IND Vs ENG: ਭਾਰਤ ਖਿਲਾਫ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ 'ਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਵਿਚ ਇੰਗਲੈਂਡ ਦੀ ਹਾਲਤ ਖਰਾਬ ਹੋ ਗਈ ਹੈ। ਭਾਰਤ ਦੂਜੇ ਦਿਨ ਦੀ ਖੇਡ ਦਾ ਅੰਤ ਹੋਣ ਤਕ ਇੰਗਲੈਂਡ 'ਤੇ 89 ਦੌੜਾਂ ਦੀ ਹੜ੍ਹਤ ਹਾਸਲ ਕਰਨ 'ਚ ਕਾਮਯਾਬ ਹੋ ਗਿਆ ਤੇ ਅਜੇ ਉਸਦੇ ਤਿੰਨ ਵਿਕੇਟ ਡਿੱਗਣੇ ਬਾਕੀ ਸਨ।
ਇਸ ਸੀਰੀਜ਼ 'ਚ ਇੰਗਲੈਂਡ ਦ ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਦੇਖ ਕੇ ਸਾਬਕਾ ਕਪਤਾਨ ਐਂਡਰਿਊ ਸਟ੍ਰੌਸ ਭੜਕ ਗਏ ਹਨ। ਸਟ੍ਰੌਸ ਦਾ ਕਹਿਣਾ ਹੈ ਕਿ ਇੰਗਲੈਂਡ ਦੇ ਬੱਲੇਬਾਜ਼ ਭਾਰਤੀ ਪਿੱਚਾਂ 'ਤੇ ਖੇਡਣ 'ਚ ਚੰਗੇ ਨਹੀਂ। ਇੰਗਲੈਂਡ ਨੇ ਆਖਰੀ ਟੈਸਟ 'ਚ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਪਰ ਇੰਗਲੈਂਡ ਦੀ ਪੂਰੀ ਟੀਮ 205 ਦੌੜਾਂ 'ਤੇ ਹੀ ਆਲਆਊਟ ਹੋ ਗਈ। ਭਾਰਤ ਦੀ ਸਪਿਨ ਜੋੜੀ ਅਕਸ਼ਰ ਪਟੇਲ ਤੇ ਰਵੀਚੰਦਰਨ ਅਸ਼ਵਿਨ ਨੇ ਫਿਰ ਤੋਂ ਉਸ ਦੀ ਬੱਲੇਬਾਜ਼ੀ ਨੂੰ ਚੱਲਣ ਨਹੀਂ ਦਿੱਤਾ।
ਸਟ੍ਰੌਸ ਨੇ ਕਿਹਾ ਸੱਚਾਈ ਲੁਕਾਉਣੀ ਨਹੀਂ ਚਾਹੀਦੀ। ਇਹ ਸਪਸ਼ਟ ਦਿਖ ਰਿਹਾ ਹੈ ਕਿ ਇੰਗਲੈਂਡ ਦੀ ਬੱਲੇਬਾਜ਼ੀ ਇਨ੍ਹਾਂ ਹਾਲਾਤਾਂ 'ਚ ਬਹੁਤ ਚੰਗੀ ਨਹੀਂ ਹੈ। ਤੁਸੀਂ ਪਿੱਚ ਜਾਂ ਗੇਂਦ ਜਾਂ ਕਿਸੇ ਵੀ ਹੋਰ ਚੀਜ਼ ਬਾਰੇ ਕੁਝ ਵੀ ਕਹਿ ਸਕਦੇ ਹੋ ਪਰ ਤਹਾਨੂੰ ਤੁਹਾਡੀ ਪਾਰੀ 'ਚ ਦੌੜਾ ਬਣਾਉਣ ਦਾ ਤਰੀਕਾ ਲੱਭਣਾ ਹੋਵੇਗਾ ਤੇ ਉਹ ਲੰਬੇ ਸਮੇਂ ਤਕ ਟਿਕ ਨਾ ਸਕਣ।
ਬਿਨਾਂ ਟਰਨ ਦੇ ਵੀ ਸੰਘਰਸ਼ ਕਰ ਰਹੇ ਇੰਗਲਿਸ਼ ਬੱਲੇਬਾਜ਼
ਸਟ੍ਰੌਸ ਨੂੰ ਲੱਗਦਾ ਹੈ ਕਿ ਇੰਗਲੈਂਡ ਦੇ ਬੱਲੇਬਾਜ਼ ਆਪਣੇ ਦਿਮਾਗ ਦੀ ਜੰਗ ਹਾਰ ਗਏ ਹਨ। ਕਿਉਂਕਿ ਉਹ ਓਹੀ ਗਲਤੀ ਕਰ ਰਹੇ ਹਨ ਜੋ ਉਨ੍ਹਾਂ ਪਹਿਲੇ ਦੋ ਟੈਸਟ ਮੈਚਾਂ 'ਚ ਕੀਤੀ ਸੀ। ਸਟ੍ਰੌਸ ਦਾ ਕਹਿਣਾ ਹੈ ਕਿ ਇੰਗਲੈਂਡ ਦੇ ਬੱਲੇਬਾਜ਼ ਉਨ੍ਹਾਂ ਗੇਦਾਂ 'ਤੇ ਵੀ ਗਲਤ ਕਰਕੇ ਆਊਟ ਹੋ ਰਹੇ ਹਨ ਜਿੰਨ੍ਹਾਂ ਨੂੰ ਟਰਨ ਨਹੀਂ ਮਿਲਦਾ।
ਭਾਰਤ ਚਾਰ ਮੈਚਾਂ ਦੀ ਸੀਰੀਜ਼ 'ਚ ਅਜੇ 2-1 ਤੋਂ ਅੱਗੇ ਹੈ। ਭਾਰਤ ਨੇ ਇਸ ਮੈਚ 'ਚ ਵੀ ਆਪਣੀ ਪਕੜ ਕਾਫੀ ਮਜਬੂਤ ਕਰ ਲਈ ਹੈ। ਇੰਡੀਆ ਦਾ ਇਸ ਸਾਲ ਨਿਊਜ਼ੀਲੈਂਡ ਖਿਲਾਫ ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ 'ਚ ਖੇਡਣਾ ਵੀ ਹੁਣ ਪੂਰੀ ਤਰ੍ਹਾਂ ਤੈਅ ਹੋ ਚੁੱਕਾ ਹੈ।