ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਪਹਿਲਾ ਟੈਸਟ ਡੋਮਿਨਿਕਾ ਦੇ ਵਿੰਡਸਰ ਪਾਰਕ ਵਿੱਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਮੈਚ ਦੇ ਪਹਿਲੇ ਹੀ ਦਿਨ ਮੇਜ਼ਬਾਨ ਵੈਸਟਇੰਡੀਜ਼ 'ਤੇ ਭਾਰੀ ਨਜ਼ਰ ਆਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਵੈਸਟਇੰਡੀਜ਼ ਦੀ ਟੀਮ ਪਹਿਲੀ ਪਾਰੀ 'ਚ 150 ਦੌੜਾਂ 'ਤੇ ਸਿਮਟ ਗਈ। ਟੀਮ ਵੱਲੋਂ ਐਲਿਕ ਅਥਾਨਜੇ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਭਾਰਤ ਲਈ ਸਪਿਨਰ ਆਰ ਅਸ਼ਵਿਨ ਨੇ 5 ਵਿਕਟਾਂ ਝਟਕਾਈਆਂ। ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 80 ਦੌੜਾਂ ਬਣਾ ਲਈਆਂ ਹਨ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਵੈਸਟਇੰਡੀਜ਼ ਦੀ ਟੀਮ ਸ਼ੁਰੂਆਤ 'ਚ ਚੰਗੀ ਦਿਖਾਈ ਦਿੱਤੀ। ਪਰ ਲੰਚ ਤੱਕ ਟੀਮ ਨੇ 68 ਦੌੜਾਂ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਦੂਜੇ ਸੈਸ਼ਨ ਤੱਕ ਵੈਸਟਇੰਡੀਜ਼ ਦੇ 8 ਬੱਲੇਬਾਜ਼ 137 ਦੌੜਾਂ 'ਤੇ ਪਵੇਲੀਅਨ ਪਰਤ ਗਏ, ਤੀਜੇ ਸੈਸ਼ਨ 'ਚ ਬੱਲੇਬਾਜ਼ੀ ਕਰਨ ਆਈ ਮੇਜ਼ਬਾਨ ਟੀਮ ਜ਼ਿਆਦਾ ਦੇਰ ਟਿਕ ਨਹੀਂ ਸਕੀ ਅਤੇ 150 ਦੌੜਾਂ 'ਤੇ ਆਲ ਆਊਟ ਹੋ ਗਈ।
ਵੈਸਟਇੰਡੀਜ਼ ਦੇ ਜ਼ਿਆਦਾਤਰ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰਦੇ ਨਜ਼ਰ ਨਹੀਂ ਆਏ। ਪੰਜ ਬੱਲੇਬਾਜ਼ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਓਪਨਿੰਗ ਕਪਤਾਨ ਕ੍ਰੈਗ ਬ੍ਰੈਥਵੇਟ ਨੇ 20, ਦੂਜੇ ਸਲਾਮੀ ਬੱਲੇਬਾਜ਼ ਚੰਦਰਪਾਲ ਨੇ 12, ਤੀਜੇ ਨੰਬਰ 'ਤੇ ਰੇਫਰ 2, ਚੌਥੇ ਨੰਬਰ 'ਤੇ ਬਲੈਕਵੁੱਡ ਨੇ 14, ਪੰਜਵੇਂ ਨੰਬਰ 'ਤੇ ਐਲਿਕ ਅਥਾਨਜੇ ਨੇ 47, 6ਵੇਂ ਨੰਬਰ 'ਤੇ ਜੋਸ਼ੂਆ ਨੇ 2, ਹੋਲਡਰ ਨੇ ਸੱਤਵੇਂ ਨੰਬਰ 'ਤੇ 18, ਅਲਜ਼ਾਰੀ ਜੋਸੇਫ ਨੇ ਅੱਠਵੇਂ ਨੰਬਰ 'ਤੇ 4 ਦੌੜਾਂ ਬਣਾਈਆਂ। ਨੌਵੇਂ ਨੰਬਰ 'ਤੇ ਕਾਰਨਵਾਲ ਨੇ 19*, ਰੋਚ ਨੇ 1 ਅਤੇ ਵਾਰਿਕਨ ਨੇ 1 ਸਕੋਰ ਕੀਤਾ।
ਭਾਰਤ ਲਈ ਸਪਿੰਨਰ ਆਰ ਅਸ਼ਵਿਨ ਨੇ 5 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਨੂੰ 1-1 ਸਫਲਤਾ ਮਿਲੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Join Our Official Telegram Channel:
https://t.me/abpsanjhaofficial