✕
  • ਹੋਮ

ਇੰਦੌਰ 'ਚ ਭਾਰਤ ਦੀ ਜਿੱਤ ਪੱਕੀ ?

ਏਬੀਪੀ ਸਾਂਝਾ   |  10 Oct 2016 05:30 PM (IST)
1

ਇਹ ਅਸ਼ਵਿਨ ਦਾ 20ਵਾਂ 5 ਵਿਕਟਾਂ ਕੱਡਣ ਦਾ ਕਾਰਨਾਮਾ ਹੈ। 39 ਮੈਚਾਂ 'ਚ 20 ਵਾਰ 5 ਜਾਂ ਉਸਤੋਂ ਵਧੇਰੇ ਵਿਕਟਾਂ ਹਾਸਿਲ ਕਰ ਅਸ਼ਵਿਨ ਨੇ ਇੱਕ ਹੋਰ ਰਿਕਾਰਡ ਬਣਾ ਦਿੱਤਾ ਹੈ। 20 ਵਾਰ 5 ਜਾਂ ਉਸਤੋਂ ਵਧ ਵਿਕਟਾਂ ਹਾਸਿਲ ਕਰਨ ਵਾਲੇ ਗੇਂਦਬਾਜਾਂ ਦੀ ਲਿਸਟ 'ਚ ਅਸ਼ਵਿਨ ਨੇ ਤੀਜੇ ਨੰਬਰ 'ਤੇ ਸਭ ਤੋਂ ਘਟ ਮੈਚ ਖੇਡ ਇਹ ਕਾਰਨਾਮਾ ਕੀਤਾ ਹੈ।

2

3

ਭਾਰਤ ਨੂੰ ਪਹਿਲੀ ਪਾਰੀ ਤੋਂ ਬਾਅਦ 258 ਰਨ ਦੀ ਲੀਡ ਹਾਸਿਲ ਹੋ ਗਈ ਹੈ। ਦਿਨ ਦਾ ਖੇਡ ਖਤਮ ਹੋਣ ਤਕ ਟੀਮ ਇੰਡੀਆ ਨੇ ਬਿਨਾ ਵਿਕਟ ਗਵਾਏ 18 ਰਨ ਬਣਾ ਲਏ ਸਨ। ਭਾਰਤ ਦੀ ਲੀਡ ਕੁਲ 276 ਰਨ ਤਕ ਪਹੁੰਚ ਗਈ ਹੈ। ਭਾਰਤ ਨੇ ਨਿਊਜ਼ੀਲੈਂਡ ਨੂੰ ਫਾਲੋ-ਔਨ ਦੇਣ ਤੋਂ ਇਨਕਾਰ ਕੀਤਾ।

4

5

ਨੀਸ਼ਮ ਚਮਕੇ, ਅਸ਼ਵਿਨ ਹਿਟ

6

ਪਰ ਫਿਰ ਅਸ਼ਵਿਨ ਨੇ ਕੀਵੀ ਟੀਮ ਨੂੰ 4 ਝਟਕੇ ਦਿੱਤੇ ਅਤੇ 1 ਰਨ ਆਊਟ ਕੀਤਾ। ਨਿਊਜ਼ੀਲੈਂਡ ਦੀ ਟੀਮ 148 ਰਨ 'ਤੇ 5 ਵਿਕਟ ਗਵਾ ਚੁੱਕੀ ਸੀ।

7

ਟੀਮ ਇੰਡੀਆ ਦੇ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਨਿਊਜ਼ੀਲੈਂਡ ਨੂੰ ਚੰਗੀ ਸ਼ੁਰੂਆਤ ਦੇ ਬਾਵਜੂਦ ਛੋਟੇ ਸਕੋਰ 'ਤੇ ਨਿਪਟਾਉਣ 'ਚ ਖਾਸ ਯੋਗਦਾਨ ਪਾਇਆ। ਨਿਊਜ਼ੀਲੈਂਡ ਦੀ ਟੀਮ ਨੂੰ ਗਪਟਿਲ (72) ਅਤੇ ਲੈਥਮ (53) ਨੇ ਮਿਲਕੇ ਬਿਨਾ ਕੋਈ ਵਿਕਟ ਗਵਾਏ 118 ਰਨ ਤਕ ਪਹੁੰਚਾ ਦਿੱਤਾ ਸੀ।

8

ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਇੰਦੌਰ ਟੈਸਟ 'ਚ ਟੀਮ ਇੰਡੀਆ ਨੂੰ ਤੀਜੇ ਦਿਨ ਦਾ ਖੇਡ ਖਤਮ ਹੋਣ ਤਕ ਬੇਹਦ ਮਜਬੂਤ ਸਥਿਤੀ 'ਚ ਪਹੁੰਚਾ ਦਿੱਤਾ। ਅਸ਼ਵਿਨ ਦੇ ਦਮਦਾਰ ਖੇਡ ਸਦਕਾ ਭਾਰਤ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਪਹਿਲੀ ਪਾਰੀ 'ਚ 299 ਰਨ 'ਤੇ ਆਲ ਆਊਟ ਕਰ ਦਿੱਤਾ।

9

ਨਿਊਜ਼ੀਲੈਂਡ - 299 ਆਲ ਆਊਟ

10

ਨੀਸ਼ਮ ਨੇ 71 ਰਨ ਦੀ ਪਾਰੀ ਖੇਡ ਨਿਊਜ਼ੀਲੈਂਡ ਨੂੰ 300 ਰਨ ਦੇ ਨੇੜੇ ਪਹੁੰਚਾਇਆ। ਪਰ ਨੀਸ਼ਮ ਵੀ ਅਸ਼ਵਿਨ ਦੀ ਗੇਂਦ 'ਤੇ ਆਊਟ ਹੋ ਗਏ। ਅਸ਼ਵਿਨ ਨੇ ਸਿਰਫ 81 ਰਨ ਦੇਕੇ ਕੀਵੀ ਟੀਮ ਦੇ 6 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ।

  • ਹੋਮ
  • ਖੇਡਾਂ
  • ਇੰਦੌਰ 'ਚ ਭਾਰਤ ਦੀ ਜਿੱਤ ਪੱਕੀ ?
About us | Advertisement| Privacy policy
© Copyright@2026.ABP Network Private Limited. All rights reserved.