ਮੀਂਹ ਕਾਰਨ ਭਾਰਤ 'ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਵਨਡੇ ਰੱਦ
ਏਬੀਪੀ ਸਾਂਝਾ | 12 Mar 2020 05:48 PM (IST)
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਵਨਡੇ ਰੱਦ
IND vs SA: ਬਾਰਸ਼ ਦੇ ਮੱਦੇਨਜ਼ਰ, ਬੀਸੀਸੀਆਈ ਨੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਵਨਡੇ ਰੱਦ ਕਰਨ ਦਾ ਫੈਸਲਾ ਕੀਤਾ ਹੈ। ਧਰਮਸ਼ਾਲਾ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਜਾਰੀ ਹੈ। ਹਾਲਾਂਕਿ, ਅਜਿਹੀ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਮ ਨੂੰ ਬਾਰਸ਼ ਘੱਟ ਹੋ ਸਕਦੀ ਹੈ। ਪਰ ਮੀਂਹ ਕਾਰਨ ਮੈਦਾਨ ਦੇ ਹਾਲਾਤ ਬਚ ਨਹੀਂ ਸਕੇ। ਇਸ ਲਈ, ਬੀਸੀਸੀਆਈ ਨੇ ਆਖਰਕਾਰ ਮੈਚ ਰੱਦ ਕਰ ਦਿੱਤਾ। ਦੋਵਾਂ ਟੀਮਾਂ ਵਿਚਾਲੇ ਸੀਰੀਜ਼ ਦਾ ਦੂਜਾ ਵਨ ਡੇ 15 ਮਾਰਚ ਨੂੰ ਲਖਨਉ ਵਿੱਚ ਖੇਡਿਆ ਜਾਵੇਗਾ।