ਦੰਗਲ ਗਰਲਜ਼ ਨਾਲ ਭੱਜੀ
Harbhajan Singh
ਟੀਮ ਇੰਡੀਆ ਦੇ ਦਿੱਗਜ ਫਿਰਕੀਬਾਜ ਹਰਭਜਨ ਸਿੰਘ ਇਨ੍ਹੀਂ ਦਿਨੀ ਰੈਸਲਿੰਗ ਨੂੰ ਪਰਮੋਟ ਕਰ ਰਹੇ ਹਨ। ਹਰਭਜਨ ਸਿੰਘ ਮੁੰਬਈ ਮਰਾਠੀਸ ਦੀ ਟੀਮ ਨੂੰ ਸੱਪੋਰਟ ਕਰਨ ਲਈ ਉਨ੍ਹਾਂ ਦੇ ਮੈਚ ਵੇਖਣ ਪਹੁੰਚੇ ਹੋਏ ਸਨ।
ਇਸ ਮੌਕੇ ਉਨ੍ਹਾਂ ਦੀ ਮੁਲਾਕਾਤ ਔਰਿਜਿਨਲ 'ਦੰਗਲ ਗਰਲਸ' ਨਾਲ ਹੋਈ। ਭੱਜੀ ਦੀ ਗੀਤਾ ਫੋਗਾਟ ਅਤੇ ਬਬਿਤਾ ਫੋਗਾਟ ਨਾਲ ਮੁਲਾਕਾਤ ਹੋਈ ਅਤੇ ਇਸ ਮੌਕੇ ਭੱਜੀ ਨੇ ਦੋਨਾ ਨਾਲ ਤਸਵੀਰ ਵੀ ਲਈ। ਖਾਸ ਗੱਲ ਇਹ ਰਹੀ ਕਿ ਭੱਜੀ ਨੇ ਇਸ ਤਸਵੀਰ ਨੂੰ ਟਵੀਟ ਕਰਕੇ ਕਿਹਾ ਕਿ ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ ਅਤੇ ਦੋਨਾ ਨੂੰ ਰਾਕਸਟਾਰ ਦੱਸਿਆ।
Geeta Phogat
ਇਨ੍ਹਾਂ ਹੀ ਨਹੀਂ ਹਰਭਜਨ ਸਿੰਘ ਨੇ ਦਿੱਗਜ ਮਹਿਲਾ ਭਲਵਾਨ ਐਰਿਕਾ ਵੀਬ ਨਾਲ ਵੀ ਤਸਵੀਰਾਂ ਖਿਚਵਾਈਆਂ ਅਤੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨਾਲ ਮਿਲਕੇ ਬੇਹਦ ਚੰਗਾ ਲੱਗਿਆ।
ਹਰਭਜਨ ਸਿੰਘ ਦਾ ਟਵੀਟ
Harbhajan Turbanator @harbhajan_singh 4h4 hours ago With the #AsliDangal girls- the #PhogatSisters, at #PWL2! We're proud of you. You are rockstars!
ਵੀਬ ਨੇ ਰਿਓ ਓਲੰਪਿਕਸ 'ਚ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ। ਇਸ ਜਿੱਤ ਤੋਂ ਬਾਅਦ ਵੀਬ ਕੈਨੇਡਾ ਦੀ ਸਿਰਫ ਤੀਜੀ ਓਲੰਪਿਕ ਸੋਨ ਤਗਮਾ ਜੇਤੂ ਭਲਵਾਨ ਬਣੀ ਸੀ। ਵਿਸ਼ਵ ਦੀ ਬੇਹਤਰੀਨ ਭਲਵਾਨਾਂ 'ਚ ਸ਼ਾਮਿਲ ਵੀਬ ਨੇ 2014 ਤੋਂ ਬਾਅਦ ਜਿਸ ਵੀ ਟੂਰਨਾਮੈਂਟ 'ਚ ਹਿੱਸਾ ਲਿਆ ਉਸੇ 'ਚ ਜੇਤੂ ਰਹੀ। ਵੀਬ ਹੁਣ ਤਕ ਲਗਾਤਾਰ 36 ਮੈਚ ਜਿੱਤ ਚੁਕੀ ਹੈ।
Harbhajan Turbanator @harbhajan_singh Jan 6 It was lovely catching up with the champion #Erica Elizabeth @Official_PWL @MumbaiMaharathi ???? #no1 #goldmadlist #RioOlympics2016
ਹਰਭਜਨ ਸਿੰਘ ਦਾ ਟਵੀਟ