉਣ ਲਈ ਇਹ ਕੀ ਕਰ ਬੈਠੇ ?
About us | Advertisement| Privacy policy
© Copyright@2026.ABP Network Private Limited. All rights reserved.