ਰਾਜਕੋਟ - ਟੀਮ ਇੰਡੀਆ ਦੇ ਰਾਜਕੋਟ ਟੈਸਟ ਦੇ ਚੌਥੇ ਦਿਨ 488 ਰਨ 'ਤੇ ਆਲ ਆਊਟ ਹੋਣ ਤੋਂ ਬਾਅਦ ਇੰਗਲੈਂਡ ਦੀ ਟੀਮ ਨੇ ਭਾਰਤੀ ਟੀਮ ਨੂੰ ਕਰਾਰਾ ਜਵਾਬ ਦਿੱਤਾ। ਇੰਗਲੈਂਡ ਦੀ ਟੀਮ ਨੇ ਦਿਨ ਦਾ ਖੇਡ ਖਤਮ ਹੋਣ ਤਕ ਬਿਨਾ ਕੋਈ ਵਿਕਟ ਗਵਾਏ 114 ਰਨ ਬਣਾ ਲਏ ਸਨ। ਪਹਿਲੀ ਪਾਰੀ 'ਚ ਮਿਲੀ 49 ਰਨ ਦੀ ਲੀਡ ਦੇ ਆਸਰੇ ਇੰਗਲੈਂਡ ਨੇ ਭਾਰਤ ਖਿਲਾਫ ਹੁਣ 163 ਰਨ ਦੀ ਲੀਡ ਹਾਸਿਲ ਕਰ ਲਈ ਹੈ। 

  

 

ਹਮੀਦ ਨੇ ਜੜਿਆ ਅਰਧ-ਸੈਂਕੜਾ 

 

ਟੀਮ ਇੰਡੀਆ ਲਈ ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਦੇ ਸੈਂਕੜੇ ਅਤੇ ਅਸ਼ਵਿਨ ਦੇ 70 ਰਨ ਦੀ ਪਾਰੀ ਖੇਡਣ ਤੋਂ ਬਾਅਦ ਟੀਮ ਇੰਡੀਆ ਨੇ ਇੰਗਲੈਂਡ ਨੂੰ ਪਹਿਲੀ ਪਾਰੀ 'ਚ ਸਿਰਫ 49 ਰਨ ਦੀ ਲੀਡ ਲੈਣ ਦਿੱਤੀ। ਪਰ ਚੌਥੇ ਦਿਨ ਦਾ ਖੇਡ ਖਤਮ ਹੋਣ ਤੋਂ ਪਹਿਲਾਂ ਇੰਗਲੈਂਡ ਦੇ ਸਲਾਮੀ ਬੱਲੇਬਾਜ ਹਸੀਬ ਹਮੀਦ ਨੇ ਅਰਧ-ਸੈਂਕੜਾ ਠੋਕ ਇੰਗਲੈਂਡ ਨੂੰ 114 ਰਨ ਤਕ ਪਹੁੰਚ ਦਿੱਤਾ। ਦਿਨ ਦਾ ਖੇਡ ਖਤਮ ਹੋਣ ਤਕ ਹਸੀਬ 62 ਰਨ ਬਣਾ ਕੇ ਨਾਬਾਦ ਸਨ। ਹਸੀਬ ਨੇ ਆਪਣੀ ਪਾਰੀ 'ਚ 5 ਚੌਕੇ ਅਤੇ 1 ਛੱਕਾ ਜੜਿਆ। ਕਪਤਾਨ ਐਲਿਸਟਰ ਕੁੱਕ 46 ਰਨ ਬਣਾ ਕੇ ਨਾਬਾਦ ਰਹੇ। 

  

 

ਭਾਰਤ - 488 ਆਲ ਆਊਟ 

 

ਚੌਥੇ ਦਿਨ ਦੀ ਖੇਡ ਦੇ ਸ਼ੁਰੂਆਤੀ ਸੈਸ਼ਨ 'ਚ 2 ਝਟਕਿਆਂ ਤੋਂ ਹਿੱਲੀ ਟੀਮ ਇੰਡੀਆ ਨੂੰ ਅਸ਼ਵਿਨ ਅਤੇ ਸਾਹਾ ਨੇ ਸੰਭਾਲਿਆ। ਦੋਨੇ ਬੱਲੇਬਾਜਾਂ ਨੇ ਮਿਲਕੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ ਅਤੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਆਪਣੇ 'ਤੇ ਹਾਵੀ ਹੋਣ ਦਾ ਕੋਈ ਮੌਕਾ ਨਹੀਂ ਦਿੱਤਾ। ਅਸ਼ਵਿਨ ਅਤੇ ਸਾਹਾ ਦੀ ਪਾਰੀਆਂ ਸਦਕਾ ਟੀਮ ਇੰਡੀਆ ਨੇ 400 ਰਨ ਦਾ ਅੰਕੜਾ ਪਾਰ ਕੀਤਾ। ਸਾਹਾ ਅਤੇ ਅਸ਼ਵਿਨ ਨੇ 7ਵੇਂ ਵਿਕਟ ਲਈ 64 ਰਨ ਜੋੜੇ ਅਤੇ ਟੀਮ ਇੰਡੀਆ ਨੂੰ 425 ਰਨ ਤਕ ਪਹੁੰਚਾਇਆ। ਸਾਹਾ 35 ਰਨ ਬਣਾ ਕੇ ਆਊਟ ਹੋਏ। ਅਸ਼ਵਿਨ ਨੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਅਸ਼ਵਿਨ ਨੇ 70 ਰਨ ਦੀ ਪਾਰੀ ਖੇਡੀ ਅਤੇ ਟੀਮ ਇੰਡੀਆ ਨੂੰ 488 ਰਨ ਦੇ ਮਜਬੂਤ ਸਕੋਰ ਤਕ ਪਹੁੰਚਾਇਆ।