✕
  • ਹੋਮ

ਨਾਗਪੁਰ 'ਚ ਇੰਗਲੈਂਡ ਨੂੰ 145 ਰਨ ਦਾ ਟੀਚਾ

ਏਬੀਪੀ ਸਾਂਝਾ   |  29 Jan 2017 08:40 PM (IST)
1

ਟੀਮ ਇੰਡੀਆ ਨੇ 11ਵੇਂ ਓਵਰ 'ਚ 69 ਰਨ 'ਤੇ 3 ਵਿਕਟ ਗਵਾ ਦਿੱਤੇ ਸਨ। ਇਸਤੋਂ ਬਾਅਦ ਮਨੀਸ਼ ਪਾਂਡੇ ਅਤੇ ਲੋਕੇਸ਼ ਰਾਹੁਲ ਨੇ ਮਿਲਕੇ ਚੌਥੇ ਵਿਕਟ ਲਈ 56 ਰਨ ਜੋੜੇ।

2

3

ਇਸਤੋਂ ਬਾਅਦ ਸੁਰੇਸ਼ ਰੈਨਾ ਨੇ 10 ਗੇਂਦਾਂ 'ਤੇ 7 ਰਨ ਅਤੇ ਯੁਵਰਾਜ ਸਿੰਘ ਨੇ 12 ਗੇਂਦਾਂ 'ਤੇ 4 ਰਨ ਬਣਾ ਕੇ ਆਪਣੇ ਵਿਕਟ ਗਵਾ ਦਿੱਤੇ।

4

ਲੋਕੇਸ਼ ਰਾਹੁਲ ਨੇ 47 ਗੇਂਦਾਂ 'ਤੇ 71 ਰਨ ਦੀ ਪਾਰੀ ਖੇਡੀ।

5

ਭਾਰਤ ਅਤੇ ਇੰਗਲੈਂਡ ਵਿਚਾਲੇ ਨਾਗਪੁਰ 'ਚ ਖੇਡੇ ਜਾ ਰਹੇ ਦੂਜੇ ਟੀ-20 ਮੈਚ 'ਚ ਭਾਰਤ ਨੇ ਇੰਗਲੈਂਡ ਨੂੰ 145 ਰਨ ਦਾ ਟੀਚਾ ਦਿੱਤਾ ਹੈ।

6

ਟੀਮ ਇੰਡੀਆ ਨੇ ਨਿਰਧਾਰਿਤ 20 ਓਵਰਾਂ 'ਚ 8 ਵਿਕਟ ਗਵਾ ਕੇ 144 ਰਨ ਬਣਾਏ। ਟੀਮ ਇੰਡੀਆ ਨੇ ਲੋਕੇਸ਼ ਰਾਹੁਲ ਦੀ ਰਨ ਦੀ ਪਾਰੀ ਦੇ ਆਸਰੇ ਸਨਮਾਨਜਨਕ ਸਕੋਰ ਖੜਾ ਕੀਤਾ।

7

8

ਇੰਗਲੈਂਡ ਲਈ ਮੋਈਨ ਖਾਨ ਨੇ 4 ਓਵਰਾਂ 'ਚ 20 ਰਨ ਦੇਕੇ 1 ਵਿਕਟ ਹਾਸਿਲ ਕੀਤਾ। ਕ੍ਰਿਸ ਜਾਰਡਨ ਨੇ 4 ਓਵਰਾਂ 'ਚ 22 ਰਨ ਦੇਕੇ 3 ਵਿਕਟ ਝਟਕੇ। ਸੀਰੀਜ਼ ਬਚਾਉਣ ਲਈ ਟੀਮ ਇੰਡੀਆ ਲਈ ਇਹ ਮੈਚ ਜਿੱਤਣਾ ਜਰੂਰੀ ਹੈ।

9

ਇਸ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਸ਼ੁਰੂਆਤੀ ਓਵਰਾਂ 'ਚ ਵਿਰਾਟ ਕੋਹਲੀ ਨੇ ਕੁਝ ਵੱਡੇ ਸ਼ਾਟ ਖੇਡੇ ਪਰ ਫਿਰ 21 ਰਨ ਦਾ ਯੋਗਦਾਨ ਪਾਕੇ ਵਿਰਾਟ ਆਪਣਾ ਵਿਕਟ ਗਵਾ ਬੈਠੇ।

10

ਲੋਕੇਸ਼ ਰਾਹੁਲ ਦੀ ਪਾਰੀ 'ਚ 6 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਮਨੀਸ਼ ਪਾਂਡੇ ਨੇ 30 ਰਨ ਦਾ ਯੋਗਦਾਨ ਪਾਇਆ।

  • ਹੋਮ
  • ਖੇਡਾਂ
  • ਨਾਗਪੁਰ 'ਚ ਇੰਗਲੈਂਡ ਨੂੰ 145 ਰਨ ਦਾ ਟੀਚਾ
About us | Advertisement| Privacy policy
© Copyright@2026.ABP Network Private Limited. All rights reserved.