ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਹੁਣ ਟੀਮ ਇੰਡੀਆ ਦਾ ਅਗਲਾ ਮਿਸ਼ਨ ਜ਼ਿੰਬਾਬਵੇ ਦੌਰਾ ਹੈ। ਜਿੱਥੇ ਦੋਵਾਂ ਟੀਮਾਂ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ 6 ਜੁਲਾਈ ਤੋਂ ਖੇਡੀ ਜਾਵੇਗੀ।


ਇਸ ਦੇ ਲਈ ਟੀਮ ਦਾ ਐਲਾਨ ਟੀ-20 ਵਿਸ਼ਵ ਕੱਪ ਦੇ ਮੱਧ 'ਚ ਕੀਤਾ ਗਿਆ ਸੀ। ਪਰ ਇਸ ਸੀਰੀਜ਼ ਤੋਂ ਪਹਿਲਾਂ, ਬਹੁਤ ਸਾਰੇ ਪ੍ਰਸ਼ੰਸਕਾਂ ਦੇ ਦਿਮਾਗ ਵਿੱਚ ਇੱਕ ਸਵਾਲ ਹੈ ਕਿ ਭਾਰਤ ਬਨਾਮ ਜ਼ਿੰਬਾਬਵੇ ਟੀ-20 ਸੀਰੀਜ਼ ਦੀ ਲਾਈਵ ਸਟ੍ਰੀਮਿੰਗ ਕਿੱਥੇ ਹੋਵੇਗੀ। ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ।


ਸੋਨੀ ਸਪੋਰਟਸ ਨੈੱਟਵਰਕ ਟੀਵੀ 'ਤੇ ਭਾਰਤ ਬਨਾਮ ਜ਼ਿੰਬਾਬਵੇ ਮੈਚਾਂ ਦਾ ਪ੍ਰਸਾਰਣ ਕਰੇਗਾ। ਸੀਰੀਜ਼ ਦਾ ਸਿੱਧਾ ਪ੍ਰਸਾਰਣ ਸੋਨੀ ਸਪੋਰਟਸ ਟੇਨ 3 (ਹਿੰਦੀ) SD ਅਤੇ HD, ਸੋਨੀ ਸਪੋਰਟਸ ਟੇਨ 4 (ਤਮਿਲ/ਤੇਲੁਗੂ) ਅਤੇ ਸੋਨੀ ਸਪੋਰਟਸ ਟੇਨ 5 SD ਅਤੇ HD 'ਤੇ ਕੀਤਾ ਜਾਵੇਗਾ। ਭਾਰਤ ਵਿੱਚ IND ਬਨਾਮ ZIM, T20I ਸੀਰੀਜ਼ ਦੀ ਲਾਈਵ ਸਟ੍ਰੀਮਿੰਗ Sony Liv ਐਪ ਅਤੇ ਵੈੱਬਸਾਈਟ 'ਤੇ ਉਪਲਬਧ ਹੋਵੇਗੀ। ਇਸ ਮੈਚ ਨੂੰ ਆਨਲਾਈਨ ਦੇਖਣ ਲਈ ਤੁਹਾਨੂੰ ਸੋਨੀ ਲਾਈਵ ਐਪ ਨੂੰ ਸਬਸਕ੍ਰਾਈਬ ਕਰਨਾ ਹੋਵੇਗਾ।


India Vs Zimbabwe ਮੈਚ ਲਿਸਟ 


ਭਾਰਤ ਬਨਾਮ ਜ਼ਿੰਬਾਬਵੇ ਪਹਿਲਾ ਮੈਚ - 06 ਜੁਲਾਈ, ਸ਼ਨੀਵਾਰ - ਹਰਾਰੇ


ਭਾਰਤ ਬਨਾਮ ਜ਼ਿੰਬਾਬਵੇ ਦੂਜਾ ਮੈਚ - 07 ਜੁਲਾਈ, ਐਤਵਾਰ - ਹਰਾਰੇ


ਭਾਰਤ ਬਨਾਮ ਜ਼ਿੰਬਾਬਵੇ ਤੀਜਾ ਮੈਚ - 10 ਜੁਲਾਈ, ਬੁੱਧਵਾਰ - ਹਰਾਰੇ


ਭਾਰਤ ਬਨਾਮ ਜ਼ਿੰਬਾਬਵੇ ਚੌਥਾ ਮੈਚ - 13 ਜੁਲਾਈ, ਸ਼ਨੀਵਾਰ - ਹਰਾਰੇ


ਭਾਰਤ ਬਨਾਮ ਜ਼ਿੰਬਾਬਵੇ 5ਵਾਂ ਮੈਚ - 14 ਜੁਲਾਈ, ਐਤਵਾਰ - ਹਰਾਰੇ


Team India 
ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਰੁਤੂਰਾਜ ਗਾਇਕਵਾੜ, ਅਭਿਸ਼ੇਕ ਸ਼ਰਮਾ, ਰਿੰਕੂ ਸਿੰਘ, ਸੰਜੂ ਸੈਮਸਨ (ਵਿਕਟ ਕੀਪਰ), ਧਰੁਵ ਜੁਰੇਲ (ਵਿਕਟ ਕੀਪਰ), ਸ਼ਿਵਮ ਦੁਬੇ, ਰਿਆਨ ਪਰਾਗ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਖਲੀਲ ਅਹਿਮਦ, ਮੁਕੇਸ਼ ਕੁਮਾਰ, ਤੁਸ਼ਾਰ ਦੇਸ਼ਪਾਂਡੇ, ਅਵੇਸ਼ ਖਾਨ


ਦੱਸ ਦਈਏ ਕਿ ਖਤਰਨਾਕ ਤੂਫਾਨ ਦੇ ਖ਼ਦਸ਼ੇ ਕਾਰਨ ਭਾਰਤੀ ਟੀਮ ਦੇ ਖਿਡਾਰੀ ਬਾਰਬਾਡੋਸ ਦੇ ਹੋਟਲ 'ਚ ਬੰਦ ਹਨ। ਪੀਟੀਆਈ ਦੀ ਖਬਰ ਮੁਤਾਬਕ ਤੂਫਾਨ ਕਾਰਨ ਕਰੀਬ 70 ਮੈਂਬਰ ਮੌਸਮ ਦੇ ਸੁਧਰਨ ਦੀ ਉਡੀਕ ਕਰ ਰਹੇ ਹਨ। ਜਿਵੇਂ ਹੀ ਮੌਸਮ ਬਦਲਦਾ ਹੈ, ਸਾਰੇ ਮੈਂਬਰਾਂ ਨੂੰ ਚਾਰਟਰ ਫਲਾਈਟ ਰਾਹੀਂ ਬਾਰਬਾਡੋਸ ਤੋਂ ਬ੍ਰਿਜਟਾਊਨ ਲਈ ਕੱਢਿਆ ਜਾਵੇਗਾ। ਟੀਮ ਇੰਡੀਆ ਅਤੇ ਇਸ ਦੇ ਨਾਲ ਯਾਤਰਾ ਕਰ ਰਹੀ ਕੋਚਿੰਗ ਟੀਮ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।