India vs Australia ODI Series 2023: ਏਸ਼ੀਆ ਕੱਪ 2023 ਵਿੱਚ ਸ਼ਾਨਦਾਰ ਜਿੱਤ ਦੇ ਬਾਵਜੂਦ, ਭਾਰਤੀ ਟੀਮ ICC ODI ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਹਾਲਾਂਕਿ ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ ਟੀਮ ਇੰਡੀਆ ਲਈ ਇਸ ਮੁਕਾਮ 'ਤੇ ਪਹੁੰਚਣ ਦਾ ਸੁਨਹਿਰੀ ਮੌਕਾ ਹੈ। ਜੇਕਰ ਭਾਰਤੀ ਟੀਮ ਆਸਟ੍ਰੇਲੀਆ ਦੇ ਖਿਲਾਫ 22 ਸਤੰਬਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨਡੇ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕਰਨ 'ਚ ਸਫਲ ਰਹਿੰਦੀ ਹੈ ਅਤੇ ਸੀਰੀਜ਼ ਵੀ 2-1 ਨਾਲ ਜਿੱਤ ਲੈਂਦੀ ਹੈ ਤਾਂ ਉਹ ਨੰਬਰ-1 'ਤੇ ਪਹੁੰਚ ਜਾਵੇਗੀ।


ਪਿਛਲੇ 2 ਹਫਤਿਆਂ 'ਚ ICC ਵਨਡੇ ਟੀਮ ਰੈਂਕਿੰਗ 'ਚ ਕਾਫੀ ਬਦਲਾਅ ਹੋਇਆ ਹੈ। ਆਸਟ੍ਰੇਲੀਆਈ ਟੀਮ ਨੇ ਪਹਿਲੇ 2 ਵਨਡੇ ਮੈਚਾਂ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਨੰਬਰ-1 ਦਾ ਸਥਾਨ ਹਾਸਲ ਕੀਤਾ ਸੀ। ਇਸ ਤੋਂ ਬਾਅਦ ਪਿਛਲੇ 3 ਮੈਚਾਂ 'ਚ ਲਗਾਤਾਰ ਹਾਰਾਂ ਕਾਰਨ ਉਸ ਨੂੰ ਇਹ ਸਥਾਨ ਗੁਆਉਣਾ ਪਿਆ। ਪਾਕਿਸਤਾਨ ਦੀ ਟੀਮ ਇਸ ਸਮੇਂ 114.889 ਰੇਟਿੰਗ ਅੰਕਾਂ ਨਾਲ ਨੰਬਰ-1 'ਤੇ ਹੈ।


ਜੇਕਰ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਇਹ ਆਈਸੀਸੀ ਵਨਡੇ ਰੈਂਕਿੰਗ 'ਚ ਦੂਜੇ ਸਥਾਨ 'ਤੇ ਹੈ। ਇਸ ਸਮੇਂ ਟੀਮ ਇੰਡੀਆ ਦੇ ਰੇਟਿੰਗ ਅੰਕ 114.659 ਹਨ। ਹੁਣ ਆਸਟ੍ਰੇਲੀਆ ਖਿਲਾਫ ਕਲੀਨ ਸਵੀਪ ਜਾਂ ਸੀਰੀਜ਼ 2-1 ਨਾਲ ਜਿੱਤਣ ਨਾਲ ਭਾਰਤੀ ਟੀਮ ਵਨਡੇ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਨੰਬਰ-1 ਦਾ ਸਥਾਨ ਹਾਸਲ ਕਰ ਲਵੇਗੀ।


ਆਸਟ੍ਰੇਲੀਆ ਕੋਲ ਵੀ ਨੰਬਰ-1 ਦਾ ਸਥਾਨ ਹਾਸਲ ਕਰਨ ਦਾ ਮੌਕਾ
ਆਸਟ੍ਰੇਲੀਆਈ ਟੀਮ ਫਿਲਹਾਲ 113 ਰੇਟਿੰਗ ਅੰਕਾਂ ਨਾਲ ਆਈਸੀਸੀ ਵਨਡੇ ਰੈਂਕਿੰਗ 'ਚ ਤੀਜੇ ਸਥਾਨ 'ਤੇ ਹੈ। ਭਾਰਤ ਖਿਲਾਫ ਸੀਰੀਜ਼ 'ਚ ਵੀ ਉਸ ਕੋਲ ਵਨਡੇ ਰੈਂਕਿੰਗ 'ਚ ਨੰਬਰ ਇਕ 'ਤੇ ਪਹੁੰਚਣ ਦਾ ਮੌਕਾ ਹੋਵੇਗਾ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੂੰ ਇਸ 3 ਮੈਚਾਂ ਦੀ ਸੀਰੀਜ਼ ਦੇ ਸਾਰੇ ਮੈਚ ਜਿੱਤਣੇ ਹੋਣਗੇ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਸ ਸੀਰੀਜ਼ ਦਾ ਪਹਿਲਾ ਮੈਚ 22 ਸਤੰਬਰ ਨੂੰ ਖੇਡਿਆ ਜਾਵੇਗਾ ਜਦਕਿ ਦੂਜਾ ਅਤੇ ਤੀਜਾ ਮੈਚ 24 ਅਤੇ 27 ਸਤੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਤੁਰੰਤ ਬਾਅਦ 5 ਅਕਤੂਬਰ ਤੋਂ ਭਾਰਤ 'ਚ ਵਨਡੇ ਵਿਸ਼ਵ ਕੱਪ ਸ਼ੁਰੂ ਹੋਵੇਗਾ। 


ਇਹ ਵੀ ਪੜ੍ਹੋ: ਵਰਲਡ ਕੱਪ ਤੋਂ ਪਹਿਲਾਂ ਵਿਰਾਟ ਕੋਹਲੀ ਦਾ ਬਿਆਨ, ਬੋਲੇ- 'ਫੈਨਜ਼ ਦਾ ਸਮਰਥਨ ਮੈਨੂੰ ਪ੍ਰੇਰਨਾ ਦਿੰਦਾ ਹੈ...'


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।