ਵੈਸਟਇੰਡੀਜ਼ ਨੂੰ ਭਾਰਤ ਦੇ ਖਿਲਾਫ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨਡੇ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਵੈਸਟ ਇੰਡੀਜ਼ ਦੇ ਦਿੱਗਜ ਖਿਡਾਰੀ ਤੇ ਸਾਬਕਾ ਕਪਤਾਨ ਜੋਸਨ ਹੋਲਡਰ ਦਾ ਕੋਵਿਡ-19 ਟੈਸਟ ਪੌਜ਼ਟਿਵ ਆਇਆ ਹੈ, ਜਿਸ ਕਰਕੇ ਉਹ ਮੈਚ ਤੋਂ ਬਾਹਰ ਹੋ ਗਏ ਹਨ।ਦਸ ਦਈਏ ਕਿ ਮੈਚ ਪੋਰਟ ਸਪੇਨ ਤ੍ਰਿਨੀਦਾਦ `ਚ ਖੇਡਿਆ ਜਾਣਾ ਸੀ। ਕੁਈਨਜ਼ ਪਾਰਕ ਓਵਲ 'ਚ ਭਾਰਤ ਦੇ ਖਿਲਾਫ ਪਹਿਲੇ ਵਨਡੇ 'ਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਇਸ ਦੇ ਨਾਲ ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਵੀ ਗੋਡੇ ਤੇ ਸੱਟ ਲੱਗਣ ਕਾਰਨ ਪਹਿਲਾ ਮੈਚ ਨਹੀਂ ਖੇਡ ਰਹੇ ਹਨ। ਜ਼ਾਹਰ ਹੈ ਕਿ ਦੋਵੇਂ ਟੀਮਾਂ ਦੇ ਦਿੱਗਜ ਪਲੇਅਰਾਂ ਦਾ ਨਾ ਹੋਣਾ ਵੱਡਾ ਝਟਕਾ ਹੈ।
ਵੈਸਟ ਇੰਡੀਜ਼ ਬਨਾਮ ਭਾਰਤ, ਪਹਿਲਾ ਵਨਡੇ
ਵੈਸਟਇੰਡੀਜ਼: ਸ਼ਾਈ ਹੋਪ (ਡਬਲਯੂ), ਬ੍ਰੈਂਡਨ ਕਿੰਗ, ਸ਼ਮਾਰਹ ਬਰੂਕਸ, ਕਾਇਲ ਮੇਅਰਸ, ਨਿਕੋਲਸ ਪੂਰਨ (ਸੀ), ਰੋਵਮੈਨ ਪਾਵੇਲ, ਅਕੇਲ ਹੋਸੀਨ, ਰੋਮਰਿਓ ਸ਼ੈਫਰਡ, ਅਲਜ਼ਾਰੀ ਜੋਸੇਫ, ਗੁਡਾਕੇਸ਼ ਮੋਟੀ, ਜੇਡੇਨ ਸੀਲਜ਼।
ਭਾਰਤ: ਸ਼ਿਖਰ ਧਵਨ (ਸੀ), ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਸੰਜੂ ਸੈਮਸਨ (ਡਬਲਯੂ), ਦੀਪਕ ਹੁੱਡਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਯੁਜ਼ਵੇਂਦਰ ਚਹਿਲ, ਪ੍ਰਸਿਧ ਕ੍ਰਿਸ਼ਨ।