Shubman Gill IND vs ENG: ਟੀਮ ਇੰਡੀਆ ਅਤੇ ਇੰਗਲੈਂਡ ਵਿਚਾਲੇ ਧਰਮਸ਼ਾਲਾ 'ਚ ਟੈਸਟ ਸੀਰੀਜ਼ ਦਾ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦੇ ਤੀਜੇ ਦਿਨ ਸ਼ੁਭਮਨ ਗਿੱਲ ਅਤੇ ਜੌਨੀ ਬੇਅਰਸਟੋ ਵਿਚਾਲੇ ਬਹਿਸ ਹੋਈ। ਸਰਫਰਾਜ਼ ਖਾਨ ਵੀ ਪਿੱਛੇ ਨਹੀਂ ਰਹੇ। ਉਸ ਨੇ ਵੀ ਬੇਅਰਸਟੋ ਨੂੰ ਰੱਜ ਕੇ ਸੁਣਾਈਆਂ। ਬੇਅਰਸਟੋ ਨੇ ਸ਼ੁਭਮਨ ਤੋਂ ਇੰਗਲੈਂਡ ਦੀ ਦੂਜੀ ਪਾਰੀ ਦੌਰਾਨ ਐਂਡਰਸਨ ਨਾਲ ਹੋਈ ਗੱਲਬਾਤ ਨੂੰ ਲੈ ਕੇ ਸਵਾਲ ਕੀਤਾ ਸੀ। ਇਸ 'ਤੇ ਗਿੱਲ ਨੇ ਢੁੱਕਵਾਂ ਜਵਾਬ ਦਿੱਤਾ।


ਦਰਅਸਲ, ਬੇਅਰਸਟੋ ਇੰਗਲੈਂਡ ਦੀ ਦੂਜੀ ਪਾਰੀ ਦੌਰਾਨ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਇਆ ਸੀ। ਇਸ ਦੌਰਾਨ ਉਸ ਨੇ 31 ਗੇਂਦਾਂ ਦਾ ਸਾਹਮਣਾ ਕੀਤਾ ਅਤੇ 39 ਦੌੜਾਂ ਬਣਾਈਆਂ ਅਤੇ ਆਊਟ ਹੋ ਕੇ ਪੈਵੇਲੀਅਨ ਪਰਤ ਗਿਆ। ਬੇਅਰਸਟੋ ਨੇ 3 ਚੌਕੇ ਅਤੇ 3 ਛੱਕੇ ਲਗਾਏ। ਆਊਟ ਹੋਣ ਤੋਂ ਬਾਅਦ ਉਸ ਨੇ ਸ਼ੁਭਮਨ ਗਿੱਲ ਨੂੰ ਐਂਡਰਸਨ ਬਾਰੇ ਸਵਾਲ ਕੀਤਾ।


ਜੌਨੀ ਬੇਅਰਸਟੋ- ਤੁਸੀਂ ਜਿੰਮੀ (ਜੇਮਜ਼ ਐਂਡਰਸਨ) ਦੇ ਥੱਕਣ ਨੂੰ ਲੈਕੇ ਕੀ ਕਿਹਾ ਸੀ ਅਤੇ ਇਸ ਤੋਂ ਬਾਅਦ ਆਊਟ ਹੋ ਗਏ?


ਸ਼ੁਭਮਨ ਗਿੱਲ- ਤਾਂ ਕੀ, ਮੈਂ ਸੈਂਕੜਾ ਲਗਾ ਕੇ ਆਊਟ ਹੋਇਆ, ਤੁਸੀਂ ਇੱਥੇ ਕਿੰਨੇ ਸੈਂਕੜੇ ਲਾਏ ਹਨ?


ਸਰਫਰਾਜ਼ ਖਾਨ- ਥੋੜੀਆਂ ਦੌੜਾਂ ਕੀ ਬਣਾ ਲਈਆਂ, ਜ਼ਿਆਦਾ ਆਕੜ 'ਚ ਆ ਗਿਆ।


ਸ਼ੁਭਮਨ ਅਤੇ ਬੇਅਰਸਟੋ ਦੀ ਗੱਲਬਾਤ ਨੂੰ ਲੈ ਕੇ ਕਈ ਪੋਸਟਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਧਰਮਸ਼ਾਲਾ ਟੈਸਟ 'ਚ ਇੰਗਲੈਂਡ ਦੀ ਹਾਲਤ ਖਰਾਬ ਹੋ ਹੈ। ਟੀਮ ਪਹਿਲੀ ਪਾਰੀ ਵਿੱਚ 218 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਤੋਂ ਬਾਅਦ ਦੂਜੀ ਪਾਰੀ 'ਚ ਖਬਰ ਲਿਖੇ ਜਾਣ ਤੱਕ 153 ਦੌੜਾਂ ਦੇ ਸਕੋਰ 'ਤੇ 8 ਵਿਕਟਾਂ ਗੁਆ ਚੁੱਕੀਆਂ ਸਨ। ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 477 ਦੌੜਾਂ ਬਣਾਈਆਂ ਸਨ।    


ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਪਹਿਲੀ ਪਾਰੀ ਵਿੱਚ ਸ਼ੁਭਮਨ ਗਿੱਲ ਨੇ ਸੈਂਕੜਾ ਲਗਾਇਆ ਸੀ। ਉਸ ਨੇ 150 ਗੇਂਦਾਂ ਦਾ ਸਾਹਮਣਾ ਕਰਦੇ ਹੋਏ 110 ਦੌੜਾਂ ਬਣਾਈਆਂ। ਗਿੱਲ ਦੀ ਇਸ ਪਾਰੀ ਵਿੱਚ 12 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਉਥੇ ਹੀ ਰੋਹਿਤ ਸ਼ਰਮਾ ਨੇ ਕਪਤਾਨੀ ਦੀ ਪਾਰੀ ਖੇਡਦੇ ਹੋਏ 103 ਦੌੜਾਂ ਬਣਾਈਆਂ ਸਨ। ਰੋਹਿਤ ਨੇ 162 ਗੇਂਦਾਂ ਦਾ ਸਾਹਮਣਾ ਕਰਦਿਆਂ 13 ਚੌਕੇ ਅਤੇ 3 ਛੱਕੇ ਲਗਾਏ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।