U19 World Cup 2024 Schedule: ਪੁਰਸ਼ਾਂ ਦੇ ਅੰਡਰ-19 ਵਿਸ਼ਵ ਕੱਪ ਦਾ ਸਮਾਂ ਸਾਰਣੀ ਸਾਹਮਣੇ ਆ ਗਈ ਹੈ। ਇਹ ਟੂਰਨਾਮੈਂਟ 19 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਫਾਈਨਲ ਮੈਚ 11 ਫਰਵਰੀ ਨੂੰ ਖੇਡਿਆ ਜਾਣਾ ਹੈ। ਇਸ ਦੌਰਾਨ ਕੁੱਲ 41 ਮੈਚ ਖੇਡੇ ਜਾਣਗੇ। ਭਾਰਤੀ ਟੀਮ ਇੱਥੇ 20 ਜਨਵਰੀ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੇ ਨਾਂ ਜੁੜਿਆ ਇੱਕ ਹੋਰ ਰਿਕਾਰਡ, ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਫਿਲਮ ਬਣੀ 'ਜਵਾਨ'









ਆਈਸੀਸੀ ਨੇ ਸੋਮਵਾਰ ਸ਼ਾਮ ਨੂੰ ਅੰਡਰ-19 ਵਿਸ਼ਵ ਕੱਪ ਦਾ ਪੂਰਾ ਸ਼ਡਿਊਲ ਜਾਰੀ ਕੀਤਾ। ਇਸ ਵਾਰ ਵਿਸ਼ਵ ਕੱਪ ਵਿੱਚ ਚਾਰ ਗਰੁੱਪ ਬਣਾਏ ਗਏ ਹਨ। ਚਾਰ-ਚਾਰ ਟੀਮਾਂ ਨੂੰ ਸਾਰੇ ਚਾਰ ਗਰੁੱਪਾਂ ਵਿੱਚ ਰੱਖਿਆ ਗਿਆ ਹੈ। ਹਰ ਟੀਮ ਆਪਣੇ ਗਰੁੱਪ ਦੀਆਂ ਬਾਕੀ ਤਿੰਨ ਟੀਮਾਂ ਵਿਰੁੱਧ ਇਕ-ਇਕ ਮੈਚ ਖੇਡੇਗੀ। ਸਾਰੇ ਚਾਰ ਗਰੁੱਪਾਂ ਵਿੱਚ ਚੋਟੀ ਦੀਆਂ 3 ਟੀਮਾਂ ਅਗਲੇ ਦੌਰ ਵਿੱਚ ਪ੍ਰਵੇਸ਼ ਕਰਨਗੀਆਂ। ਭਾਵ ਦੂਜੇ ਦੌਰ ਵਿੱਚ ਕੁੱਲ 12 ਟੀਮਾਂ ਹੋਣਗੀਆਂ। ਇੱਥੇ ਹਰ ਟੀਮ ਦੂਜੇ ਗਰੁੱਪ ਦੀਆਂ ਦੋ ਟੀਮਾਂ ਨਾਲ ਇੱਕ-ਇੱਕ ਮੈਚ ਖੇਡੇਗੀ। ਭਾਵ ਹਰ ਟੀਮ ਦੇ ਇਸ ਦੌਰ ਵਿੱਚ ਦੋ ਮੈਚ ਹੋਣਗੇ। ਇਸ ਕਾਰਨ ਟਾਪ-4 ਟੀਮਾਂ ਸੈਮੀਫਾਈਨਲ 'ਚ ਪਹੁੰਚ ਜਾਣਗੀਆਂ। ਸੈਮੀਫਾਈਨਲ ਅਤੇ ਫਾਈਨਲ ਲਈ ਵੀ ਰਿਜ਼ਰਵ ਡੇ ਰੱਖਿਆ ਗਿਆ ਹੈ।


ਟੀਮ ਇੰਡੀਆ ਇੱਥੇ ਗਰੁੱਪ ਏ ਵਿੱਚ ਹੈ, ਇਸਦੇ ਨਾਲ ਬੰਗਲਾਦੇਸ਼, ਆਇਰਲੈਂਡ ਅਤੇ ਅਮਰੀਕਾ ਦੀਆਂ ਟੀਮਾਂ ਹਨ। ਗਰੁੱਪ ਗੇੜ ਵਿੱਚ ਭਾਰਤੀ ਟੀਮ ਆਪਣਾ ਪਹਿਲਾ ਮੈਚ 20 ਜਨਵਰੀ ਨੂੰ ਬੰਗਲਾਦੇਸ਼ ਨਾਲ, ਦੂਜਾ ਮੈਚ 25 ਜਨਵਰੀ ਨੂੰ ਆਇਰਲੈਂਡ ਨਾਲ ਅਤੇ ਤੀਜਾ ਮੈਚ 28 ਜਨਵਰੀ ਨੂੰ ਅਮਰੀਕਾ ਨਾਲ ਖੇਡੇਗੀ।           


ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੀ ਫਿਲਮ 'ਐਨੀਮਲ', 'ਅਰਜਨ ਵੈਲੀ' ਗੀਤ 'ਤੇ ਉੱਠੇ ਸਵਾਲ, SGPC ਕੋਲ ਪਹੁੰਚਿਆ ਮਾਮਲਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।