✕
  • ਹੋਮ

ਹਰਜੀਤ ਸਿੰਘ ਦੀ ਟੀਮ ਦੋਹਰਾਏਗੀ 2001 ਦਾ ਕਾਰਨਾਮਾ ?

ਏਬੀਪੀ ਸਾਂਝਾ   |  18 Dec 2016 12:39 PM (IST)
1

ਸਾਲ 2001 ਦੇ ਜੂਨੀਅਰ ਵਿਸ਼ਵ ਕਪ ਨੇ ਭਾਰਤ ਨੂੰ ਕਈ ਵੱਡੇ ਚੇਹਰੇ ਦਿੱਤੇ ਸਨ। ਉਸ ਵੇਲੇ ਦੀ ਜੇਤੂ ਟੀਮ ਦੀ ਕਪਤਾਨੀ ਗਗਨਅਜੀਤ ਸਿੰਘ ਨੇ ਕੀਤੀ ਸੀ।

2

ਸਾਲ 2001 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਟੀਮ ਜੂਨੀਅਰ ਹਾਕੀ ਵਿਸ਼ਵ ਕਪ ਦੇ ਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਹੋਈ ਹੈ।

3

ਇਸ ਟੀਮ 'ਚ ਦੀਪਕ ਠਾਕੁਰ, ਪ੍ਰਭਜੋਤ ਸਿੰਘ, ਜੁਗਰਾਜ ਸਿੰਘ, ਰਾਜਪਾਲ ਸਿੰਘ ਅਤੇ ਇੰਦਰਜੀਤ ਚੱਡਾ ਵਰਗੇ ਖਿਡਾਰੀ ਮੌਜੂਦ ਸਨ। ਇਹ ਖਿਡਾਰੀ ਅੱਗੇ ਚਲ ਕੇ ਭਾਰਤੀ ਸੀਨੀਅਰ ਹਾਕੀ ਟੀਮ ਦੀ ਜਾਨ ਬਣੇ ਸਨ।

4

ਅੱਜ ਭਾਰਤ ਅਤੇ ਬੈਲਜੀਅਮ ਵਿਚਾਲੇ ਜੂਨੀਅਰ ਹਾਕੀ ਵਰਲਡ ਕਪ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ। ਵਿਸ਼ਵ ਕਪ ਜਿੱਤਣ ਲਈ ਭਾਰਤੀ ਟੀਮ ਪੂਰੀ ਤਿਆਰੀ ਕਰ ਚੁੱਕੀ ਹੈ।

5

ਮਨਦੀਪ ਸਿੰਘ, ਹਰਮਨਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਕਪਤਾਨ ਹਰਜੀਤ ਸਿੰਘ ਦੀ ਖੇਡ ਸਾਹਮਣੇ ਵਿਰੋਧੀ ਟੀਮਾਂ ਟਿਕਣ 'ਚ ਨਾਕਾਮ ਹੋ ਰਹੀਆਂ ਹਨ।

6

7

8

9

ਲਖਨਊ ਦੇ ਮੇਜਰ ਧਿਆਨਚੰਦ ਐਸਟ੍ਰੋਟਰਫ ਸਟੇਡੀਅਮ 'ਚ ਖਿਤਾਬੀ ਮੈਚ ਸ਼ਾਮ 6 ਵਜੇ ਖੇਡਿਆ ਜਾਵੇਗਾ।

10

ਕੋਚ ਹਰੇਂਦਰ ਸਿੰਘ ਨੇ ਕਿਹਾ ਕਿ ਦਰਸ਼ਕਾਂ ਨੂੰ ਮਜ਼ੇਦਾਰ ਮੈਚ ਵੇਖਣ ਨੂੰ ਮਿਲ ਸਕਦਾ ਹੈ।

11

ਐਤਵਾਰ ਨੂੰ ਖੇਡੇ ਜਾਣ ਵਾਲੇ ਫਾਈਨਲ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੇ ਕੋਚ ਹਰੇਂਦਰ ਸਿੰਘ ਨੇ ਕਿਹਾ ਕਿ ਭਾਰਤ ਅਤੇ ਬੈਲਜੀਅਮ ਵਿਚਾਲੇ ਜਬਰਦਸਤ ਮੈਚ ਵੇਖਣ ਨੂੰ ਮਿਲੇਗਾ ਕਿਉਂਕਿ ਦੋਨੇ ਟੀਮਾਂ ਅਟੈਕਿੰਗ ਹਾਕੀ ਖੇਡ ਰਹੀਆਂ ਹਨ।

12

ਟੂਰਨਾਮੈਂਟ 'ਚ ਹੁਣ ਤਕ ਭਾਰਤੀ ਖਿਡਾਰੀਆਂ ਨੇ ਆਪਣੇ ਦਮਦਾਰ ਖੇਡ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ।

  • ਹੋਮ
  • ਖੇਡਾਂ
  • ਹਰਜੀਤ ਸਿੰਘ ਦੀ ਟੀਮ ਦੋਹਰਾਏਗੀ 2001 ਦਾ ਕਾਰਨਾਮਾ ?
About us | Advertisement| Privacy policy
© Copyright@2026.ABP Network Private Limited. All rights reserved.