IND vs SL: ਭਾਰਤੀ ਟੀਮ ਨੇ ਸ਼੍ਰੀਲੰਕਾ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਤਿੰਨ ਦਿਨਾਂ ਦੇ ਅੰਦਰ ਹੀ ਜਿੱਤ ਲਿਆ ਹੈ। ਮੁਹਾਲੀ 'ਚ ਖੇਡੇ ਗਏ ਇਸ ਮੈਚ 'ਚ ਟੀਮ ਇੰਡੀਆ ਨੇ ਸ਼੍ਰੀਲੰਕਾ ਦੀ ਟੀਮ ਨੂੰ ਪਾਰੀ ਅਤੇ 222 ਦੌੜਾਂ ਨਾਲ ਹਰਾਇਆ। ਭਾਰਤ ਦੀ ਇਸ ਜਿੱਤ ਵਿੱਚ ਆਲਰਾਊਂਡਰ ਰਵਿੰਦਰ ਜਡੇਜਾ ਹੀਰੋ ਬਣੇ। ਇਸ ਮੈਚ ਦੇ ਤਿੰਨੋਂ ਦਿਨ ਜਡੇਜਾ ਦਾ ਦਬਦਬਾ ਰਿਹਾ। ਪਹਿਲੇ ਦਿਨ ਉਹ 45 ਦੌੜਾਂ ਬਣਾ ਕੇ ਅਜੇਤੂ ਰਹੇ। ਦੂਜੇ ਦਿਨ ਉਸ ਨੇ 175 ਦੌੜਾਂ ਦੀ ਰਿਕਾਰਡ ਪਾਰੀ ਖੇਡੀ ਅਤੇ ਇਕ ਵਿਕਟ ਲਈ। ਇਸ ਤੋਂ ਬਾਅਦ ਤੀਜੇ ਦਿਨ ਉਸ ਨੇ 8 ਵਿਕਟਾਂ ਲਈਆਂ।


ਜਡੇਜਾ ਉਨ੍ਹਾਂ ਖਿਡਾਰੀਆਂ ਦੀ ਵਿਸ਼ੇਸ਼ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਟੈਸਟ ਪਾਰੀਆਂ ਵਿੱਚ 150 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਦੇ ਨਾਲ-ਨਾਲ 5 ਵਿਕਟਾਂ ਵੀ ਲਈਆਂ ਹਨ। ਜਡੇਜਾ ਅਜਿਹਾ ਕਰਨ ਵਾਲੇ ਛੇਵੇਂ ਖਿਡਾਰੀ ਬਣ ਗਏ ਹਨ। ਖਾਸ ਗੱਲ ਇਹ ਹੈ ਕਿ ਉਹ 1973 ਤੋਂ ਬਾਅਦ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਹਨ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਤੀਜਾ ਭਾਰਤੀ ਖਿਡਾਰੀ ਵੀ ਬਣ ਗਿਆ ਹੈ।


ਵਿਨੂ ਮਾਂਕਡ ਉਨ੍ਹਾਂ ਖਿਡਾਰੀਆਂ ਦੀ ਸੂਚੀ ਵਿਚ ਪਹਿਲੇ ਨੰਬਰ 'ਤੇ ਹਨ ਜਿਨ੍ਹਾਂ ਨੇ ਟੈਸਟ ਪਾਰੀਆਂ ਵਿਚ 150+ ਦੌੜਾਂ ਦੇ ਕੇ 5 ਵਿਕਟਾਂ ਲਈਆਂ ਹਨ। ਉਸ ਨੇ 1952 'ਚ ਇੰਗਲੈਂਡ ਖਿਲਾਫ 184 ਦੌੜਾਂ ਬਣਾਈਆਂ ਸਨ ਅਤੇ 5 ਵਿਕਟਾਂ ਵੀ ਲਈਆਂ ਸਨ। ਜਦਕਿ 1973 'ਚ ਸਾਬਕਾ ਪਾਕਿਸਤਾਨੀ ਕ੍ਰਿਕਟਰ ਮੁਸਤਾਕ ਮੁਹੰਮਦ ਵੀ ਅਜਿਹਾ ਕਰ ਚੁੱਕੇ ਹਨ। ਉਸ ਨੇ ਨਿਊਜ਼ੀਲੈਂਡ ਖਿਲਾਫ 201 ਦੌੜਾਂ ਬਣਾਉਣ ਦੇ ਨਾਲ-ਨਾਲ 5 ਵਿਕਟਾਂ ਵੀ ਹਾਸਲ ਕੀਤੀਆਂ। ਉਸ ਤੋਂ ਬਾਅਦ ਹੁਣ ਜਡੇਜਾ ਨੇ 49 ਸਾਲ ਬਾਅਦ ਇਹ ਕਾਰਨਾਮਾ ਕੀਤਾ ਹੈ।


ਇੱਕ ਟੈਸਟ ਪਾਰੀ 'ਚ 150+ ਦੌੜਾਂ ਬਣਾਉਣ ਦੇ ਨਾਲ-ਨਾਲ 5 ਵਿਕਟਾਂ ਲੈਣ ਵਾਲੇ ਖਿਡਾਰੀ -



  • ਵਿਨੂ ਮਾਂਕਡ (184 ਅਤੇ 5/196) ਬਨਾਮ ਇੰਗਲੈਂਡ 1952

  • ਡੇਨਿਸ ਐਟਕਿੰਸਨ (219 ਅਤੇ 5/56) ਬਨਾਮ ਆਸਟ੍ਰੇਲੀਆ 1955

  • ਪੌਲੀ ਉਮਰੀਗਰ (172* ਅਤੇ 5/107) ਬਨਾਮ ਵੈਸਟ ਇੰਡੀਜ਼ 1962

  • ਗੈਰੀ ਸੋਬਰਸ (174 ਅਤੇ 5/41) ਬਨਾਮ ਇੰਗਲੈਂਡ 1966

  • ਮੁਸ਼ਤਾਕ ਮੁਹੰਮਦ (201 ਅਤੇ 5/49) ਬਨਾਮ ਨਿਊਜ਼ੀਲੈਂਡ 1973

  • ਰਵਿੰਦਰ ਜਡੇਜਾ (175* ਅਤੇ 5/41) ਬਨਾਮ ਸ਼੍ਰੀਲੰਕਾ 2022


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ