Pragya Jaiswal on Dating Shubman Gill: ਬਾਲੀਵੁੱਡ ਅਦਾਕਾਰਾ ਪ੍ਰਗਿਆ ਜੈਸਵਾਲ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਦਰਅਸਲ,  ਅਦਾਕਾਰਾ ਨੇ ਹਾਲ ਹੀ 'ਚ ਇੱਕ ਇੰਟਰਵਿਊ 'ਚ ਭਾਰਤ ਦੇ ਸਟਾਰ ਕ੍ਰਿਕਟਰ ਸ਼ੁਭਮਨ ਗਿੱਲ ਬਾਰੇ ਇੱਕ ਵੱਡੀ ਗੱਲ ਕਹੀ ਹੈ। ਸ਼ੁਭਮਨ ਗਿੱਲ ਨੂੰ ਡੇਟ ਕਰਨ 'ਤੇ ਪ੍ਰਗਿਆ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਪ੍ਰਗਿਆ ਨੇ ਕੀ ਕਿਹਾ ਹੈ।


ਸ਼ੁਭਮਨ ਨੂੰ ਡੇਟ ਕਰੇਗੀ ਪ੍ਰਗਿਆ ਜੈਸਵਾਲ?


ਫਿਲਮੀ ਗਿਆਨ ਨਾਲ ਇੰਟਰਵਿਊ ਵਿੱਚ, ਪ੍ਰਗਿਆ ਨੇ ਕ੍ਰਿਕਟਰ ਸ਼ੁਭਮਨ ਗਿੱਲ ਬਾਰੇ ਆਪਣੀ ਦਿਲਚਸਪ ਰਾਏ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਡੇਟ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ। ਇਸ ਬਿਆਨ ਤੋਂ ਬਾਅਦ ਪ੍ਰਗਿਆ ਦੇ ਪ੍ਰਸ਼ੰਸਕਾਂ 'ਚ ਹਲਚਲ ਮੱਚ ਗਈ ਹੈ। ਜਦੋਂ ਉਨ੍ਹਾਂ ਨੂੰ ਕ੍ਰਿਕਟਰ ਸ਼ੁਭਮਨ ਗਿੱਲ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ, 'ਜੇਕਰ ਮੌਕਾ ਮਿਲਿਆ, ਤਾਂ ਮੈਂ ਸ਼ੁਭਮਨ ਗਿੱਲ ਨੂੰ ਡੇਟ ਕਰਨਾ ਚਾਹਾਂਗੀ। ਉਹ ਸੱਚਮੁੱਚ ਬਹੁਤ ਕਿਊਟ ਹੈ। ਉਹ ਸਿੰਗਲ ਵੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਿਸਮਤ ਵਿੱਚ ਹੋਏਗਾ ਤਾਂ ਉਹ ਕ੍ਰਿਕਟਰ ਨੂੰ ਯਕੀਨੀ ਤੌਰ 'ਤੇ ਡੇਟ ਕਰੇਗੀ।






'ਸਾਡੀ ਜੋੜੀ ਬਣਾ ਦਿਓ, ਯਾਰ'


ਇਸ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਕਿਹਾ ਕਿ ਪ੍ਰਗਿਆ ਅਤੇ ਸ਼ੁਭਮਨ ਗਿੱਲ ਦੀ ਜੋੜੀ ਬਹੁਤ ਕਿਊਟ ਲੱਗੇਗੀ, ਤਾਂ ਪ੍ਰਗਿਆ ਨੇ ਹੱਸਦੇ ਹੋਏ ਜਵਾਬ ਦਿੱਤਾ, 'ਹਾਂ, ਉਹ ਸੱਚਮੁੱਚ ਬਹੁਤ ਪਿਆਰੇ ਹਨ। ਚਲੋ ਜਿਵੇਂ ਤੁਸੀ ਚਾਹੋ, ਜੋੜੀ ਬਣਾ ਦਿਓ ਯਾਰ। ਮੈਨੂੰ ਕ੍ਰਿਕਟਰਾਂ ਨਾਲ ਕੋਈ ਸਮੱਸਿਆ ਨਹੀਂ ਹੈ, ਉਹ ਚੰਗੇ ਇਨਸਾਨ ਹਨ। ਪ੍ਰਗਿਆ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਜੋੜੀ ਨੂੰ ਲੈ ਕੇ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।  


ਪ੍ਰਗਿਆ ਨੇ ਆਪਣੇ ਇੰਟਰਵਿਊ 'ਚ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕ੍ਰਿਕਟਰਾਂ ਨਾਲ ਕੋਈ ਪਰਹੇਜ਼ ਨਹੀਂ ਹੈ। ਉਨ੍ਹਾਂ ਨੇ ਕਿਹਾ, 'ਜੇਕਰ ਕਿਸਮਤ ਵਿਚ ਇਹੀ ਲਿਖਿਆ ਹੈ ਤਾਂ ਠੀਕ ਹੈ, ਕੋਈ ਸਮੱਸਿਆ ਨਹੀਂ। ਜੇਕਰ ਵਿਅਕਤੀ ਚੰਗਾ ਹੈ, ਤਾਂ ਕਿਸੇ ਵੀ ਫੀਲਡ ਦਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ। ਪ੍ਰਗਿਆ ਨੇ ਇਸ ਗੱਲਬਾਤ 'ਚ ਆਪਣੀ ਸਪੱਸ਼ਟ ਰਾਏ ਦਿੱਤੀ ਕਿ ਉਹ ਕਿਸੇ ਕ੍ਰਿਕਟਰ ਨੂੰ ਡੇਟ ਕਰਨ ਲਈ ਤਿਆਰ ਹੈ, ਬਸ਼ਰਤੇ ਉਹ ਵਿਅਕਤੀ ਚੰਗਾ ਹੋਵੇ।
 
ਸ਼ੁਭਮਨ ਦਾ ਨਾਂ ਕਈ ਅਭਿਨੇਤਰੀਆਂ ਨਾਲ ਜੁੜਿਆ 


ਇਸ ਤੋਂ ਪਹਿਲਾਂ ਸ਼ੁਭਮਨ ਗਿੱਲ ਦਾ ਨਾਂ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ, ਟੀਵੀ ਅਦਾਕਾਰਾ ਰਿਧਿਮਾ ਪੰਡਿਤ ਅਤੇ ਅਦਾਕਾਰਾ ਅਨੰਨਿਆ ਪਾਂਡੇ ਨਾਲ ਜੁੜਿਆ ਸੀ। ਇਨ੍ਹਾਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਿਧੀਮਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਨਾਂ ਨੂੰ ਲੈ ਕੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਾਰਾ ਅਲੀ ਖਾਨ ਨੇ ਇੱਕ ਚੈਟ ਸ਼ੋਅ ਦੌਰਾਨ ਇਹ ਵੀ ਸਪੱਸ਼ਟ ਕੀਤਾ ਸੀ ਕਿ ਸਾਰਾ, ਜਿਸ ਦਾ ਨਾਂ ਸ਼ੁਭਮਨ ਗਿੱਲ ਨਾਲ ਜੋੜਿਆ ਜਾ ਰਿਹਾ ਹੈ, ਅਸਲ ਵਿੱਚ ਸਚਿਨ ਤੇਂਦੁਲਕਰ ਦੀ ਬੇਟੀ ਹੈ।