ਤਸਵੀਰਾਂ 'ਚ ਨਜ਼ਰ ਆਉਂਦੇ ਹੁਸਨ ਦੇ ਪਿੱਛੇ ਦਾ ਦਰਦ
ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਈ ਕੰਦਿਲ ਬਲੋਚ ਉਰਫ 'ਫੌਜ਼ੀਆ ਅਜ਼ੀਮ' ਦੀ ਮੁਲਤਾਨ 'ਚ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ ਕੰਦਿਲ ਦੀ ਹੱਤਿਆ ਝੂਠੀ ਸ਼ਾਨ ਲਈ ਕੀਤੀ ਗਈ।
ਪੁਲਿਸ ਅਨੁਸਾਰ ਕੰਦਿਲ ਦਾ ਕਤਲ ਉਸਦੇ ਆਪਣੇ ਭਰਾ ਨੇ ਹੀ ਕੀਤਾ ਹੈ। 'ਅਣਖ ਲਈ ਕਤਲ' ਹੋਣ ਵਾਲੀਆਂ 'ਚ ਹੁਣ ਕੰਦਿਲ ਬਲੋਚ ਦਾ ਨਾਮ ਵੀ ਜੁੜ ਗਿਆ ਹੈ।
26 ਸਾਲ ਦੀ ਕੰਦਿਲ ਫੇਸਬੁੱਕ ਅਤੇ ਟਵਿਟਰ 'ਤੇ ਆਪਣੀਆਂ ਹਾਟ ਅਤੇ ਨਿਊਡ ਤਸਵੀਰਾਂ ਅਤੇ ਵੀਡੀਓਸ ਨਾਲ ਮਸ਼ਹੂਰ ਹੋਈ ਸੀ।
ਕੰਦਿਲ ਨੂੰ ਉਸਦਾ ਭਰਾ ਲੰਮੇ ਸਮੇਂ ਤੋਂ ਜਾਨੋ ਮਾਰਨ ਦੀ ਧਮਕੀ ਦੇ ਰਿਹਾ ਸੀ। ਉਸਦੇ ਭਰਾ ਨੇ ਉਸਨੂੰ ਕਈ ਵਾਰ ਧਮਕਾਇਆ ਸੀ ਕਿ ਜੇਕਰ ਕੰਦਿਲ ਨੇ ਆਪਣੀਆਂ ਤਸਵੀਰਾਂ ਅਤੇ ਵੀਡੀਓਸ ਪਾਉਣ ਦੀਆਂ ਹਰਕਤਾਂ ਨਾ ਸੁਦਾਰੀਆਂ ਤਾਂ ਉਹ ਉਸਨੂੰ ਜਾਨੋ ਮਾਰ ਦੇਵੇਗਾ।
ਇਸੇ ਸਭ ਦੌਰਾਨ ਕੰਦਿਲ ਨੇ ਜਦ ਆਪਣੇ ਘਰ ਈਦ ਮਨਾਉਣ ਲਈ ਅਤੇ ਆਪਣੇ ਬਿਮਾਰ ਪਿਤਾ ਦਾ ਹਾਲ-ਚਾਲ ਪੁੱਛਣ ਲਈ ਫੇਰੀ ਪਾਈ ਤਾਂ ਉਸਦੇ ਭਰਾ ਨੂੰ ਆਪਣੇ ਮਨਸੂਬੇ ਨੂੰ ਅੰਜਾਮ ਦੇਣ ਦਾ ਮੌਕਾ ਮਿਲ ਗਿਆ।
ਸੁੱਤੀ ਹੋਈ ਕੰਦਿਲ ਬਲੋਚ ਨੂੰ ਉਸਦੇ ਭਰਾ ਨੇ ਗਲਾ ਘੁੱਟ ਕੇ ਮਾਰ ਦਿੱਤਾ। ਇਹ ਜਾਣਕਾਰੀ ਪੁਲਿਸ ਅਫਸਰ ਸੁਲਤਾਨ ਆਜ਼ਮ ਨੇ ਦਿੱਤੀ। ਕੰਦਿਲ ਬਲੋਚ ਦਾ ਅਸਲੀ ਨਾਮ 'ਫੌਜ਼ੀਆ ਅਜ਼ੀਮ' ਸੀ।
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਫਸਰ ਸੁਲਤਾਨ ਆਜ਼ਮ ਨੇ ਦੱਸਿਆ ਕਿ 'ਕੰਦਿਲ ਬਲੋਚ ਦਾ ਕਤਲ ਹੋ ਗਿਆ ਹੈ। ਉਸਨੂੰ ਉਸਦੇ ਭਰਾ ਨੇ ਗਲਾ ਘੁੱਟ ਕੇ ਮਾਰਿਆ ਹੈ। ਇਹ ਅਣਖ ਲਈ ਕਤਲ ਦਾ ਮਾਮਲਾ ਹੈ।'
ਕੰਦਿਲ ਨੇ ਵਿਸ਼ਵ ਕਪ ਵੇਲੇ ਆਪਣੀਆਂ ਵੀਡੀਓਸ ਅਤੇ ਨਿਊਡ ਤਸਵੀਰਾਂ ਨਾਲ ਖੂਬ ਸੁਰਖੀਆਂ ਬਟੋਰੀਆਂ। ਪਰ ਜਲਦੀ ਹੀ ਆਪਣੀਆਂ ਹਰਕਤਾਂ ਨਾਲ ਸੁਰਖੀਆਂ 'ਚ ਆਉਣ ਵਾਲੀ ਕੰਦਿਲ ਅੱਜ ਆਪਣੀਆਂ ਇਨ੍ਹਾਂ ਹਰਕਤਾਂ ਕਾਰਨ ਆਪਣਿਆਂ ਦੇ ਹੱਥੋਂ ਹੀ ਜਾਨ ਗਵਾ ਬੈਠੀ।
ਵਰਲਡ ਟੀ 20 ਟੂਰਨਾਮੈਂਟ ਤੋਂ ਪਹਿਲਾਂ ਬਲੋਚ ਨੇ ਐਲਾਨ ਕੀਤਾ ਸੀ ਕਿ ਜੇ ਪਾਕਿਸਤਾਨ ਭਾਰਤ ਨੂੰ ਹਰਾ ਦਿੰਦਾ ਹੈ ਤਾਂ ਉਹ ਸਟ੍ਰਿਪ ਡਾਂਸ ਕਰੇਗੀ।
ਬਲੋਚ ਕ੍ਰਿਕਟ ਨਾਲ ਜੁੜੇ ਵਿਵਾਦਤ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਆਈ ਸੀ। ਸੋਸ਼ਲ ਮੀਡੀਆ ‘ਤੇ ਖੁਲ੍ਹੇ ਆਮ ਬਲੋਚ ਨੇ ਵਿਰਾਟ ਕੋਹਲੀ ਤੇ ਇਮਰਾਨ ਖਾਨ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ।
ਸੁਲਤਾਨ ਆਜ਼ਮ ਨੇ ਕਿਹਾ ਕਿ ਜਲਦੀ ਹੀ ਕੰਦਿਲ ਦੇ ਭਰਾ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਕੰਦਿਲ ਦੇ ਭਰਾ ਦਾ ਨਾਮ ਵਸੀਮ ਦੱਸਿਆ ਜਾ ਰਿਹਾ ਹੈ। ਵਸੀਮ ਦੀ ਗਿਰਫਤਾਰੀ ਲਈ ਇੱਕ ਪੁਲਿਸ ਦੀ ਟੁਕੜੀ ਨੂੰ ਡੇਰਾ ਗਾਜ਼ੀ ਖਾਨ ਭੇਜਿਆ ਗਿਆ ਹੈ।
ਕੰਦਿਲ ਦੇ ਮ੍ਰਿਤ ਸ਼ਰੀਰ ਨੂੰ ਪੋਸਟ ਮਾਰਟਮ ਲਈ ਮੁਲਤਾਨ ਦੇ ਨਿਸ਼ਤਾਰ ਹਸਪਤਾਲ ਭੇਜਿਆ ਗਿਆ ਹੈ। ਕੰਦੀਲ ਨੂੰ ਕਾਫੀ ਸਮੇਂ ਤੋਂ ਜਾਨ ਦਾ ਖਤਰਾ ਸੀ ਜਿਸ ਲਈ ਉਸ ਨੇ ਸੁਰੱਖਿਆ ਦੀ ਵੀ ਮੰਗ ਕੀਤੀ ਸੀ।
ਇਸੇ ਖਤਰੇ ਕਰਕੇ ਉਹ ਜਲਦ ਅਮਰੀਕਾ ਵੀ ਸ਼ਿਫਟ ਹੋਣ ਵਾਲੀ ਸੀ ਪਰ ਇਸਤੋਂ ਪਹਿਲਾਂ ਹੀ ਉਸ ਦੀ ਹੱਤਿਆ ਕਰ ਦਿੱਤੀ ਗਈ। ਬਲੋਚ ਦੇ ਭਰਾ ਚਾਹੁੰਦੇ ਸੀ ਕਿ ਉਹ ਮਾਡਲਿੰਗ ਛੱਡ ਦੇਵੇ।