World Cup Final 2023 Update: ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਰਨਾਲਾ ਵਾਸੀਆਂ ਲਈ ਕ੍ਰਿਕੇਟ ਵਰਲਡ ਕੱਪ ਫਾਈਨਲ ਮੈਚ ਦਾ ਲਾਈਵ ਪ੍ਰਸਾਰਣ  ਸ਼ਹਿਰ ਵਿੱਚ 4 ਥਾਵਾਂ ਉੱਤੇ ਕੀਤਾ ਜਾਵੇਗਾ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ ਨੇ ਦੱਸਿਆ ਕਿ ਮੰਤਰੀ ਮੀਤ ਹੇਅਰ ਵੱਲੋਂ ਹਮੇਸ਼ਾ ਹੀ ਖੇਡਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਇਸ ਉਤਸ਼ਾਹ ਨੂੰ ਅੱਗ ਵਧਾਉਂਦਿਆਂ, ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਰਨਾਲਾ ਦੇ ਕ੍ਰਿਕੇਟ ਪ੍ਰੇਮੀਆਂ ਨੂੰ ਇਹ ਤੋਹਫਾ ਦਿੱਤਾ ਜਾ ਰਿਹਾ ਹੈ।


ਸ਼ਹਿਰ ਵਿੱਚ ਚਾਰ ਥਾਵਾਂ ਉੱਤੇ 19 ਨਵੰਬਰ ਨੂੰ ਲਾਈਵ ਮੈਚ ਵਿਖਾਇਆ ਜਾਵੇਗਾ। ਇਸ ਲਈ ਵੱਡੀਆਂ ਸਕਰੀਨਾਂ ਕਚਿਹਰੀ ਚੌਕ ਵਿਖੇ, ਨੇੜੇ ਮਾਤਾ ਗੁਲਾਬ ਕੌਰ ਚੌਂਕ ਵਿਖੇ, ਸੇਖਾ ਰੋਡ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਲਗਾਈਆਂ ਜਾਣਗੀਆਂ।


ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ। ਭਾਰਤ ਨੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ ਸੈਮੀਫਾਈਨਲ 'ਚ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। 


ਇਸ ਵਾਰ ਖਿਤਾਬ ਜਿੱਤਣ ਲਈ ਪੰਜ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਕਾਫੀ ਅਹਿਮ ਹੋਵੇਗਾ। ਇਸ ਲਈ ਸਾਰਿਆਂ ਦੀਆਂ ਨਜ਼ਰਾਂ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ 'ਤੇ ਹੋਣਗੀਆਂ।


ਰੋਹਿਤ 'ਤੇ ਭਾਰਤ ਨੂੰ ਚੰਗੀ ਸ਼ੁਰੂਆਤ ਦੇਣ ਦੀ ਜ਼ਿੰਮੇਵਾਰੀ ਹੋਵੇਗੀ। ਉਸ ਲਈ ਸ਼ੁਭਮਨ ਗਿੱਲ ਨਾਲ ਮਜ਼ਬੂਤ ​​ਸਾਂਝੇਦਾਰੀ ਬਣਾਉਣਾ ਮਹੱਤਵਪੂਰਨ ਹੋਵੇਗਾ। ਰੋਹਿਤ ਨੇ ਇਸ ਵਿਸ਼ਵ ਕੱਪ ਵਿੱਚ ਭਾਰਤ ਨੂੰ ਕਈ ਮੈਚਾਂ ਵਿੱਚ ਚੰਗੀ ਸ਼ੁਰੂਆਤ ਦਿੱਤੀ ਹੈ। ਉਸ ਨੇ ਅਫਗਾਨਿਸਤਾਨ, ਨਿਊਜ਼ੀਲੈਂਡ, ਇੰਗਲੈਂਡ ਤੇ ਪਾਕਿਸਤਾਨ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਹੈ। 


ਰੋਹਿਤ ਨੇ ਅਫਗਾਨਿਸਤਾਨ ਖਿਲਾਫ 131 ਦੌੜਾਂ, ਪਾਕਿਸਤਾਨ ਖਿਲਾਫ 86 ਦੌੜਾਂ, ਬੰਗਲਾਦੇਸ਼ ਖਿਲਾਫ 48 ਦੌੜਾਂ ਤੇ ਇੰਗਲੈਂਡ ਖਿਲਾਫ 87 ਦੌੜਾਂ ਬਣਾਈਆਂ ਹਨ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel:
https://t.me/abpsanjhaofficial