ਭੱਜੀ 'ਤੇ ਲੱਗਾ 3 ਟੈਸਟ ਮੈਚਾਂ ਦਾ ਬੈਨ, ਫਿਰ 50% ਮੈਚ ਫੀਸ ਕੱਟੀ
ਟਰਬਨੇਟਰ ਹਰਭਜਨ ਸਿੰਘ ਅਤੇ ਵਿਵਾਦ ਇੱਕ ਦੂਜੇ ਦਾ ਹੱਥ ਫੜ੍ਹ ਕੇ ਚਲਦੇ ਹਨ। ਸਾਲ 1998 'ਚ ਟੀਮ ਇੰਡੀਆ ਲਈ ਡੈਬਿਊ ਕਰਨ ਵਾਲੇ ਭੱਜੀ ਨੇ ਆਪਣੇ ਕਰਿਅਰ ਦੌਰਾਨ ਕਈ ਮੌਕਿਆਂ ਤੇ ਟੀਮ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ।
ਪਰ ਕੁਝ ਮੌਕਿਆਂ ਤੇ ਇਹ ਖਿਡਾਰੀ 'controversies' 'ਚ ਉਲਝਿਆ ਰਿਹਾ।
ਪਰ ਫਿਰ BCCI ਅਤੇ ਟੀਮ ਇੰਡੀਆ ਦੇ ਦਬਾਅ ਬਣਾਉਣ ਤੋਂ ਬਾਅਦ ਭੱਜੀ 'ਤੇ ਲੱਗਾ ਬੈਨ ਹਟਾ ਦਿੱਤਾ ਗਿਆ ਅਤੇ ਉਨ੍ਹਾਂ 'ਤੇ 50% ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ ਸੀ। ਇਹ ਮੈਚ ਆਸਟ੍ਰੇਲੀਆ ਨੇ ਜਿੱਤ ਲਿਆ ਸੀ।
ਇਹ ਸਭ ਹੋਇਆ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਗਈ ਟੈਸਟ ਸੀਰੀਜ਼ ਦੇ ਦੂਜੇ ਮੈਚ ਦੌਰਾਨ।
ਅੱਜ ਦੇ ਹੀ ਦਿਨ ਸਾਲ 2008 'ਚ ਵੀ ਹਰਭਜਨ ਸਿੰਘ ਨਾਲ ਇੱਕ ਵੱਡੀ ਕੰਟਰੋਵਰਸੀ ਜੁੜੀ ਸੀ। ਹਰਭਜਨ ਸਿੰਘ 'ਤੇ ਨਸਲੀ ਭੇਦਭਾਵ ਦੇ ਆਰੋਪ ਲੱਗੇ ਸਨ।
ਪਹਿਲਾਂ ਹਰਭਜਨ ਸਿੰਘ 'ਤੇ 3 ਟੈਸਟ ਮੈਚਾਂ ਦਾ ਬੈਨ ਲਗਾਉਣ ਦੀ ਗੱਲ ਕਹੀ ਗਈ ਸੀ।
ਸਾਲ 2008 ਦੀ ਭਾਰਤ-ਆਸਟ੍ਰੇਲੀਆ ਸੀਰੀਜ਼ ਦੌਰਾਨ 2 ਤੋਂ 6 ਜਨਵਰੀ ਵਿਚਾਲੇ ਖੇਡੇ ਗਏ ਸਿਡਨੀ ਟੈਸਟ 'ਚ ਆਸਟ੍ਰੇਲੀਆਈ ਖਿਡਾਰੀ ਐਂਡਰਿਉ ਸਾਇਮੰਡਸ ਨੇ ਭੱਜੀ 'ਤੇ ਨਸਲੀ ਟਿੱਪਣੀ ਕਰਨ ਦਾ ਆਰੋਪ ਲਾਇਆ ਸੀ।
ਸਾਇਮੰਡਸ ਨੇ ਕਿਹਾ ਸੀ ਕਿ ਮੈਚ ਦੌਰਾਨ ਭੱਜੀ ਨੇ ਸਾਇਮੰਡਸ ਨੂੰ ਬਾਂਦਰ ਕਿਹਾ ਸੀ। ਇਸ ਮਾਮਲੇ ਤੇ ਵੀ ਕਾਫੀ ਬਵਾਲ ਹੋਇਆ ਸੀ ਪਰ ਫਿਰ ਮਾਮਲਾ ਸੁਲਝਾ ਦਿੱਤਾ ਗਿਆ।