ਨਵੀਂ ਦਿੱਲੀ: ਅੱਜ ਆਈਸੀਸੀ ਵਰਲਡ ਕੱਪ 2019 ਦਾ ਪਹਿਲਾਂ ਸੈਮੀਫਾਈਨਲ ਮੈਚ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਹੈ। ਇਹ ਮੁਕਾਬਲਾ ਮੈਨਚੈਸਟਰ ਦੇ ਓਲਡ ਟ੍ਰੈਫਰਡ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੀ ਕਮਾਨ ਵਿਰਾਟ ਕੋਹਲੀ ਤੇ ਨਿਊਜ਼ੀਲੈਨਡ ਦੀ ਕਪਤਾਨੀ ਕੇਨ ਵਿਲੀਅਮਸਨ ਕਰ ਰਹੇ ਹਨ। ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ।
ਅੱਜ ਦੇ ਮੈਚ ਲਈ ਨਿਊਜ਼ੀਲੈਂਡ ਨੇ ਟੀਮ ‘ਚ ਇੱਕ ਬਦਲਾਅ ਕੀਤਾ ਹੈ। ਕੀਵੀਆਂ ਨੇ ਟਿਮ ਸਾਉਦੀ ਦੀ ਥਾਂ ਲੌਕੀ ਫਾਗਰਯੁਸਨ ਨੂੰ ਸ਼ਾਮਲ ਕੀਤਾ ਹੈ। ਜਦਕਿ ਭਾਰਤੀ ਟੀਮ ਨੇ ਇੱਕ ਬਦਲਾਅ ਕਰਦੇ ਹੋਏ ਕੁਲਦੀਪ ਯਾਦਵ ਦੀ ਥਾਂ ਅੱਜ ਯੁਜਵੇਂਦਰ ਚਹਿਲ ਨੂੰ ਮੌਕਾ ਦਿੱਤਾ ਹੈ। ਦੋਵਾਂ ਟੀਮਾਂ ‘ਚ ਗਰੁੱਪ ਸਟੇਜ ਮੈਚ ਬਾਰਸ਼ ਕਰਕੇ ਰੱਦ ਹੋ ਗਿਆ ਸੀ। ਹੁਣ ਟੀਮਾਂ ਸੈਮੀਫਾਈਨਲ ‘ਚ ਆਹਮੋ ਸਾਹਮਣੇ ਆਈਆਂ ਹਨ।
ਦੋਵਾਂ ਟੀਮਾਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ‘ਚ ਇੱਕ ਤੋਂ ਵੱਧ ਇੱਕ ਖਿਡਾਰੀ ਮੌਜੂਦ ਹੈ। ਭਾਰਤੀ ਟੀਮ ਨੇ ਹੁਣ ਤਕ ਪੂਰੇ ਟੂਰਨਾਮੈਂਟ ‘ਚ ਸਿਰਫ ਇੱਕ ਹਾਰ ਦਾ ਸਾਹਮਣਾ ਕੀਤਾ ਹੈ। ਜਦਕਿ ਨਿਊਜ਼ੀਲੈਂਡ 9 ਮੈਚਾਂ ਵਿੱਚੋਂ ਤਿੰਨ ਮੈਚ ਹਾਰ ਕੇ ਪੰਜ ਮੈਚ ਜਿੱਤੀ ਹੈ। ਅੱਜ ਦਾ ਮੁਕਾਬਾਲਾ ਬੇਹੱਦ ਦਿਲਚਸਪ ਹੈ ਕਿਉਂਕਿ ਅੱਜ ਦਾ ਮੈਚ ਜਿੱਤਣ ਵਾਲੀ ਟੀਮ ਫਾਈਨਲ ‘ਚ ਪਹੁੰਚ ਜਾਵੇਗੀ।
ਪਹਿਲੇ ਸੈਮੀਫਾਈਨਲ ਦੀ ਸ਼ੁਰੂਆਤ, ਟੌਸ ਜਿੱਤ ਪਹਿਲਾਂ ਬੱਲੇਬਾਜ਼ੀ ਕਰੇਗਾ ਨਿਊਜ਼ੀਲੈਂਡ
ਏਬੀਪੀ ਸਾਂਝਾ
Updated at:
09 Jul 2019 03:07 PM (IST)
ਅੱਜ ਆਈਸੀਸੀ ਵਰਲਡ ਕੱਪ 2019 ਦਾ ਪਹਿਲਾਂ ਸੈਮੀਫਾਈਨਲ ਮੈਚ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਹੈ। ਇਹ ਮੁਕਾਬਲਾ ਮੈਨਚੈਸਟਰ ਦੇ ਓਲਡ ਟ੍ਰੈਫਰਡ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।
- - - - - - - - - Advertisement - - - - - - - - -