ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਦਿੱਗਜ਼ ਯੁਵਰਾਜ ਸਿੰਘ ਨੇ ਭਾਰਤੀ ਟੀਮ ਦੇ ਤਿੰਨ ਮਹਾਨ ਖਿਡਾਰੀਆਂ ਨੂੰ ਖਾਸ ਚੈਲੇਂਜ ਦਿੱਤਾ ਹੈ ਜਿਸ ਵਿੱਚ ਗੇਂਦ ਨੂੰ ਬੱਲੇ ਦੇ ਇੱਕ ਪਾਸੇ ਤੋਂ ਮਾਰਨਾ ਹੈ। ਇਹ ਚੁਣੌਤੀ ਯੁਵਰਾਜ ਸਿੰਘ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ ਤੇ ਹਰਭਜਨ ਸਿੰਘ ਨੂੰ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਰੋਹਿਤ ਸ਼ਰਮਾ ਤੇ ਸਚਿਨ ਤੇਂਦੁਲਕਰ ਇਹ ਚੈਲੇਂਜ ਕਰ ਸਕਣਗੇ, ਪਰ ਭੱਜੀ ਲਈ ਇਹ ਮੁਸ਼ਕਲ ਹੋਵੇਗਾ।



ਹੁਣ ਆਫ ਸਪਿਨਰ ਹਰਭਜਨ ਸਿੰਘ ਨੇ ਵੀ ਚੁਣੌਤੀ ਸਵੀਕਾਰ ਕਰ ਲਈ ਹੈ ਤੇ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਹਰਭਜਨ ਸਿੰਘ ਇਕ ਬੱਚੇ ਦੇ ਬੱਲੇ ਤੋਂ ਇਕ ਇਮੋਜੀ ਗੇਂਦ ਨੂੰ ਵਾਰ-ਵਾਰ ਮਾਰਦੇ ਤੇ ਵੀਡੀਓ ‘ਚ ਕਹਿ ਰਹੇ ਹਨ ਕਿ ਯੁਵਰਾਜ ਸਿੰਘ, ਦੇਖੋ, ਮੈਂ ਤੁਹਾਡੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ ਤੇ ਮੈਂ ਇਸ ਲਈ ਤਿੰਨ ਹੋਰ ਦਿੱਗਜਾਂ ਨੂੰ ਨੌਮੀਨੇਟ ਕਰਦਾ ਹਾਂ ਰਹੇ ਹਨ ਹਰਭਜਨ ਸਿੰਘ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ।



ਹਰਭਜਨ ਸਿੰਘ ਨੇ ਇਸ ਚੁਣੌਤੀ ‘ਚ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ, ਅਨਿਲ ਕੁੰਬਲੇ ਤੇ ਸ਼ਿਖਰ ਧਵਨ ਨੂੰ ਨੋਮੀਨੇਟ  ਕੀਤਾ ਹੈ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਦੀ ਚੁਣੌਤੀ ਨੂੰ ਪੱਟੀ ਬੰਨ ਕੇ ਸਵੀਕਾਰ ਕੀਤਾ, ਅਤੇ ਬੱਲੇ ਦੀ ਸਾਈਡ ਤੋਂ ਲਗਾਤਾਰ ਗੇਂਦ ਨੂੰ ਹਿੱਟ ਕੀਤਾ ਪਰ ਬਾਅਦ ‘ਚ ਵੀਡੀਓ ‘ਚ ਦੱਸਿਆ ਕਿ ਉਹ ਕੱਪੜਾ ਜਿਸ ਨਾਲ ਉਨ੍ਹਾਂ ਦੀਆਂ ਅੱਖਾਂ ਨੂੰ ਬੰਨਿਆ ਸੀ, ਉਸ ਨਾਲ  ਸਭ ਕੁਝ ਦਿਸ ਰਿਹਾ ਸੀ। ਸਚਿਨ ਨੇ ਇਸ ਤਰ੍ਹਾਂ ਚੀਟਿੰਗ ਕੀਤੀ ਸੀ।