India vs England 2nd ODI: ਭਾਰਤ ਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਦੁਪਹਿਰ 1:30 ਵਜੇ ਤੋਂ ਪੁਣੇ ’ਚ ਸ਼ੁਰੂ ਹੋ ਗਿਆ ਹੈ। ਪਹਿਲੇ ਮੁਕਾਬਲੇ ’ਚ ਧਮਾਕੇਦਾਰ ਜਿੱਤ ਦਰਜ ਕਰਨ ਵਾਲੀ ਟੀਮ ਇੰਡੀਆ ਇਹ ਮੁਕਾਬਲਾ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੇਗੀ। ਵਿਰਾਟ ਸੈਨਾ ਨੇ ਪਹਿਲੇ ਮੁਕਾਬਲੇ ’ਚ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ ਸੀ।


 
ਗ਼ੌਰਤਲਬ ਹੈ ਕਿ ਘਰ ’ਚ ਖੇਡਦਿਆਂ ਇੰਡੀਆ ਦਾ ਇੰਗਲੈਂਡ ਵਿਰੁੱਧ ਵਨਡੇ ’ਚ ਸ਼ਾਨਦਾਰ ਰਿਕਾਰਡ ਰਿਹਾ ਹੈ। ਭਾਰਤੀ ਟੀਮ ਇੰਗਲ਼ਡ ਵਿਰੁੱਧ ਘਰੇਲੂ ਜ਼ਮੀਨ ਉੱਤੇ ਪਿਛਲੇ 36 ਸਾਲਾਂ ਤੋਂ ਕੋਈ ਦੁਵੱਲੀ ਵਨ–ਡੇਅ ਸੀਰੀਜ਼ ਨਹੀਂ ਹਾਰੀ ਹੈ। ਮੌਜੂਦਾ ਸੀਰੀਜ਼ ਵਿੱਚ ਉਹ 1-0 ਨਾਲ ਅੱਗੇ ਚੱਲ ਰਹੀ ਹੈ। ਇੰਝ ਅੱਜ ਟੀਮ ਇੰਡੀਆ ਕੋਲ ਇੰਗਲੈਂਡ ਵਿਰੁੱਧ ਆਪਣੀ ਲਗਾਤਾਰ ਛੇਵੀਂ ਸੀਰੀਜ਼ ਜਿੱਤਣ ਦਾ ਮੌਕਾ ਹੈ।

 

ਇੰਗਲੈਂਡ ਨੇ ਆਖ਼ਰੀ ਵਾਰ 1984-85 ’ਚ ਭਾਰਤ ਵਿੱਚ ਵਨਡੇ ਸੀਰੀਜ਼ ਜਿੱਤੀ ਸੀ। ਉਂਝ 1992-93 ਤੇ 2001-02 ’ਚ ਭਾਰਤ ਤੇ ਇੰਗਲੈਂਡ ਵਿਚਾਲੇ ਵਨਡੇ ਸੀਰੀਜ਼ ਡ੍ਰਾੱਅ ਰਹੀ ਸੀ।

ਇਹ ਵੀ ਪੜ੍ਹੋ:  ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਿਹਤ ਵਿਗੜੀ, ਸੈਨਾ ਦੇ ਹਸਪਤਾਲ 'ਚ ਭਰਤੀ

ਆਖ਼ਰੀ ਵਾਰ ਦੋਵੇਂ ਟੀਮਾਂ ਨੇ ਭਾਰਤ ’ਚ 2017 ਵਿੱਚ ਵਨਡੇ ਸੀਰੀਜ਼ ਖੇਡੀ ਸੀ। ਤਿੰਨ ਮੈਚਾਂ ਦੀ ਉਸ ਸੀਰੀਜ਼ ਨੂੰ ਭਾਰਤੀ ਟੀਮ ਨੇ 2-1 ਨਾਲ ਆਪਣੇ ਨਾਂ ਕੀਤਾ ਸੀ। ਭਾਰਤ ਨੇ ਆਪਣੇ ਘਰ ’ਚ ਇੰਗਲੈਂਡ ਨਾਲ ਹੁਣ ਤੱਕ ਕੁੱਲ 9 ਵਨਡੇ ਸੀਰੀਜ਼ ਖੇਡੀਆਂ ਹਨ; ਜਿਸ ਵਿੱਚੋਂ ਇੰਡੀਆ ਨੇ ਛੇ ਸੀਰੀਜ਼ ਜਿੱਤੀਆਂ ਹਨ; ਜਦਕਿ ਇੱਕ ਸੀਰੀਜ਼ ਇੰਗਲੈਂਡ ਨੇ ਆਪਣੇ ਨਾਂ ਕੀਤੀ ਹੈ।

 

ਵਨਡੇ ਕ੍ਰਿਕੇਟ ’ਚ ਭਾਰਤ ਤੇ ਇੰਗਲੈਂਡ ਵਿਚਾਲੇ ਹੁਣ ਤੱਕ ਕੁੱਲ 101 ਮੈਚ ਖੇਡੇ ਗਏ ਹਨ, ਜਿਸ ਵਿੱਚੋਂ 54 ਮੈਚ ਭਾਰਤੀ ਟੀਮ ਨੇ ਜਿੱਤੇ ਹਨ; ਜਦ ਕਿ 42 ਮੈਚਾਂ ਵਿੱਚ ਇੰਗਲੈਂਡ ਨੂੰ ਜਿੱਤ ਮਿਲੀ ਹੈ।

 

 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ