ਨਵੀਂ ਦਿੱਲੀ - ਕ੍ਰਿਕਟ ਦੀ ਖੇਡ ਅਜੇਹੀ ਖੇਡ ਹੈ ਜਿਸ 'ਚ ਦਰਸ਼ਕਾਂ ਦੀ ਦੀਵਾਨਗੀ ਸਿਰਫ ਖਿਡਾਰੀਆਂ ਨੂੰ ਹੀ ਨਹੀ ਬਲਕਿ ਉਨ੍ਹਾਂ ਨਾਲ ਜੁੜੀ ਹਰ ਚੀਜ਼ ਨੂੰ ਪਰਸਿੱਧ ਬਣਾ ਦਿੰਦੀ ਹੈ। ਇਸੇ ਸਾਲ ਭਾਰਤ 'ਚ ਟੀ-20 ਵਿਸ਼ਵ ਕਪ ਖੇਡਿਆ ਗਿਆ। ਇਸਦੇ ਠੀਕ ਬਾਅਦ ਭਾਰਤ 'ਚ ਲੱਗਾ ਕ੍ਰਿਕਟ ਦਾ ਮੇਲਾ 'IPL' ਵੀ ਦਰਸ਼ਕਾਂ ਨੂੰ ਬੇਹਦ ਪਸੰਦ ਆਇਆ। ਪਰ ਇਸ ਵਾਰ ਲੋਕਾਂ ਨੂੰ ਰੋਮਾਂਚ ਮੈਚ ਦੇ ਅੰਦਰ ਹੀ ਨਹੀ ਬਲਕਿ ਸੋਸ਼ਲ ਨੈਟਵਰਕਿੰਗ ਸਾਈਟਸ 'ਤੇ ਵੀ ਵੇਖਣ ਨੂੰ ਮਿਲਿਆ। 


 

ਵਿਸ਼ਵ ਕਪ ਦੌਰਾਨ ਕੁਝ ਮਾਡਲਸ ਨੇ ਕ੍ਰਿਕਟ ਅਤੇ ਕ੍ਰਿਕਟਰਾਂ ਦੇ ਬਹਾਨੇ ਆਪਣਾ ਖੂਬ ਪ੍ਰਚਾਰ ਕੀਤਾ। ਇਨ੍ਹਾਂ ਮਾਡਲਸ ਦੀ ਮੰਨੀਏ ਤਾਂ ਇਨ੍ਹਾਂ ਨੇ ਟੀਮਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਤੋਂ ਨਵੇਂ ਤਰੀਕੇ ਕੱਡੇ, ਪਰ ਜਾਦਾ ਲੋਕਾਂ ਨੂੰ ਇਹ ਪਬਲੀਸਿਟੀ ਸਟੰਟ ਤੋਂ ਵਧ ਕੇ ਕੁਝ ਨਹੀ ਲੱਗਾ। 


 

ਪੂਨਮ ਪਾਂਡੇ 

 

ਭਾਰਤ ਦੀ ਮਸ਼ਹੂਰ ਮਾਡਲ ਪੂਨਮ ਪਾਂਡੇ ਨੇ ਕਈ ਵਾਰ ਆਪਣੇ ਹਾਟ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਪੂਨਮ ਪਾਂਡੇ ਨੇ ਇਹ ਹਾਟ ਅੰਦਾਜ਼ ਇਸ ਵਾਰ ਦੇ ਟੀ-20 ਵਿਸ਼ਵ ਕਪ 'ਚ ਵੀ ਵਿਖਾਇਆ। ਟੀਮ ਇੰਡੀਆ ਦੇ ਮੈਚਾਂ ਤੋਂ ਪਹਿਲਾਂ ਅਤੇ ਬਾਅਦ 'ਚ ਪੂਨਮ ਪਾਂਡੇ ਨੇ ਕੁਝ ਅਜੇਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਕਦੀ ਪੂਨਮ ਪਾਂਡੇ ਨੇ ਟੀਮ ਇੰਡੀਆ ਲਈ ਹਾਟ ਅੰਦਾਜ਼ ਵਿਖਾਇਆ ਅਤੇ ਕਦੀ ਆਪਣੇ ਫੇਵਰਿਟ ਵਿਰਾਟ ਕੋਹਲੀ ਲਈ ਤਸਵੀਰਾਂ ਸਾਂਝੀਆਂ ਕੀਤੀਆਂ। 


 

ਵਿਸ਼ਵ ਕਪ ਦੇ ਦੌਰਾਨ ਪੂਨਮ ਪਾਂਡੇ ਦੇ ਕੁਝ ਟਵੀਟ 

 

 




A SMALL gift to team India in Maa style #IndvsBan YOU ROCK!! Muuuuuaaah

 






Viraaaaat!!! This one for you

#IndvsAus salute
 








 

Poonam Pandey‏@iPoonampandey



good morning guys

 








 

Poonam Pandey‏@iPoonampandey



All eyes on..#IndvsWI ;)





Theek hai yaar..Team India played well #IndvsWI #Game

 








 

Poonam Pandey‏@iPoonampandey



Sorry Pandya but learn!! #IndvsWI







 

Poonam Pandey‏@iPoonampandey



As per request.. will post a Goodnight Pic for everyone !! Enjoy guys

 



ਪੂਨਮ ਪਾਂਡੇ ਨੇ ਵਿਸ਼ਵ ਕਪ ਦੌਰਾਨ ਕਈ ਅਜੇਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਸਨੂੰ ਵੇਖ ਦਰਸ਼ਕ ਹੈਰਾਨ ਰਹਿ ਗਏ। ਇਹ ਤਸਵੀਰਾਂ ਸਾਂਝੀਆਂ ਕਰਨ ਦਾ ਤਰਕ ਦਿੱਤਾ ਜਾਂਦਾ ਸੀ ਕਿ ਅਜਿਹਾ ਖਿਡਾਰੀਆਂ ਲਈ ਕੀਤਾ ਜਾਂਦਾ ਹੈ। 























ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਇਹ ਖਿਡਾਰੀਆਂ ਲਈ ਕੀਤਾ ਜਾਂਦਾ ਹੈ ਤਾਂ ਸਿਰਫ ਵਿਸ਼ਵ ਕਪ ਦੌਰਾਨ ਹੀ ਕਿਉਂ, ਜਦ ਭਾਰਤ ਦਾ ਜ਼ਿੰਬਾਬਵੇ ਦੌਰਾ ਹੁੰਦਾ ਹੈ ਜਾਂ ਨਿਊਜ਼ੀਲੈਂਡ ਖਿਲਾਫ ਟੀਮ ਇੰਡੀਆ ਖੇਡਦੀ ਹੈ ਤਾਂ ਉਸ ਵੇਲੇ ਇਹ ਮਾਡਲਸ ਕਿੱਥੇ ਗਾਇਬ ਹੋ ਜਾਂਦੀਆਂ ਹਨ। ਇਸ ਸਭ ਨੂੰ ਵੇਖ ਇਹੀ ਲਗਦਾ ਹੈ ਕਿ ਮਾਡਲਸ ਦਾ ਕੀਤਾ ਅੰਗ ਪ੍ਰਦਰਸ਼ਨ ਖਿਡਾਰੀਆਂ ਲਈ ਘੱਟ ਅਤੇ ਉਨ੍ਹਾਂ ਦੇ ਆਪਣੇ ਪਬਲੀਸਿਟੀ ਲਈ ਜਾਦਾ ਹੁੰਦਾ ਹੈ। 























ਹਾਲਾਂਕਿ ਇੱਕ ਗੱਲ ਪੱਕੀ ਹੈ, ਕਿ ਇਨ੍ਹਾਂ ਮਾਡਲਸ ਵੱਲੋਂ ਕੀਤੀਆਂ ਗਈਆਂ ਇਹ ਸਭ ਹਰਕਤਾਂ ਕ੍ਰਿਕਟ ਦੀ ਖੇਡ 'ਚ ਥੋੜੀ ਦਿਲਚਸਪੀ ਜਰੂਰ ਭਰ ਦਿੰਦੀਆਂ ਹਨ।