IND vs ENG: ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਭਾਰਤੀ ਟੀਮ ਨੇ 66 ਦੌੜਾਂ ਨਾਲ ਜਿੱਤ ਦਰਜ ਕੀਤੀ। ਪਰ ਮੁਕਾਬਲੇ 'ਚ ਜਿੱਤ ਦੇ ਬਾਵਜੂਦ ਭਾਰਤ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਭਾਰਤੀ ਟੀਮ ਦੇ ਸਟਾਰ ਖਿਡਾਰੀ ਸ਼੍ਰੇਅਸ ਅਈਅਰ ਦੇ ਫੀਲਡਿੰਗ ਦੌਰਾਨ ਸੱਟ ਲੱਗ ਗਈ। ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਈਅਰ ਦੇ ਮੋਢੇ 'ਚ ਫ੍ਰੈਕਚਰ ਹੋਇਆ ਹੈ ਤੇ ਉਹ ਤਿੰਨ ਤੋਂ ਚਾਰ ਹਫਤਿਆਂ ਲਈ ਟੀਮ ਤੋਂ ਬਾਹਰ ਹੋ ਸਕਦੇ ਹਨ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਦੇ ਵੀ ਬੱਲੇਬਾਜ਼ੀ ਕਰਦਿਆਂ ਸੱਟ ਲੱਗ ਗਈ।

ਅਈਅਰ ਨੂੰ ਫੀਲਡਿੰਗ ਦੌਰਾਨ ਅੱਠਵੇਂ ਓਵਰ 'ਚ ਸੱਟ ਲੱਗੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਕੈਨ ਲਈ ਲਿਜਾਇਆ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਜਾਣਕਾਰੀ ਦਿੱਤੀ ਹੈ ਕਿ ਅਈਅਰ ਜਦੋਂ ਜਨੀ ਬੇਅਰਸਟੋ ਦੇ ਸ਼ੌਟ 'ਤੇ ਬਾਊਂਡਰੀ ਹੋਣ ਤੋਂ ਰੋਕਣ ਦਾ ਯਤਨ ਕਰ ਰਹੇ ਸਨ ਤਾਂ ਉਨ੍ਹਾਂ ਦੇ ਮੋਢੇ 'ਤੇ ਸੱਟ ਲੱਗ ਗਈ। ਉਨ੍ਹਾਂ ਬਾਊਂਡਰੀ ਜਾਣ ਤੋਂ ਰੋਕ ਦਿੱਤਾ ਪਰ ਬਾਅਦ 'ਚ ਉਨ੍ਹਾਂ ਦੇ ਮੋਢੇ ਤੇ ਦਰਦ ਹੋਣ ਲੱਗਾ। ਜਿਸ ਕਾਰਨ ਅਈਅਰ ਨੂੰ ਮੈਦਾਨ ਤੋਂ ਬਾਹਰ ਲਿਜਾਇਆ ਗਿਆ।

UPDATE - Shreyas Iyer subluxated his left shoulder in the 8th over while fielding. He has been taken for further scans and won't take any further part in the game.

Rohit Sharma was hit on the right elbow while batting and felt some pain later. He won't take the field.#INDvENG pic.twitter.com/s8KINKvCl4
— BCCI (@BCCI) March 23, 2021

ਸਕੈਨ ਰਿਪੋਰਟ ਤੋਂ ਮਿਲੇਗੀ ਅਪਡੇਟ

ਬੀਸੀਸੀਆਈ ਨੇ ਦੱਸਿਆ ਕਿ ਅਈਅਰ ਅਗਲੇ ਦੋ ਮੈਚਾਂ 'ਚ ਨਹੀਂ ਖੇਡਣਗੇ। ਇਸ ਸੱਟ ਕਾਰਨ ਅਈਅਰ ਨੂੰ ਆਈਪੀਐਲ ਦੇ ਸ਼ੁਰੂਆਤੀ ਮੈਚਾਂ 'ਚੋਂ ਵੀ ਬਾਹਰ ਹੋਣਾ ਪੈ ਸਕਦਾ ਹੈ। ਹਾਲਾਂਕਿ ਇਸ ਬਾਰੇ ਜਾਣਕਾਰੀ ਸਕੈਨ ਰਿਪੋਰਟ ਸਾਹਮਣੇ ਆਉਣ ਮਗਰੋਂ ਮਿਲੇਗੀ।

ਬੀਸੀਸੀਆਈ ਨੇ ਦੱਸਿਆ ਕਿ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੀ ਫੀਲਡਿੰਗ ਕਰਨ ਨਹੀਂ ਉੱਤਰੇ। ਰੋਹਿਤ ਨੂੰ ਬੱਲੇਬਾਜ਼ੀ ਕਰਦਿਆਂ ਸਮੇਂ ਮਾਰਕ ਵੁਡ ਦੀ ਗੇਂਦ 'ਤੇ ਸੱਟ ਲੱਗੀ ਸੀ ਤੇ ਉਨ੍ਹਾਂ ਬਾਅਦ 'ਚ ਦਰਦ ਦਾ ਅਹਿਸਾਸ ਕੀਤਾ। ਰੋਹਿਤ ਸ਼ਰਮਾ ਅਗਲੇ ਮੈਚ ਵਿਚ ਖੇਡਣਗੇ ਜਾਂ ਨਹੀਂ ਇਸ 'ਤੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।