ਨਵੀਂ ਦਿੱਲੀ - ਟੀਮ ਇੰਡੀਆ ਅਤੇ ਪੂਰਾ ਦੇਸ਼ ਫੈਸਟਿਵ (ਤਿਓਹਾਰਾਂ ਦੇ) ਮੂਡ 'ਚ ਹੈ। ਦਸ਼ਿਹਰਾ, ਕਰਵਾ ਚੌਥ ਅਤੇ ਦੀਵਾਲੀ ਦੇ ਰੰਗਾਂ 'ਚ ਰੰਗੀ ਟੀਮ ਇੰਡੀਆ ਅਤੇ ਫੈਨਸ ਦੇ ਰੰਗ 'ਚ ਭੰਗ ਪਾਉਣ ਲਈ ਨਿਊਜ਼ੀਲੈਂਡ ਦੀ ਟੀਮ ਤਿਆਰੀ ਕਰ ਰਹੀ ਹੈ। 
  
 
ਧਰਮਸ਼ਾਲਾ ਦੇ ਮੈਦਾਨ 'ਤੇ ਟੀਮ ਇੰਡੀਆ ਤੋਂ 6 ਵਿਕਟਾਂ ਨਾਲ ਹਾਰ ਝੱਲਣ ਵਾਲੀ ਨਿਊਜ਼ੀਲੈਂਡ ਦੀ ਟੀਮ ਹੁਣ ਵਨਡੇ ਸੀਰੀਜ਼ ਦੇ ਦੂਜੇ ਮੈਚ 'ਚ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਟੀਮ ਇੰਡੀਆ ਲਈ ਪਹਿਲੇ ਮੈਚ 'ਚ ਬਾਹਰ ਰਹੇ ਸੁਰੇਸ਼ ਰੈਨਾ ਅਜੇ ਵੀ ਪੂਰੀ ਤਰ੍ਹਾ ਫਿਟ ਨਹੀਂ ਹੋਏ ਹਨ ਅਤੇ ਇਸੇ ਕਾਰਨ ਉਨ੍ਹਾਂ ਦਾ ਅੱਜ ਦਾ ਮੈਚ ਖੇਡਣਾ ਵੀ ਮੁਸ਼ਕਿਲ ਹੈ। ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਨੇ ਵੀ ਪਹਿਲੇ ਮੈਚ 'ਚ ਕੀਤੀਆਂ ਗਲਤੀਆਂ 'ਚ ਸੁਧਾਰ ਕਰਨ ਦੀ ਕੋਸ਼ਿਸ਼ ਜਰੂਰ ਕੀਤੀ ਹੋਵੇਗੀ ਅਤੇ ਕੀਵੀ ਟੀਮ ਦੌਰੇ 'ਤੇ ਪਹਿਲੀ ਜਿੱਤ ਦਰਜ ਕਰਨ ਲਈ ਉਡੀਕ ਕਰ ਰਹੀ ਹੈ। 
  
 
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਮੈਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਵੀਰਵਾਰ ਨੂੰ 1.30 ਵਜੇ ਸ਼ੁਰੂ ਹੋਵੇਗਾ। ਇਸ ਮੈਚ ਨੂੰ ਜਿੱਤ ਟੀਮ ਇੰਡੀਆ ਸੀਰੀਜ਼ 'ਚ 2-0 ਦੀ ਲੀਡ ਲੈਣ ਦੀ ਕੋਸ਼ਿਸ਼ ਕਰੇਗੀ। ਪਰ ਕੀਵੀ ਟੀਮ ਇਸੇ ਕੋਸ਼ਿਸ਼ 'ਚ ਹੋਵੇਗੀ ਕਿ ਇਸ ਮੈਚ ਨੂੰ ਜਿੱਤ ਸੀਰੀਜ਼ ਬਰਾਬਰੀ 'ਤੇ ਲਿਆਂਦੀ ਜਾ ਸਕੇ।