ਇਸ ਦੇ ਨਾਲ ਹੀ ਉਨ੍ਹਾਂ ਨੇ ਵੈਸਟ ਇੰਡੀਜ਼ ਦੇ ਸਾਬਕਾ ਖਿਡਾਰੀ ਗੈਰੀ ਸੋਬਰਸ ਤੇ ਆਸਟ੍ਰੇਲੀਆ ਦੇ ਸਟੀਵ ਸਮਿਥ ਦੀ ਬਰਾਬਰੀ ਕੀਤੀ ਹੈ। ਕੋਹਲੀ ਨੇ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਦੇ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜਮਾਮ ਉਲ ਹਕ (25) ਨੂੰ ਪਿੱਛੇ ਛੱਡ ਦਿੱਤਾ। ਦੂਜੇ ਪਾਸੇ ਰਹਾਣੇ ਨੇ ਟੈਸਟ ਕਰੀਅਰ ਦਾ 20ਵਾਂ ਅਰਧ ਸੈਂਕੜਾ ਲਾਇਆ।
ਕੋਹਲੀ ਦਾ ਇਹ 69ਵਾਂ ਅੰਤਰਾਸ਼ਟਰੀ ਤੇ ਘਰੇਲੂ ਮੈਦਾਨ ‘ਤੇ 12ਵਾਂ ਸੈਂਕੜਾ ਹੈ। ਉਨ੍ਹਾਂ ਨੇ 10 ਪਾਰੀਆਂ ਤੋਂ ਬਾਅਦ ਸੈਂਕੜਾ ਲਾਇਆ। ਕੋਹਲੀ ਨੇ ਪਿਛਲਾ ਸੈਂਕੜਾ ਆਸਟ੍ਰੇਲੀਆ ਖਿਲਾਫ ਪਰਥ ‘ਚ ਦਸੰਬਰ 2018 ‘ਚ ਲਾਇਆ ਸੀ। ਉਦੋਂ ਉਨ੍ਹਾਂ ਨੇ 123 ਦੌੜਾਂ ਦੀ ਪਾਰੀ ਖੇਡੀ ਸੀ। ਕੋਹਲੀ ਨੇ ਰਹਾਣੇ ਦੇ ਨਾਲ ਚੌਥੇ ਵਿਕਟ ਲਈ ਸੈਂਕੜਾ ਦੀ ਸਾਂਝੇਦਾਰੀ ਕੀਤੀ।