IND vs AUS 3rd T20 1st Innings Highlights: ਭਾਰਤੀ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ।ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਜਾ ਰਹੇ ਤੀਜੇ ਅਤੇ ਫੈਸਲਾਕੁੰਨ ਟੀ-20 'ਚ ਆਸਟ੍ਰੇਲੀਆ ਨੇ ਪਹਿਲਾਂ ਖੇਡਦੇ ਹੋਏ ਟੀਮ ਇੰਡੀਆ ਨੂੰ 187 ਦੌੜਾਂ ਦਾ ਟੀਚਾ ਦਿੱਤਾ ਸੀ।ਜਿਸਨੂੰ ਭਾਰਤ ਨੇ ਇਕ ਗੇਂਦ ਪਹਿਲਾਂ ਹੀ ਹਾਸਲ ਕਰ ਲਈ।
ਇਸ ਜਿੱਤ ਵਿੱਚ ਸੁਰਿਆ ਕੁਮਾਰ ਯਾਦਵ ਨੇ 36 ਗੇਂਦਾਂ ਵਿੱਚ 69 ਦੌੜਾਂ ਦਾ ਯੋਗਾਦਾਨ ਪਾਇਆ।ਵਿਰਾਟ ਕੋਹਲੀ ਨੇ 48 ਗੇਂਦਾਂ 'ਚ 63 ਦੌੜਾਂ ਦੀ ਪਾਰੀ ਖੇਡੀ। ਹਾਰਦਿਕ ਪਾਂਡਿਆ ਨੇ 16 ਗੇਂਦਾਂ 'ਚ 25 ਦੌੜਾਂ ਕੇ ਟਿਮਾਂ ਨੂੰ ਜਿੱਤ ਵੱਲ ਵਧਾਇਆ।
ਆਸਟ੍ਰੇਲੀਆ ਲਈ ਕੈਮਰੂਨ ਗ੍ਰੀਨ ਨੇ 21 ਗੇਂਦਾਂ 'ਤੇ 52 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਫਿਰ ਅੰਤ ਵਿੱਚ ਟਿਮ ਡੇਵਿਡ ਨੇ 27 ਗੇਂਦਾਂ ਵਿੱਚ 54 ਦੌੜਾਂ ਬਣਾਈਆਂ। ਜਿੱਥੇ ਗ੍ਰੀਨ ਨੇ 7 ਚੌਕੇ ਅਤੇ 3 ਛੱਕੇ ਲਗਾਏ। ਇਸ ਦੇ ਨਾਲ ਹੀ ਡੇਵਿਡ ਦੇ ਬੱਲੇ 'ਤੇ 2 ਚੌਕੇ ਅਤੇ 4 ਛੱਕੇ ਲੱਗੇ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਬਣਾਈਆਂ | ਭਾਰਤ ਲਈ ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਨੇ ਇਕ ਵਾਰ ਫਿਰ ਸ਼ਾਨਦਾਰ ਗੇਂਦਬਾਜ਼ੀ ਕੀਤੀ। ਅਕਸ਼ਰ ਪਟੇਲ ਨੇ ਆਪਣੇ ਚਾਰ ਓਵਰਾਂ ਵਿੱਚ 33 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਟਿਮ ਡੇਵਿਡ (54) ਅਤੇ ਕੈਮਰਨ ਗ੍ਰੀਨ (52) ਦੀਆਂ ਧਮਾਕੇਦਾਰ ਪਾਰੀਆਂ ਦੀ ਬਦੌਲਤ ਆਸਟ੍ਰੇਲੀਆ ਨੇ ਐਤਵਾਰ ਨੂੰ ਇੱਥੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਫੈਸਲਾਕੁੰਨ ਮੈਚ 'ਚ ਭਾਰਤ ਨੂੰ 187 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆਈ ਟੀਮ ਨੇ 20 ਓਵਰਾਂ 'ਚ ਸੱਤ ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਬਣਾਈਆਂ। ਭਾਰਤ ਲਈ ਅਕਸ਼ਰ ਪਟੇਲ ਨੇ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ ਅਤੇ ਹਰਸ਼ਲ ਪਟੇਲ ਨੇ ਇਕ-ਇਕ ਵਿਕਟ ਲਈ। ਇਸ ਤੋਂ ਪਹਿਲਾਂ, ਟਾਸ ਹਾਰ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਆਸਟਰੇਲੀਆ ਨੇ ਧਮਾਕੇਦਾਰ ਸ਼ੁਰੂਆਤ ਕੀਤੀ, ਕਿਉਂਕਿ ਸਲਾਮੀ ਬੱਲੇਬਾਜ਼ ਕੈਮਰਨ ਗ੍ਰੀਨ ਨੇ ਚੌਕੇ ਅਤੇ ਛੱਕਿਆਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਕਪਤਾਨ ਐਰੋਨ ਫਿੰਚ (7) ਨੂੰ ਅਕਸ਼ਰ ਨੇ ਪੈਵੇਲੀਅਨ ਭੇਜ ਕੇ ਆਸਟਰੇਲੀਆ ਨੂੰ 44 ਦੌੜਾਂ 'ਤੇ ਪਹਿਲਾ ਝਟਕਾ ਦਿੱਤਾ। ਇਸ ਤੋਂ ਬਾਅਦ ਕੈਮਰੌਨ ਸਿਰਫ 19 ਗੇਂਦਾਂ 'ਚ ਭਾਰਤ ਖਿਲਾਫ ਆਸਟ੍ਰੇਲੀਆ ਦਾ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜੇ ਵਾਲਾ ਬਣ ਗਿਆ।
ਪਰ ਉਹ 21 ਗੇਂਦਾਂ ਵਿੱਚ ਸੱਤ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾ ਕੇ ਭੁਵਨੇਸ਼ਵਰ ਦੇ ਹੱਥੋਂ ਕੈਚ ਹੋ ਗਿਆ। ਇਸ ਦੌਰਾਨ ਗਲੇਨ ਮੈਕਸਵੈੱਲ (6) ਬਦਕਿਸਮਤ ਰਿਹਾ ਅਤੇ ਰਨ ਆਊਟ ਹੋ ਗਿਆ, ਜਿਸ ਨਾਲ ਆਸਟ੍ਰੇਲੀਆ ਨੂੰ 7.4 ਓਵਰਾਂ 'ਚ 75 ਦੌੜਾਂ 'ਤੇ ਤੀਜਾ ਝਟਕਾ ਲੱਗਾ। ਜਲਦੀ ਹੀ ਚਾਹਲ ਨੇ ਸਟੀਵ ਸਮਿਥ (9) ਨੂੰ ਆਊਟ ਕੀਤਾ। ਵਿਕਟਾਂ ਦੇ ਲਗਾਤਾਰ ਡਿੱਗਣ ਕਾਰਨ ਆਸਟ੍ਰੇਲੀਆ 'ਤੇ ਮੁਸੀਬਤਾਂ ਦੇ ਬੱਦਲ ਮੰਡਰਾਉਣ ਲੱਗੇ, ਕਿਉਂਕਿ ਉਸ ਨੇ 9.3 ਓਵਰਾਂ 'ਚ 84 ਦੌੜਾਂ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ।
ਅਕਸ਼ਰ ਨੇ 14ਵੇਂ ਓਵਰ 'ਚ ਜੋਸ਼ ਇੰਗਲਿਸ਼ (24) ਅਤੇ ਮੈਥਿਊ ਵੇਡ (1) ਨੂੰ ਆਊਟ ਕਰਕੇ 116 ਦੌੜਾਂ 'ਤੇ ਛੇ ਵਿਕਟਾਂ ਗੁਆ ਕੇ ਆਸਟ੍ਰੇਲੀਆ ਦੀ ਕਮਰ ਤੋੜ ਦਿੱਤੀ। ਟਿਮ ਡੇਵਿਡ ਅਤੇ ਡੇਨੀਅਲ ਸੈਮਸ ਨੇ 17 ਓਵਰਾਂ ਵਿੱਚ ਟੀਮ ਦੇ ਸਕੋਰ ਨੂੰ 140 ਦੌੜਾਂ ਤੱਕ ਪਹੁੰਚਾਇਆ।
ਇਸ ਤੋਂ ਬਾਅਦ ਟਿਮ ਅਤੇ ਸੈਮਸ ਨੇ 18ਵੇਂ ਓਵਰ 'ਚ ਭੁਵਨੇਸ਼ਵਰ ਦੀ ਗੇਂਦ 'ਤੇ 21 ਦੌੜਾਂ ਅਤੇ 19ਵੇਂ ਓਵਰ 'ਚ ਬੁਮਰਾਹ ਦੀ ਗੇਂਦ 'ਤੇ 18 ਦੌੜਾਂ ਬਣਾਈਆਂ। ਟਿਮ ਨੇ 20ਵੇਂ ਓਵਰ ਦੀ ਗੇਂਦਬਾਜ਼ੀ ਕਰਨ ਆਏ ਹਰਸ਼ਲ ਦੀ ਗੇਂਦ 'ਤੇ ਛੱਕਾ ਲਗਾ ਕੇ 25 ਗੇਂਦਾਂ 'ਚ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ। ਪਰ ਅਗਲੀ ਗੇਂਦ 'ਤੇ ਟਿਮ 27 ਗੇਂਦਾਂ 'ਚ ਦੋ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਦੇ ਨਾਲ ਹੀ ਉਨ੍ਹਾਂ ਅਤੇ ਸੈਮਸ ਵਿਚਾਲੇ 34 ਗੇਂਦਾਂ 'ਚ 68 ਦੌੜਾਂ ਦੀ ਸਾਂਝੇਦਾਰੀ ਖਤਮ ਹੋ ਗਈ। ਇਸ ਤਰ੍ਹਾਂ ਆਸਟ੍ਰੇਲੀਆ ਨੇ ਸੱਤ ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਬਣਾਈਆਂ। ਸੈਮਸ 20 ਗੇਂਦਾਂ ਵਿੱਚ ਇੱਕ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 28 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਨੂੰ ਸੀਰੀਜ਼ ਜਿੱਤਣ ਲਈ 120 ਗੇਂਦਾਂ 'ਚ 187 ਦੌੜਾਂ ਬਣਾਉਣੀਆਂ ਹੋਣਗੀਆਂ।