ਇੰਗਲੈਂਡ ਦੇ ਸਾਬਕਾ ਕ੍ਰਿਕਟ ਤੇ ਦਿੱਗਜ਼ ਕਮੈਂਟੇਟਰ ਰੌਬਿਨ ਜੈਕਮੈਨ ਦਾ ਦੇਹਾਂਤ ਹੋ ਗਿਆ। ਜੈਕਮੈਨ 75 ਸਾਲ ਦੇ ਸਨ। ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਵੱਲੋਂ ਰੌਬਿਨ ਜੈਕਮੈਨ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਗਈ ਹੈ। ਜੈਕਮੈਨ ਦੇ ਦੇਹਾਂਤ 'ਤੇ ਕ੍ਰਿਕਟ ਜਗਤ ਨਾਲ ਜੁੜੀਆਂ ਹਸਤੀਆਂ ਨੇ ਸੋਗ ਜ਼ਾਹਰ ਕੀਤਾ ਹੈ।


ਇੰਗਲੈਂਡ ਲਈ ਰੌਬਿਨ ਜੈਕਮੈਨ ਨੇ ਚਾਰ ਟੈਸਟ ਤੇ 15 ਇਕ ਦਿਨਾਂ ਅੰਤਰ ਰਾਸ਼ਟਰੀ ਮੈਚ ਖੇਡੇ। ਰੌਬਿਨ ਜੈਕਮੈਨ ਨੂੰ ਘਰੇਲੂ ਕ੍ਰਿਕਟ ਦਾ ਬਹੁਤ ਜ਼ਿਆਦਾ ਤਜ਼ਰਬਾ ਸੀ। ਜੈਕਮੈਨ ਨੇ 1966 ਤੋਂ 1982 ਦੇ ਵਿਚ 399 ਪ੍ਰਥਮ ਸ਼੍ਰੇਣੀ ਦੇ ਮੈਚਾਂ 'ਚ 1402 ਵਿਕਟ ਲਏ।


ਸੰਨਿਆਸ ਤੋਂ ਬਾਅਦ ਉਹ ਦੱਖਣੀ ਅਫਰੀਕਾ 'ਚ ਕਮੈਂਟੇਟਰ ਬਣ ਗਏ ਸਨ। ਆਈਸੀਸੀ ਨੇ ਸ਼ੁੱਕਰਵਾਰ ਜਾਰੀ ਬਿਆਨ 'ਚ ਕਿਹਾ, 'ਅਸੀਂ ਮਹਾਨ ਕਮੈਂਟੇਟਰ ਤੇ ਇੰਗਲੈਂਡ ਦੇ ਸਾਬਕਾ ਗੇਂਦਬਾਜ਼ ਰੌਬਿਨ ਜੈਕਮੈਨ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦਾ 75 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਪ੍ਰਤੀ ਕ੍ਰਿਕਟ ਜਗਤ ਦੀਆਂ ਸੰਵੇਦਨਾਵਾਂ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ