IND-19 vs BAN-19: ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੈ। ਮੈਚ ਅੱਜ ਦੁਪਹਿਰ ਡੇਢ ਵਜੇ ਸ਼ੁਰੂ ਹੋਵੇਗਾ। ਚਾਰ ਵਾਰ ਦੀ ਵਿਸ਼ਵ ਜੇਤੂ ਟੀਮ ਇੰਡੀਆ ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਲਗਾਤਾਰ ਤੀਜੀ ਵਾਰ ਖੇਡੇਗੀ। ਬੰਗਲਾਦੇਸ਼ ਪਹਿਲੀ ਵਾਰ ਫਾਈਨਲ ਵਿੱਚ ਪਹੁੰਚਿਆ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।


ਪ੍ਰਿਯਮ ਗਰਗ ਦੀ ਕਪਤਾਨੀ ਵਾਲੀ ਭਾਰਤੀ ਟੀਮ ਇਸ ਦੇ 5ਵੇਂ ਖਿਤਾਬ 'ਤੇ ਨਜ਼ਰ ਰੱਖੇਗੀ ਪਰ ਫਾਈਨਲ ਵਿੱਚ ਭਾਰਤ ਨੇ ਜਿਹੜੀ ਟੀਮ ਦਾ ਸਾਹਮਣਾ ਕਰਨਾ ਹੈ, ਉਹ ਟੀਮ ਮੈਚ ਦਾ ਪਾਸਾ ਬਦਲਣ 'ਚ ਮਾਹਰ ਹੈ। ਬੰਗਲਾਦੇਸ਼ ਨੇ ਸੈਮੀਫਾਈਨਲ ਵਿੱਚ ਨਿਉਜ਼ੀਲੈਂਡ ਨੂੰ ਹਰਾ ਕੇ ਪਹਿਲੀ ਵਾਰ ਇਸ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਇਸ ਲਈ ਭਾਰਤ ਇਸ ਟੀਮ ਨੂੰ ਹਲਕੇ ਢੰਗ ਨਾਲ ਨਹੀਂ ਲੈ ਸਕਦਾ।

ਯਸ਼ਾਸਵੀ ਜੈਸਵਾਲ ਨੇ ਬੱਲੇਬਾਜ਼ੀ ਵਿੱਚ ਤਿੰਨ ਅਰਧ ਸੈਂਕੜੇ ਤੇ ਇੱਕ ਸੈਂਕੜਾ ਲਾਇਆ ਹੈ। ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਵੀ ਹੈ। ਖੱਬੇ ਹੱਥ ਦੇ ਬੱਲੇਬਾਜ਼ ਨੇ ਹੁਣ ਤੱਕ 156 ਦੀ ਔਸਤ ਨਾਲ 312 ਦੌੜਾਂ ਬਣਾਈਆਂ ਹਨ। ਜੈਸਵਾਲ ਦੇ ਸੈਮੀਫਾਈਨਲ 'ਚ ਪਾਕਿਸਤਾਨ ਖਿਲਾਫ ਸੈਂਕੜੇ ਨਾਲ ਟੀਮ ਫਾਈਨਲ' ਚ ਪਹੁੰਚਾਈ ਸੀ।