Morocco vs Croatia: ਫੀਫਾ ਵਿਸ਼ਵ ਕੱਪ (FIFA World Cup) 'ਚ ਤੀਜੇ ਸਥਾਨ ਲਈ ਮੈਚ ਅੱਜ (17 ਦਸੰਬਰ) ਨੂੰ ਖੇਡਿਆ ਜਾਵੇਗਾ। ਕ੍ਰੋਏਸ਼ੀਆ ਅਤੇ ਮੋਰੋਕੋ (Croatia vs Morocco) ਵਿਚਾਲੇ ਮੁਕਾਬਲਾ ਹੋਵੇਗਾ। ਕ੍ਰੋਏਸ਼ੀਆ ਇਸ ਤੋਂ ਪਹਿਲਾਂ ਇਕ ਵਾਰ ਤੀਜੇ ਸਥਾਨ ਲਈ ਮੈਚ ਖੇਡ ਚੁੱਕਾ ਹੈ, ਜਿਸ ਵਿਚ ਵੀ ਉਹ ਜੇਤੂ ਰਿਹਾ ਸੀ। ਜਰਮਨੀ ਨੇ ਸਭ ਤੋਂ ਵੱਧ ਵਾਰ (4) ਤੀਜੇ ਸਥਾਨ ਲਈ ਮੈਚ ਜਿੱਤਿਆ ਹੈ। ਬ੍ਰਾਜ਼ੀਲ, ਫਰਾਂਸ, ਪੁਰਤਗਾਲ ਅਤੇ ਪੋਲੈਂਡ ਵੀ ਦੋ ਵਾਰ ਤੀਜੇ ਸਥਾਨ 'ਤੇ ਰਹੇ ਹਨ। ਇੱਥੇ ਪੜ੍ਹੋ ਵਿਸ਼ਵ ਕੱਪ ਵਿੱਚ ਹੁਣ ਤੱਕ ਕਿਹੜੀਆਂ ਟੀਮਾਂ ਨੇ ਤੀਜੇ ਸਥਾਨ ਲਈ ਮੈਚ ਜਿੱਤੇ ਹਨ…
1930: ਤੀਜੇ ਸਥਾਨ ਲਈ ਕੋਈ ਮੁਕਾਬਲਾ ਨਹੀਂ ਸੀ ਪਰ ਪ੍ਰਦਰਸ਼ਨ ਦੇ ਆਧਾਰ 'ਤੇ ਅਮਰੀਕਾ ਨੇ ਤੀਜਾ ਸਥਾਨ ਹਾਸਲ ਕੀਤਾ।
1934: ਜਰਮਨੀ ਨੇ ਆਸਟਰੀਆ ਨੂੰ 3-2 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
1938: ਬ੍ਰਾਜ਼ੀਲ ਨੇ ਸਵੀਡਨ ਨੂੰ 4-2 ਨਾਲ ਹਰਾਇਆ।
1950: ਤੀਜੇ ਸਥਾਨ ਲਈ ਕੋਈ ਮੁਕਾਬਲਾ ਨਹੀਂ।
1954: ਆਸਟਰੀਆ ਨੇ ਉਰੂਗਵੇ ਨੂੰ 3-1 ਨਾਲ ਹਰਾਇਆ।
1958: ਫਰਾਂਸ ਨੇ ਪੱਛਮੀ ਜਰਮਨੀ ਨੂੰ 6-3 ਨਾਲ ਹਰਾਇਆ।
1962: ਚਿਲੀ ਨੇ ਯੂਗੋਸਲਾਵੀਆ ਨੂੰ 1-0 ਨਾਲ ਹਰਾਇਆ।
1966: ਪੁਰਤਗਾਲ ਨੇ ਸੋਵੀਅਤ ਸੰਘ ਨੂੰ 2-1 ਨਾਲ ਹਰਾਇਆ।
1970: ਪੱਛਮੀ ਜਰਮਨੀ ਨੇ ਉਰੂਗਵੇ ਨੂੰ 1-0 ਨਾਲ ਹਰਾਇਆ।
1974: ਪੋਲੈਂਡ ਨੇ ਬ੍ਰਾਜ਼ੀਲ ਨੂੰ 1-0 ਨਾਲ ਹਰਾਇਆ।
1978: ਬ੍ਰਾਜ਼ੀਲ ਨੇ ਇਟਲੀ ਨੂੰ 2-1 ਨਾਲ ਹਰਾਇਆ।
1982: ਪੋਲੈਂਡ ਨੇ ਫਰਾਂਸ ਨੂੰ 3-2 ਨਾਲ ਹਰਾਇਆ।
1986: ਫਰਾਂਸ ਨੇ ਬੈਲਜੀਅਮ ਨੂੰ 4-2 ਨਾਲ ਹਰਾਇਆ।
1990: ਇਟਲੀ ਨੇ ਇੰਗਲੈਂਡ ਨੂੰ 2-1 ਨਾਲ ਹਰਾਇਆ।
1994: ਸਵੀਡਨ ਨੇ ਬੁਲਗਾਰੀਆ ਨੂੰ 4-0 ਨਾਲ ਹਰਾਇਆ।
1998: ਕ੍ਰੋਏਸ਼ੀਆ ਨੇ ਨੀਦਰਲੈਂਡ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
2002: ਤੁਰਕੀ ਨੇ ਕੋਰੀਆ ਗਣਰਾਜ ਨੂੰ 3-2 ਨਾਲ ਹਰਾਇਆ।
2006: ਜਰਮਨੀ ਨੇ ਪੁਰਤਗਾਲ ਨੂੰ 3-1 ਨਾਲ ਹਰਾਇਆ।
2010: ਜਰਮਨੀ ਨੇ ਉਰੂਗਵੇ ਨੂੰ 3-2 ਨਾਲ ਹਰਾਇਆ।
2014: ਨੀਦਰਲੈਂਡ ਨੇ ਬ੍ਰਾਜ਼ੀਲ ਨੂੰ 3-0 ਨਾਲ ਹਰਾਇਆ।
2018: ਬੈਲਜੀਅਮ ਨੇ ਇੰਗਲੈਂਡ ਨੂੰ 2-0 ਨਾਲ ਹਰਾਇਆ।