✕
  • ਹੋਮ

ਨਿਊਜ਼ੀਲੈਂਡ ਖਿਲਾਫ 133 ਰਨ 'ਤੇ ਢੇਰ ਹੋਇਆ ਪਾਕਿਸਤਾਨ

ਏਬੀਪੀ ਸਾਂਝਾ   |  18 Nov 2016 10:32 AM (IST)
1

ਇਸ ਮੈਚ 'ਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਾਕਿਸਤਾਨੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਾਕਿਸਤਾਨੀ ਟੀਮ ਨੇ ਮੈਚ 'ਚ ਧੀਮੀ ਸ਼ੁਰੂਆਤ ਕੀਤੀ। ਇੱਕ ਸਮੇਂ ਪਾਕਿਸਤਾਨੀ ਟੀਮ ਨੇ 1 ਵਿਕਟ ਗਵਾ ਕੇ 53 ਰਨ ਬਣਾ ਲਏ ਸਨ।

2

ਪਾਕਿਸਤਾਨੀ ਬੱਲੇਬਾਜ ਹੋਏ ਫਲਾਪ

3

4

ਪਰ ਮੈਚ ਦੇ ਦੂਜੇ ਦਿਨ ਪਾਕਿਸਤਾਨੀ ਬੱਲੇਬਾਜ ਕੀਵੀ ਗੇਂਦਬਾਜ਼ਾਂ ਸਾਹਮਣੇ ਫਲਾਪ ਹੋ ਗਏ। ਪਾਕਿਸਤਾਨ ਦੀ ਟੀਮ ਪਹਿਲੀ ਪਾਰੀ 'ਚ 133 ਰਨ 'ਤੇ ਢੇਰ ਹੋ ਗਈ।

5

ਗ੍ਰੈਂਡਹੋਮ ਦਾ ਰਿਕਾਰਡਤੋੜ ਡੈਬਿਊ

6

ਗ੍ਰੈਂਡਹੋਮ ਨੇ 15.5 ਓਵਰਾਂ 'ਚ 41 ਰਨ ਦੇਕੇ 6 ਵਿਕਟ ਹਾਸਿਲ ਕੀਤੇ।

7

ਨਿਊਜ਼ੀਲੈਂਡ ਲਈ ਟੈਸਟ ਮੈਚਾਂ 'ਚ ਡੈਬਿਊ ਕਰ ਰਹੇ ਕਾਲਿਨ ਡੀ ਗ੍ਰੈਂਡਹੋਮ ਨੇ ਕੀਵੀ ਟੀਮ ਲਈ ਇਤਿਹਾਸਿਕ ਗੇਂਦਬਾਜ਼ੀ ਕੀਤੀ।

8

ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦਾ ਪਹਿਲਾ ਦਿਨ ਮੀਂਹ ਕਾਰਨ ਰੱਦ ਹੋ ਗਿਆ ਸੀ।

9

ਨਿਊਜ਼ੀਲੈਂਡ ਲਈ ਡੈਬਿਊ 'ਤੇ ਸਭ ਤੋਂ ਬੇਹਤਰੀਨ ਗੇਂਦਬਾਜ਼ੀ ਦਾ ਰਿਕਾਰਡ ਬਣਾਉਂਦੇ ਹੋਏ ਗ੍ਰੈਂਡਹੋਮ ਨੇ 6 ਵਿਕਟ ਝਟਕੇ।

10

11

ਪਰ ਫਿਰ ਅਗਲੇ 3 ਰਨ ਦੇ ਵਿਚਾਲੇ ਪਾਕਿਸਤਾਨ ਨੂੰ 3 ਹੋਰ ਝਟਕੇ ਲੱਗੇ ਅਤੇ ਪਾਕਿਸਤਾਨੀ ਟੀਮ ਨੇ 56 ਰਨ ਤਕ 4 ਵਿਕਟ ਗਵਾ ਦਿੱਤੇ ਸਨ। ਕਪਤਾਨ ਮਿਸਬਾਹ ਉਲ ਹੱਕ ਨੇ ਅਸਦ ਸ਼ਫੀਕ ਨਾਲ ਮਿਲਕੇ ਕੁਝ ਦੇਰ ਤਕ ਪਾਕਿਸਤਾਨੀ ਪਾਰੀ ਨੂੰ ਸੰਭਾਲਿਆ। ਪਰ ਫਿਰ ਪਾਕਿਸਤਾਨੀ ਟੀਮ ਨੇ 45 ਰਨ ਵਿਚਾਲੇ 6 ਵਿਕਟ ਗਵਾ ਦਿੱਤੇ। ਪਾਕਿਸਤਾਨ ਦੀ ਪੂਰੀ ਟੀਮ 133 ਰਨ 'ਤੇ ਹੀ ਸਿਮਟ ਗਈ।

12

ਇਹ ਨਿਊਜ਼ੀਲੈਂਡ ਦੇ ਕਿਸੇ ਵੀ ਗੇਂਦਬਾਜ਼ ਵੱਲੋਂ ਡੈਬਿਊ 'ਤੇ ਕੀਤਾ ਗਿਆ ਬੈਸਟ ਪ੍ਰਦਰਸ਼ਨ ਹੈ।

  • ਹੋਮ
  • ਖੇਡਾਂ
  • ਨਿਊਜ਼ੀਲੈਂਡ ਖਿਲਾਫ 133 ਰਨ 'ਤੇ ਢੇਰ ਹੋਇਆ ਪਾਕਿਸਤਾਨ
About us | Advertisement| Privacy policy
© Copyright@2026.ABP Network Private Limited. All rights reserved.