ਕੁੱਲੂ: ਅੰਤਰਰਾਸ਼ਟਰੀ ਪ੍ਰੋ-ਮਿਕਸ ਮਾਰਸ਼ਲ ਆਰਟਸ ਚੈਂਪੀਅਨਸ਼ਿਪ 11 ਅਪ੍ਰੈਲ ਨੂੰ ਢਾਲਪੁਰ ਮੈਦਾਨ ਵਿੱਚ ਆਯੋਜਿਤ ਕੀਤੀ ਜਾਏਗੀ। ਇਸ ਵਿੱਚ ਸੱਤ ਦੇਸ਼ਾਂ ਦੇ ਫਾਈਟਰਸ ਹਿੱਸਾ ਲੈਣਗੇ। ਗ੍ਰੇਟ ਖਲੀ ਨੂੰ ਇਸ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।ਚੈਂਪੀਅਨਸ਼ਿਪ ਦੇ ਚੇਅਰਮੈਨ ਨਕੁਲ ਖੁੱਲਰ ਅਤੇ ਯੂਐਫਐਲ ਦੇ ਸੀਐਮਡੀ ਮਾਸਟਰ ਭੁਪੇਸ਼ ਨੇ ਇਸ ਦੀ ਜਾਣਕਾਰੀ ਦਿੱਤੀ।
ਬਹੁਤ ਸਾਰੇ ਫਾਈਟਰਸ ਲੈਣਗੇ ਹਿੱਸਾ
ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਦਸ ਪੁਰਸ਼ ਅਤੇ ਚਾਰ ਮਹਿਲਾ ਫਾਈਟਰਸ ਹਿੱਸਾ ਲੈਣਗੇ। ਮਿਕਸ ਮਾਰਸ਼ਲ ਆਰਟਸ ਦੇ ਤਹਿਤ ਵੱਖ ਵੱਖ ਫਾਈਟਸ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪ੍ਰੋ ਮਿਕਸ ਮਾਰਸ਼ਲ ਆਰਟਸ ਚੈਂਪੀਅਨਸ਼ਿਪ ਤੋਂ ਨਸ਼ਿਆਂ ਵੱਲ ਜਾ ਰਹੇ ਨੌਜਵਾਨਾਂ ਦਾ ਰੁਝਾਨ ਖੇਡਾਂ ਵੱਲ ਹੋਵੇਗਾ।
ਬਾਲੀਵੁੱਡ ਅਦਾਕਾਰ ਵੀ ਹਿੱਸਾ ਲੈਣਗੇ
ਦਿ ਗ੍ਰੇਟ ਖਲੀ ਇਸ ਚੈਂਪੀਅਨਸ਼ਿਪ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸੁਚੇਤ ਕਰੇਗਾ। ਇਸ ਸਮਾਗਮ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਵੀ ਹਿੱਸਾ ਲੈਣਗੇ।
ਕੁੱਲੂ ਦੇ ਯੂਐਫਐਲ ਮੁਕਾਬਲੇ 'ਚ ਸ਼ਾਮਲ ਹੋਣਗੇ ਗ੍ਰੇਟ ਖਲੀ, ਕਈ ਬਾਲੀਵੁੱਡ ਸਿਤਾਰੇ ਵੀ ਹੋਣਗੇ ਸ਼ਾਮਲ
ਏਬੀਪੀ ਸਾਂਝਾ
Updated at:
29 Feb 2020 07:14 PM (IST)
-ਅੰਤਰਰਾਸ਼ਟਰੀ ਪ੍ਰੋ-ਮਿਕਸ ਮਾਰਸ਼ਲ ਆਰਟਸ ਚੈਂਪੀਅਨਸ਼ਿਪ 11 ਅਪ੍ਰੈਲ ਨੂੰ ਢਾਲਪੁਰ ਮੈਦਾਨ ਵਿੱਚ ਆਯੋਜਿਤ ਕੀਤੀ ਜਾਏਗੀ।
ਫਾਇਲ ਫੋਟੋ
- - - - - - - - - Advertisement - - - - - - - - -