Hockey, India Enters Semi-Finals: ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ਦੇ ਕੁਆਟਰ ਫਾਈਨਲ ਵਿੱਚ 3-1 ਗੋਲਾਂ ਦੇ ਫਰਕ ਨਾਲ ਗ੍ਰੇਟ ਬ੍ਰਿਟੇਨ ਖ਼ਿਲਾਫ਼ ਜਿੱਤ ਦਰਜ ਕਰਦਿਆਂ ਸੈਮੀਫਾਈਨਲ ਵਿੱਚ ਦਾਖ਼ਲਾ ਲੈ ਲਿਆ ਹੈ। ਭਾਰਤੀ ਟੀਮ ਦੇ ਇਸ ਪ੍ਰਦਰਸ਼ਨ ਨਾਲ ਦੇਸ਼ ਨੂੰ ਇੱਕ ਹੋਰ ਤਗ਼ਮਾ ਮਿਲਣ ਦੀ ਆਸ ਬੱਝ ਗਈ ਹੈ। ਭਾਰਤੀ ਟੀਮ 41 ਸਾਲਾਂ ਬਾਅਦ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ ਹੈ।
ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਟੀਮ ਲਈ ਦਿਲਪ੍ਰੀਤ ਸਿੰਘ ਨੇ ਸੱਤਵੇਂ ਮਿੰਟ ਵਿੱਚ, ਗੁਰਜੰਟ ਸਿੰਘ ਨੇ 16ਵੇਂ ਮਿੰਟ ਅਤੇ ਹਾਰਦਿਕ ਸਿੰਘ ਨੇ 57 ਮਿੰਟ ਵਿੱਚ ਗੋਲ ਕੀਤਾ। ਦੂਜੇ ਪਾਸੇ ਬ੍ਰਿਟੇਨ ਲਈ ਇਕਲੌਤਾ ਗੋਲ ਸੈਮੂਅਲ ਵਾਰਡ ਨੇ 45ਵੇਂ ਮਿੰਟ ਵਿੱਚ ਕੀਤਾ।
ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਬੈਲਜੀਅਮ ਨਾਲ ਹੋਵੇਗਾ, ਜਿਸ ਨੇ ਤੀਜੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਸਪੇਨ ਨੂੰ 3-1 ਨਾਲ ਮਾਤ ਦਿੱਤੀ ਸੀ। ਦੂਜੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਅਤੇ ਜਰਮਨੀ ਦੀਆਂ ਟੀਮਾਂ ਭਿੜਨਗੀਆਂ।
ਭਾਰਤ ਲਈ ਸ਼ਾਨਦਾਰ ਰਿਹਾ ਐਤਵਾਰ ਦਾ ਦਿਨ
ਭਾਰਤ ਲਈ ਐਤਵਾਰ ਦਾ ਦਿਨ ਕਾਫੀ ਚੰਗਾ ਰਿਹਾ। ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪਹਿਲਾਂ ਦੇਸ਼ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਚੀਨ ਦੀ ਜਿਆਓ ਹੇ ਬਿੰਗ ਨੂੰ ਹਰਾ ਕੇ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਹਾਸਲ ਕੀਤਾ।
ਇਹ ਵੀ ਪੜ੍ਹੋ: Friendship Day 'ਤੇ WhatsApp ਦੇ ਇਨ੍ਹਾਂ ਸਟਿੱਕਰਾਂ ਨਾਲ ਕਰੋ ਦੋਸਤਾਂ ਨੂੰ ਖੁਸ਼, ਇੰਝ ਕਰੋਂ ਯੂਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904