IND vs SA Test Score Live: ਭਾਰਤ-ਦੱਖਣੀ ਅਫਰੀਕਾ ਮੈਚ 'ਚ ਮੀਂਹ ਬਣਿਆ ਅੜਿੱਕਾ, ਹੁਣ ਦੇਰ ਬਾਅਦ ਸ਼ੁਰੂ ਹੋਏਗਾ ਮੁਕਾਬਲਾ

India Vs South Africa 1st Test Live Updates: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਸੈਂਚੁਰੀਅਨ 'ਚ ਖੇਡਿਆ ਜਾ ਰਿਹਾ ਹੈ। ਇੱਥੇ ਇਸ ਮੈਚ ਨਾਲ ਸਬੰਧਤ ਲਾਈਵ ਅੱਪਡੇਟ ਪੜ੍ਹੋ.

ਰੁਪਿੰਦਰ ਕੌਰ ਸੱਭਰਵਾਲ Last Updated: 27 Dec 2023 09:23 PM

ਪਿਛੋਕੜ

India Vs South Africa 1st Test Live Updates: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਸੈਂਚੁਰੀਅਨ 'ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਦੀ ਖੇਡ ਖਤਮ ਹੋਣ...More

IND vs SA Live Score: ਦੂਜੇ ਦਿਨ ਦੀ ਖੇਡ ਹੋਇਆ ਸਮਾਪਤ

IND vs SA Live Score: ਸੈਂਚੁਰੀਅਨ ਟੈਸਟ ਦੇ ਦੂਜੇ ਦਿਨ ਦਾ ਖੇਡ ਖਤਮ ਹੋ ਗਿਆ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਦਾ ਸਕੋਰ 5 ਵਿਕਟਾਂ 'ਤੇ 256 ਦੌੜਾਂ ਹੈ। ਇਸ ਤਰ੍ਹਾਂ ਮੇਜ਼ਬਾਨ ਟੀਮ ਦੀ ਬੜ੍ਹਤ 11 ਦੌੜਾਂ ਹੋ ਗਈ ਹੈ। ਡੀਨ ਐਲਗਰ 140 ਦੌੜਾਂ ਬਣਾ ਕੇ ਨਾਬਾਦ ਪਰਤੇ। ਇਸ ਦੇ ਨਾਲ ਹੀ ਮਾਰਕੋ ਯੂਨਸਨ 3 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ। ਭਾਰਤ ਲਈ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਪ੍ਰਸਿਧ ਕ੍ਰਿਸ਼ਣਾ ਨੂੰ 1 ਸਫਲਤਾ ਮਿਲੀ।