IND vs SA Score Live: ਬੁਮਰਾਹ ਨੇ ਦੱਖਣੀ ਅਫਰੀਕਾ ਨੂੰ ਦਿੱਤਾ ਵੱਡਾ ਝਟਕਾ, David Bedingham ਨੂੰ ਦਿਖਾਇਆ ਪੈਵੇਲੀਅਨ ਦਾ ਰਸਤਾ

IND vs SA Score Live Updates:ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਕੇਪਟਾਊਨ ਵਿੱਚ ਖੇਡਿਆ ਜਾ ਰਿਹਾ ਹੈ। ਇੱਥੇ ਇਸ ਮੈਚ ਨਾਲ ਸਬੰਧਤ ਲਾਈਵ ਅੱਪਡੇਟ ਪੜ੍ਹੋ.

ਰੁਪਿੰਦਰ ਕੌਰ ਸੱਭਰਵਾਲ Last Updated: 04 Jan 2024 03:33 PM

ਪਿਛੋਕੜ

IND vs SA Score Live Updates: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ ਮੈਚ ਕੇਪਟਾਊਨ 'ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿੱਚ ਆਲ ਆਊਟ ਹੋਣ ਤੱਕ...More

IND vs SA 2nd Test Live Score: ਦੱਖਣੀ ਅਫਰੀਕਾ 176 ਦੌੜਾਂ 'ਤੇ ਆਲ ਆਊਟ

ਦੂਜੇ ਟੈਸਟ ਦੀ ਦੂਜੀ ਪਾਰੀ 'ਚ ਦੱਖਣੀ ਅਫਰੀਕਾ ਦੀ ਟੀਮ 176 ਦੌੜਾਂ 'ਤੇ ਢੇਰ ਹੋ ਗਈ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 61 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਦੱਖਣੀ ਅਫਰੀਕਾ ਲਈ ਏਡਨ ਮਾਰਕਰਮ ਨੇ 106 ਦੌੜਾਂ ਦੀ ਪਾਰੀ ਖੇਡੀ। ਹੁਣ ਭਾਰਤ ਨੂੰ ਜਿੱਤ ਲਈ ਸਿਰਫ਼ 79 ਦੌੜਾਂ ਬਣਾਉਣੀਆਂ ਪੈਣਗੀਆਂ। ਦਰਅਸਲ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਪਾਰੀ 'ਚ 98 ਦੌੜਾਂ ਨਾਲ ਪਿੱਛੇ ਸੀ।