ਵਿਸ਼ਾਖਾਪਟਨਮ - ਭਾਰਤ ਅਤੇ ਇੰਗਲੈਂਡ ਵਿਚਾਲੇ ਵਿਸ਼ਾਖਾਪਟਨਮ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਟੀਮ ਇੰਡੀਆ ਨੇ ਤੀਜੇ ਦਿਨ ਲੰਚ ਤੋਂ ਠੀਕ ਪਹਿਲਾਂ ਬੇਅਰਸਟੋ ਦਾ ਵਿਕਟ ਹਾਸਿਲ ਕਰ ਮੈਚ 'ਚ ਦਮਦਾਰ ਵਾਪਸੀ ਕੀਤੀ। ਸਟੋਕਸ ਅਤੇ ਬੇਅਰਸਟੋ ਦੇ ਅਰਧ-ਸੈਂਕੜੇ ਨਾਲ ਇੰਗਲੈਂਡ ਦੀ ਟੀਮ ਨੇ ਮੈਚ 'ਚ ਵਾਪਸੀ ਕੀਤੀ ਸੀ ਪਰ ਬੇਅਰਸਟੋ ਦਾ ਵਿਕਟ ਡਿੱਗਣ ਨਾਲ ਇੰਗਲੈਂਡ ਇੱਕ ਵਾਰ ਫਿਰ ਬੈਕਫੁਟ 'ਤੇ ਚਲਾ ਗਿਆ। ਇੰਗਲੈਂਡ ਨੇ ਲੰਚ ਵੇਲੇ ਤਕ 6 ਵਿਕਟ ਗਵਾ ਕੇ 191 ਰਨ ਬਣਾਏ ਸਨ। 

  

 

ਸਟੋਕਸ-ਬੇਅਰਸਟੋ ਨੇ ਸੰਭਾਲਿਆ 

 

ਬੈਨ ਸਟੋਕਸ ਅਤੇ ਜੌਨੀ ਬੇਅਰਸਟੋ ਨੇ ਮਿਲਕੇ ਇੰਗਲੈਂਡ ਦੀ ਲੜਖੜਾਈ ਪਾਰੀ ਨੂੰ ਸੰਭਾਲਿਆ। ਇੰਗਲੈਂਡ ਨੇ ਮੈਚ ਦੇ ਦੂਜੇ ਦਿਨ 80 ਰਨ 'ਤੇ 5 ਵਿਕਟ ਗਵਾ ਦਿੱਤੇ ਸਨ। ਸਟੋਕਸ ਅਤੇ ਬੇਅਰਸਟੋ ਨੇ 6ਵੇਂ ਵਿਕਟ ਲਈ 110 ਰਨ ਦੀ ਪਾਰਟਨਰਸ਼ਿਪ ਕੀਤੀ। ਬੇਅਰਸਟੋ ਨੇ 152 ਗੇਂਦਾਂ 'ਤੇ 53 ਰਨ ਦੀ ਪਾਰੀ ਖੇਡੀ। ਬੇਅਰਸਟੋ ਦੀ ਪਾਰੀ 'ਚ 5 ਚੌਕੇ ਸ਼ਾਮਿਲ ਸਨ। ਲੰਚ ਵੇਲੇ ਤਕ ਸਟੋਕਸ 55 ਰਨ ਬਣਾ ਕੇ ਨਾਬਾਦ ਸਨ। 

  

 

ਯਾਦਵ ਨੇ ਤੋੜੀ ਪਾਰਟਨਰਸ਼ਿਪ 

 

ਸਟੋਕਸ ਅਤੇ ਬੇਅਰਸਟੋ ਦੀ ਪਾਰਟਨਰਸ਼ਿਪ ਨੂੰ ਉਮੇਸ਼ ਯਾਦਵ ਨੇ ਤੋੜਿਆ। ਉਮੇਸ਼ ਯਾਦਵ ਨੇ ਬੇਅਰਸਟੋ ਨੂੰ ਬੋਲਡ ਆਊਟ ਕੀਤਾ। ਹੁਣ ਤਕ ਅਸ਼ਵਿਨ ਨੇ 2 ਵਿਕਟ ਹਾਸਿਲ ਕੀਤੇ ਹਨ ਜਦਕਿ ਜਯੰਤ ਯਾਦਵ, ਮੋਹੰਮਦ ਸ਼ਮੀ ਅਤੇ ਉਮੇਸ਼ ਯਾਦਵ ਨੂੰ 1-1 ਵਿਕਟ ਹਾਸਿਲ ਹੋਇਆ ਹੈ।