IND Vs AUS: ਅੱਜ ਸਿਡਨੀ ਕ੍ਰਿਕਟ ਮੈਦਾਨ ਵਿੱਚ ਖੇਡੇ ਜਾ ਰਹੇ ਬਾਰਡਰ-ਗਾਵਸਕਰ ਸੀਰੀਜ਼ ਦੇ ਤੀਜੇ ਮੈਚ ਵਿੱਚ ਭਾਰਤ ਤੇ ਆਸਟਰੇਲੀਆ ਵਿਚਾਲੇ ਆਖਰੀ ਦਿਨ ਖੇਡਿਆ ਮੈਚ ਡ੍ਰਾਅ ਹੋ ਗਿਆ ਹੈ। ਸਿਡਨੀ ਟੈਸਟ ਦੀ ਪਹਿਲੀ ਪਾਰੀ ਵਿੱਚ ਆਸਟਰੇਲੀਆ ਨੇ ਸਮਿਥ ਦੀਆਂ 131 ਦੌੜਾਂ ਦੀ ਬਦੌਲਤ 338 ਦੌੜਾਂ ਬਣਾਈਆਂ।
ਭਾਰਤ ਪਹਿਲੀ ਪਾਰੀ ਵਿੱਚ 244 ਦੌੜਾਂ ਬਣਾਉਣ ਦੇ ਹੀ ਯੋਗ ਸੀ। ਆਸਟਰੇਲੀਆ ਨੇ ਦੂਜੀ ਪਾਰੀ 'ਚ 6 ਵਿਕਟਾਂ ਦੇ ਨੁਕਸਾਨ' ਤੇ 312 ਦੌੜਾਂ ਬਣਾਈਆਂ ਤੇ 407 ਦੌੜਾਂ ਦੀ ਚੁਣੌਤੀ ਭਾਰਤ ਸਾਹਮਣੇ ਰੱਖ ਦਿੱਤੀ। ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਰਿਸ਼ਭ ਪੰਤ, ਹਨੁਮਾ ਵਿਹਾਰੀ ਤੇ ਅਸ਼ਵਿਨ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ 131 ਓਵਰਾਂ ਵਿੱਚ ਬੱਲੇਬਾਜ਼ੀ ਕੀਤੀ ਤੇ ਆਖਰੀ ਪਾਰੀ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 334 ਦੌੜਾਂ ਬਣਾਈਆਂ।
ਇਸ ਤਰ੍ਹਾਂ, ਸਿਡਨੀ ਟੈਸਟ ਡ੍ਰਾਅ ਰਿਹਾ। ਟੀਮ ਇੰਡੀਆ ਤੇ ਆਸਟਰੇਲੀਆ ਵਿਚਾਲੇ ਚਾਰ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਸੀਰੀਜ਼ ਦਾ ਆਖਰੀ ਟੈਸਟ ਮੈਚ 15 ਜਨਵਰੀ ਤੋਂ ਬ੍ਰਿਸਬੇਨ ਵਿੱਚ ਖੇਡਿਆ ਜਾਵੇਗਾ।