ਨਵੀਂ ਦਿੱਲੀ : ਫੁੱਟਬਾਲ ਦੀ ਸਿਖਰਲੀ ਸੰਸਥਾ FIFA ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਫੁੱਟਬਾਲ ਫੈਡਰੇਸ਼ਨ 'ਚ ਸੁਪਰੀਮ ਕੋਰਟ ਦੇ ਦਖਲ ਕਾਰਨ ਫੀਫਾ ਨੇ ਇਹ ਕਦਮ ਚੁੱਕਿਆ ਹੈ। AIFF ਦੀ ਮੁਅੱਤਲੀ ਦਾ ਅਸਰ ਭਾਰਤ 'ਚ ਹੋਣ ਵਾਲੇ ਮਹਿਲਾ ਅੰਡਰ-17 ਵਿਸ਼ਵ ਕੱਪ 'ਤੇ ਵੀ ਪਿਆ ਹੈ , ਉਹ ਵੀ ਹੁਣ ਸਸਪੈਂਡ ਹੋ ਚੁੱਕਾ ਹੈ। ਦੱਸ ਦੇਈਏ ਕਿ ਅੰਡਰ-17 ਮਹਿਲਾ ਵਿਸ਼ਵ ਕੱਪ 11 ਤੋਂ 30 ਅਕਤੂਬਰ ਤੱਕ ਭਾਰਤ ਵਿੱਚ ਹੋਣਾ ਸੀ।



ਆਲ ਇੰਡੀਆ ਫੁੱਟਬਾਲ ਫੈਡਰੇਸ਼ਨ 'ਤੇ ਮੁਅੱਤਲੀ ਦੇ ਬੱਦਲ ਲੰਬੇ ਸਮੇਂ ਤੋਂ ਮੰਡਰਾ ਰਹੇ ਸਨ ਅਤੇ ਹੁਣ ਉਹੀ ਹੋਇਆ ਜਿਸਦਾ ਡਰ ਸੀ। ਫੀਫਾ ਨੇ ਕਿਹਾ ਕਿ ਭਾਰਤੀ ਫੁੱਟਬਾਲ ਸੰਘ ਨੂੰ ਮੁਅੱਤਲ ਕਰਨ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ।

AIFF ਨੂੰ ਸਸਪੈਂਡ ਕਰਨ 'ਤੇ FIFA ਦਾ ਬਿਆਨ


ਫੀਫਾ ਨੇ ਆਪਣੇ ਬਿਆਨ 'ਚ ਕਿਹਾ, ''ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨਾ ਕੌਂਸਲ ਦਾ ਸਰਬਸੰਮਤੀ ਨਾਲ ਲਿਆ ਗਿਆ ਫੈਸਲਾ ਸੀ। ਅਜਿਹਾ ਇਸ ਲਈ ਕਿਉਂਕਿ ਇੱਥੇ ਬਹੁਤ ਸਾਰੀਆਂ ਤੀਜੀ ਧਿਰਾਂ ਦੀ ਦਖਲਅੰਦਾਜ਼ੀ ਸੀ, ਜੋ ਫੀਫਾ ਦੇ ਨਿਯਮਾਂ ਅਤੇ ਉਸ ਦੇ ਦਰਜੇ ਦੇ ਖਿਲਾਫ਼ ਸੀ। 

ਕਦੋਂ ਹਟਾਇਆ ਜਾ ਸਕਦਾ ਹੈ ਸਸਪੇਂਸਨ ?


ਫੁਟਬਾਲ ਦੀ ਸਿਖਰਲੀ ਸੰਸਥਾ ਨੇ ਇਹ ਵੀ ਕਿਹਾ ਕਿ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਤੋਂ  ਸਸਪੇਂਸਨ ਹੁਣ ਉਦੋਂ ਹੀ ਹਟੇਗਾ ,ਜਦੋਂ ਉਹ ਇਕਜੁੱਟ ਹੋ ਕੇ ਕੰਮ ਕਰਨਾ ਸ਼ੁਰੂ ਕਰਨਗੇ। ਫੀਫਾ ਦੇ ਅਨੁਸਾਰ "ਏਆਈਐਫਐਫ ਤੋਂ ਸਸਪੇਂਸਨ ਹੁਣ ਉਦੋਂ ਹੀ ਹਟੇਗਾ  ,ਜਦੋਂ ਇਸਦੇ ਸਾਰੇ ਅਧਿਕਾਰੀ ਪੂਰੀ ਤਰ੍ਹਾਂ ਸ਼ਕਤੀ ਵਿੱਚ ਹੋਣਗੇ ਅਤੇ ਇਸ ਵਿੱਚ ਰੋਜ਼ਾਨਾ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨਗੇ।" ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਸੁਪਰੀਮ ਕੋਰਟ ਦੁਆਰਾ ਗਠਿਤ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਆਲ ਇੰਡੀਆ ਫੁਟਬਾਲ ਫੈਡਰੇਸ਼ਨ ਵਿੱਚ ਦਖਲ ਦੇ ਰਹੀ ਹੈ।

AIFF ਦੇ ਸਸਪੈਂਡ ਹੋਣ ਦੇ ਮਾਇਨੇ 


ਅਖਿਲ ਭਾਰਤੀ ਫੁਟਬਾਲ ਫੈਡਰੇਸ਼ਨ ਦੇ ਸਸਪੈਂਡ ਤੋਂ ਬਾਅਦ ਹੁਣ ਭਾਰਤ ਨੂੰ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਨਾਲ ਹੀ ਹੱਥ ਨਹੀਂ ਧੋਣਾ ਪਵੇਗਾ। ਸਗੋਂ ਹੁਣ ਇਸ ਦਾ ਅਸਰ ਬਾਕੀ ਟੂਰਨਾਮੈਂਟ 'ਤੇ ਵੀ ਪਵੇਗਾ, ਜਿਸ 'ਚ ਭਾਰਤ ਹਿੱਸਾ ਨਹੀਂ ਲੈ ਸਕੇਗਾ। ਅਗਲੇ ਸਾਲ ਏਐਫਸੀ ਦਾ ਆਯੋਜਨ ਹੋਣਾ ਹੈ। ਜੇਕਰ AIFF  ਸਸਪੈਂਡ ਰਹਿੰਦਾ ਹੈ ਤਾਂ ਭਾਰਤ ਉਸ ਟੂਰਨਾਮੈਂਟ ਵਿੱਚ ਨਹੀਂ ਖੇਡ ਸਕੇਗਾ। ਇੰਨਾ ਹੀ ਨਹੀਂ ਕੋਈ ਵਿਦੇਸ਼ੀ ਖਿਡਾਰੀ ਭਾਰਤ ਦੀ ਫੁੱਟਬਾਲ ਲੀਗ ISL 'ਚ ਵੀ ਨਹੀਂ ਖੇਡ ਸਕੇਗਾ। ਸਪੱਸ਼ਟ ਤੌਰ 'ਤੇ ਇਸ   ਸਸਪੈਂਡ ਦਾ ਬਹੁਤ ਮਤਲਬ ਹੈ। ਇਹ ਦੇਖਣਾ ਬਾਕੀ ਹੈ ਕਿ ਇਹ ਖਤਮ ਕਦੋਂ ਤੱਕ ਹੁੰਦਾ ਹੈ।