World Cup 2023: ਵਰਲਡ ਕੱਪ 2023 ਚੱਲ ਰਿਹਾ ਹੈ ਅਤੇ ਭਾਰਤ ਫਾਈਨਲ ਵਿੱਚ ਪਹੁੰਚ ਚੁੱਕਿਆ ਹੈ। ਫਾਈਨਲ 'ਚ ਭਾਰਤ ਦਾ ਮੁਕਾਬਲਾ ਆਸਟਰੇਲੀਆ ਨਾਲ ਹੋਣ ਜਾ ਰਿਹਾ ਹੈ। ਜਿਸ ਨੂੰ ਲੈਕੇ ਪੂਰੇ ਭਾਰਤ 'ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫਿਰੋਜ਼ਪੁਰ ਕੈਂਟ 'ਚ ਦੁਕਾਨਦਾਰਾਂ ਨੇ ਭਾਰਤ ਤੇ ਆਸਟਰੇਲੀਆ ਫਾਈਨਲ ਵਰਲਡ ਕੱਪ ਦਾ ਬੈਨਰ ਲਗਾ ਕੇ ਤੇ ਕੱਲ੍ਹ ਵੱਡੀ ਐਲਸੀਡੀ ਸਕ੍ਰੀਨ ਦੇ ਨਾਲ ਲੋਕਾਂ ਲਈ ਖਾਣ ਪੀਣ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।
ਉੱਧਰ, ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਪਹਿਲਾਂ ਭਾਰਤ-ਪਾਕਿਸਤਾਨ ਮੈਚ ਨੂੰ ਲੈਕੇ ਵੱਡੀ ਸਕ੍ਰੀਨ ਲਗਾਈ ਗਈ ਸੀ ਅਤੇ ਉਦੋਂ ਵੀ ਭਾਰਤ ਨੇ ਹੀ ਵਰਲਡ ਕੱਪ ਜਿੱਤਿਆ ਸੀ ਅਤੇ ਇਸ ਵਾਰ ਭਾਰਤ ਤੇ ਆਸਟਰੇਲੀਆ ਫਾਈਨਲ ਮੈਚ ਨੂੰ ਲੈਕੇ ਵੀ ਅਸੀਂ ਵੱਡੀ ਸਕ੍ਰੀਨ ਲਗਾ ਰਹੇ ਹਾਂ ਅਤੇ ਭਾਰਤ ਨੂੰ ਚੀਅਰ ਕਰਾਂਗੇ ਅਤੇ ਭਾਰਤ ਹੀ ਇਹ ਮੈਚ ਜਿੱਤੇਗਾ।
ਦੱਸ ਦਈਏ ਕਿ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਐਤਵਾਰ ਨੂੰ ਅਹਿਮਦਾਬਾਦ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਸ ਵਾਰ ਚੈਂਪੀਅਨ ਕੌਣ ਬਣੇਗਾ ਇਹ ਜਾਣਨ ਲਈ ਸਾਨੂੰ ਸਿਰਫ਼ ਇੱਕ ਦਿਨ ਦਾ ਇੰਤਜ਼ਾਰ ਕਰਨਾ ਹੋਵੇਗਾ। ਭਾਰਤੀ ਟੀਮ ਕਾਫੀ ਮਜ਼ਬੂਤ ਸਥਿਤੀ 'ਚ ਹੈ। ਉਸ ਨੇ 10 ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਸਟ੍ਰੇਲੀਆ ਖਿਲਾਫ ਵੀ ਉਸਦਾ ਰਿਕਾਰਡ ਚੰਗਾ ਰਿਹਾ ਹੈ। ਸ਼ਮੀ ਦੇ ਨਾਲ-ਨਾਲ ਰਵਿੰਦਰ ਜਡੇਜਾ ਨੇ ਵੀ ਕਾਫੀ ਵਿਕਟਾਂ ਲਈਆਂ ਹਨ।
ਦਰਅਸਲ, ਆਸਟ੍ਰੇਲੀਆ ਖਿਲਾਫ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਸ਼ਮੀ ਦੂਜੇ ਨੰਬਰ 'ਤੇ ਹੈ। ਮੌਜੂਦਾ ਗੇਂਦਬਾਜ਼ਾਂ ਦੀ ਸੂਚੀ 'ਚ ਉਹ ਪਹਿਲੇ ਨੰਬਰ 'ਤੇ ਹੈ। ਸ਼ਮੀ ਨੇ 24 ਮੈਚਾਂ 'ਚ 38 ਵਿਕਟਾਂ ਲਈਆਂ ਹਨ। ਜਦਕਿ ਜਡੇਜਾ ਨੇ 43 ਮੈਚਾਂ 'ਚ 37 ਵਿਕਟਾਂ ਲਈਆਂ ਹਨ। ਜਡੇਜਾ ਸਮੁੱਚੀ ਸੂਚੀ 'ਚ ਤੀਜੇ ਨੰਬਰ 'ਤੇ ਹੈ। ਮੌਜੂਦਾ ਗੇਂਦਬਾਜ਼ਾਂ ਦੀ ਸੂਚੀ 'ਚ ਉਹ ਦੂਜੇ ਨੰਬਰ 'ਤੇ ਹੈ। ਜਸਪ੍ਰੀਤ ਬੁਮਰਾਹ ਨੇ ਵੀ ਚੰਗੀ ਗੇਂਦਬਾਜ਼ੀ ਕੀਤੀ ਹੈ। ਉਸ ਨੇ 20 ਮੈਚਾਂ 'ਚ 28 ਵਿਕਟਾਂ ਲਈਆਂ ਹਨ। ਬੁਮਰਾਹ ਦਾ ਇੱਕ ਮੈਚ ਵਿੱਚ ਸਰਵੋਤਮ ਪ੍ਰਦਰਸ਼ਨ 61 ਦੌੜਾਂ ਦੇ ਕੇ 3 ਵਿਕਟਾਂ ਰਿਹਾ ਹੈ।
ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਭਾਰਤ ਨੇ ਪਹਿਲੇ ਮੈਚ 'ਚ ਉਨ੍ਹਾਂ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਖਿਲਾਫ 134 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਆਸਟਰੇਲੀਆ ਨੇ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਲਗਾਤਾਰ ਜਿੱਤ ਦਰਜ ਕੀਤੀ। ਇਸ ਨੇ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਜਦਕਿ ਭਾਰਤ ਨੇ ਸ਼ੁਰੂਆਤ 'ਚ 9 ਮੈਚ ਖੇਡੇ ਅਤੇ ਸਾਰੇ ਜਿੱਤੇ। ਟੀਮ ਇੰਡੀਆ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਐਤਵਾਰ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਟੀਮ ਇੰਡੀਆ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤੀ ਟੀਮ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ।