ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਨਲੌਕ ਫੇਜ਼ 3 ਦੇ ਲਈ ਗਾਇਡਲਾਈਨਜ਼ ਜਾਰੀ ਕਰਦੇ ਵਕਤ ਜਿਮ ਅਤੇ ਯੋਗਾ ਸੈਂਟਰ ਖੋਲਣ ਦੀ ਇਜਾਜ਼ਤ ਦੇ ਦਿੱਤੀ ਸੀ।ਪੰਜਾਬ 'ਚ ਜਿਮ ਅਤੇ ਯੋਗਾ ਸੈਂਟਰ ਹੁਣ 5 ਅਗਸਤ ਯਾਨੀ ਕੱਲ ਤੋਂ ਖੁੱਲ੍ਹ ਜਾਣਗੇ।ਇਸ ਸਬੰਧੀ ਅੱਜ ਪੰਜਾਬ ਸਰਕਾਰ ਨੇ ਐਸਓਪੀਜ਼ ਜਾਰੀ ਕਰ ਦਿੱਤੀਆਂ ਹਨ।



ਇਨ੍ਹਾਂ ਐਸਓਪੀਜ਼ ਮੁਤਾਬਿਕ ਜਿਮ ਅਤੇ ਯੋਗਾ ਸੈਂਟਰ ਅੰਦਰ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਣਾ ਪਵੇਗਾ। ਜਿਮ ਅਤੇ ਯੋਗਾ ਸੈਂਟਰ ਅੰਦਰ ਘੱਟੋਂ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਹੋਏਗੀ।ਇਸ ਦੌਰਾਨ ਸਾਰੇ ਕੰਟੇਂਨਮੈਂਟ ਜ਼ੋਨਾਂ 'ਚ ਜਿਮ ਅਤੇ ਯੋਗਾ ਸੈਂਟਰ ਬੰਦ ਰਹਿਣਗੇ।ਇਸ ਦੌਰਾਨ 65 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ, ਪਹਿਲਾਂ ਤੋਂ ਬਿਮਾਰੀਆਂ ਨਾਲ ਪੀੜਤ ਅਤੇ 10 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬੰਦ ਜਿਮ (Closed Spaces)ਅੰਦਰ ਦਾਖਲੇ ਤੇ ਮਨਾਹੀ ਹੈ।ਇਸ ਦੌਰਾਨ ਫੇਸਕ ਮਾਸਕ ਪਾਉਣਾ ਲਾਜ਼ਮੀ ਹੋਵੇਗਾ।