India vs Bangladesh: ਵਿਰਾਟ ਕੋਹਲੀ 13 ਦੇ ਨਿੱਜੀ ਸਕੋਰ 'ਤੇ ਪਹੁੰਚ ਗਏ ਹਨ, ਉਨ੍ਹਾਂ ਦੇ ਨਾਲ ਮੈਦਾਨ 'ਤੇ ਕੇ ਐੱਲ ਰਾਹੁਲ ਮੌਜੂਦ ਹਨ, ਜੋ ਹੁਣ ਤੱਕ 20 ਗੇਂਦਾਂ 'ਚ 21 ਦੌੜਾਂ ਬਣਾ ਚੁੱਕੇ ਹਨ। ਟੀ-20 ਵਿਸ਼ਵ ਕੱਪ 2022 ਦੇ ਅੱਜ ਦੂਜੇ ਮੈਚ ਵਿੱਚ ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਹ ਮੈਚ ਐਡੀਲੇਡ ਓਵਲ ਕ੍ਰਿਕਟ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇੱਥੇ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਟੀਮਾਂ ਦੇ ਪਲੇਇੰਗ-11 'ਚ ਇਕ-ਇਕ ਬਦਲਾਅ ਕੀਤਾ ਗਿਆ ਹੈ।


ਗੇਂਦਬਾਜ਼ ਹਸਨ ਮਹਿਮੂਦ ਦੀ ਬਾਲ 'ਤੇ ਬੱਲੇਬਾਜ਼ ਰੋਹਿਤ ਸ਼ਰਮਾ ਆਊਟ ਹੋ ਗਏ।ਰੋਹਿਤ ਸ਼ਰਮਾ ਕੈਚ ਆਊਟ ਹੋਏ।ਉਸ ਵਕਤ ਭਾਰਤ ਦੀ ਸਕੋਰ ਸਿਰਫ 11 ਸੀ। 


ਟਾਸ ਜਿੱਤਣ ਤੋਂ ਬਾਅਦ ਸ਼ੌਕੀਬ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਇਸ ਪਿੱਚ 'ਤੇ ਕਿਹੜਾ ਸਕੋਰ ਬਿਹਤਰ ਹੋਵੇਗਾ, ਪਰ ਅਸੀਂ ਤਿਆਰ ਹਾਂ। ਸਾਨੂੰ ਬੱਲੇਬਾਜ਼ੀ ਵਿੱਚ ਸੁਧਾਰ ਕਰਨਾ ਹੋਵੇਗਾ। ਸਾਡੀ ਬਾਕੀ ਗੇਂਦਬਾਜ਼ੀ ਜ਼ਬਰਦਸਤ ਹੈ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਮਜ਼ਾ ਲਵੇਗੀ।


ਟੀਮ ਇੰਡੀਆ ਦੀ ਪਲੇਇੰਗ-11: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਆਰ ਅਸ਼ਵਿਨ, ਮੁਹੰਮਦ ਸ਼ਮੀ, ਭਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ।


ਬੰਗਲਾਦੇਸ਼ ਪਲੇਇੰਗ-11: ਸ਼ੌਰੀਫੁਲ ਇਸਲਾਮ, ਨਜਮੁਲ ਹੁਸੈਨ ਸ਼ਾਂਤੋ, ਲਿਟਨ ਦਾਸ, ਸ਼ਾਕਿਬ ਅਲ ਹਸਨ, ਅਫੀਫ ਹੁਸੈਨ, ਨੂਰੁਲ ਹਸਨ, ਮੋਸਾਦਕ ਹੁਸੈਨ, ਯਾਸਿਰ ਅਲੀ, ਤਸਕੀਨ ਅਹਿਮਦ, ਮੁਸਤਫਿਜ਼ਰੂ ਰਹਿਮਾਨ, ਹਸਨ ਮਹਿਮੂਦ।


ਸੈਮੀਫਾਈਨਲ ਦਾ ਦਾਅਵਾ ਮਜ਼ਬੂਤ ​​ਕਰਨ ਦੇ ਲਿਹਾਜ਼ ਨਾਲ ਇਹ ਮੈਚ ਦੋਵਾਂ ਟੀਮਾਂ ਲਈ ਕਾਫੀ ਅਹਿਮ ਹੈ। ਇੱਥੇ ਹਾਰਨ ਵਾਲੀ ਟੀਮ ਲਈ ਅੱਗੇ ਦਾ ਰਸਤਾ ਬਹੁਤ ਮੁਸ਼ਕਲ ਹੋ ਸਕਦਾ ਹੈ। ਉਂਝ ਇਸ ਮੈਚ 'ਚ ਟੀਮ ਇੰਡੀਆ ਦੀ ਚੜ੍ਹਤ ਸਾਫ ਨਜ਼ਰ ਆ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਖੇਡੇ ਗਏ 11 ਟੀ-20 ਮੈਚਾਂ 'ਚੋਂ ਭਾਰਤ ਨੇ 10 ਮੈਚ ਜਿੱਤੇ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: