West Indies vs India: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 29 ਜੁਲਾਈ ਤੋਂ ਟੀ-20 ਸੀਰੀਜ਼ ਖੇਡੀ ਜਾਵੇਗੀ। ਇਸ ਦੇ ਲਈ ਟੀਮ ਇੰਡੀਆ ਤ੍ਰਿਨੀਦਾਦ ਪਹੁੰਚ ਚੁੱਕੀ ਹੈ। ਵੈਸਟਇੰਡੀਜ਼ 'ਚ ਭਾਰਤ ਦੇ ਟੀ-20 ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਇਹ ਚੰਗਾ ਰਿਹਾ ਹੈ। ਇਹ ਦੋਵੇਂ ਟੀਮਾਂ ਵੈਸਟਇੰਡੀਜ਼ 'ਚ ਟੀ-20 ਮੈਚਾਂ 'ਚ ਬਰਾਬਰੀ 'ਤੇ ਹਨ। ਇਹ ਦੋਵੇਂ ਟੀਮਾਂ ਵੈਸਟਇੰਡੀਜ਼ ਵਿੱਚ ਹੁਣ ਤੱਕ ਚਾਰ ਟੀ-20 ਮੈਚ ਖੇਡ ਚੁੱਕੀਆਂ ਹਨ ਅਤੇ ਦੋਵਾਂ ਨੇ ਦੋ-ਦੋ ਮੈਚ ਜਿੱਤੇ ਹਨ।


ਟੀਮ ਇੰਡੀਆ ਨੇ ਸਾਲ 2010 'ਚ ਵੈਸਟਇੰਡੀਜ਼ 'ਚ ਪਹਿਲਾ ਮੈਚ ਖੇਡਿਆ ਸੀ। ਇਸ ਮੈਚ ਵਿੱਚ ਭਾਰਤ ਨੂੰ 14 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਦਕਿ ਇਸ ਤੋਂ ਬਾਅਦ 2011 'ਚ ਖੇਡੇ ਗਏ ਮੈਚ 'ਚ ਟੀਮ ਇੰਡੀਆ ਨੇ 16 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਨੂੰ 2017 'ਚ ਖੇਡੇ ਗਏ ਮੈਚ 'ਚ 9 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵੈਸਟਇੰਡੀਜ਼ ਲਈ ਇਹ ਵੱਡੀ ਜਿੱਤ ਸੀ। ਜਦੋਂ ਕਿ ਦੋਵੇਂ ਟੀਮਾਂ ਨੇ ਆਖਰੀ ਮੈਚ 2019 ਵਿੱਚ ਖੇਡਿਆ ਸੀ । ਇਸ ਵਿੱਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ।


ਵੈਸਟਇੰਡੀਜ਼ ਵਿੱਚ ਭਾਰਤ ਲਈ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਹੈ । ਹਾਲਾਂਕਿ ਕੋਹਲੀ ਇਸ ਵਾਰ ਟੀਮ ਦਾ ਹਿੱਸਾ ਨਹੀਂ ਹਨ । ਕੋਹਲੀ ਨੇ 3 ਮੈਚਾਂ 'ਚ 112 ਦੌੜਾਂ ਬਣਾਈਆਂ ਹਨ । ਇਸ ਦੌਰਾਨ ਉਸ ਨੇ ਅਰਧ ਸੈਂਕੜਾ ਲਗਾਇਆ ਹੈ । ਜਦਕਿ ਰਿਸ਼ਭ ਪੰਤ ਇਸ ਮਾਮਲੇ 'ਚ ਦੂਜੇ ਸਥਾਨ 'ਤੇ ਹਨ । ਪੰਤ ਨੇ 2 ਮੈਚਾਂ 'ਚ 103 ਦੌੜਾਂ ਬਣਾਈਆਂ ਹਨ । ਉਸ ਨੇ ਅਰਧ ਸੈਂਕੜਾ ਵੀ ਲਗਾਇਆ ਹੈ । ਇਸ ਮਾਮਲੇ 'ਚ ਦਿਨੇਸ਼ ਕਾਰਤਿਕ 48 ਦੌੜਾਂ ਨਾਲ ਤੀਜੇ ਸਥਾਨ 'ਤੇ ਹਨ ।